ਮੁੰਬਈ (ਬਿਊਰੋ)– ਬਾਲੀਵੁੱਡ ਸਿਤਾਰੇ ਆਪਣੇ-ਆਪਣੇ ਤਰੀਕੇ ਨਾਲ ਪ੍ਰਸ਼ੰਸਕਾਂ ਨੂੰ ਦੀਵਾਲੀ ਦੀਆਂ ਵਧਾਈਆਂ ਦੇ ਰਹੇ ਹਨ। ਦੇਸੀ ਗਰਲ ਪ੍ਰਿਅੰਕਾ ਚੋਪੜਾ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਖ਼ਾਸ ਤਰੀਕੇ ਨਾਲ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਪ੍ਰਿਅੰਕਾ ਫਿਲਹਾਲ ਲਾਸ ਏਂਜਲਸ ’ਚ ਹੈ, ਉਥੋਂ ਅਦਾਕਾਰਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ’ਤੇ ਕਈ ਗਲੈਮਰੈੱਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ’ਚ ਉਹ ਕਾਫੀ ਖ਼ੁਸ਼ ਨਜ਼ਰ ਆ ਰਹੀ ਹੈ।

ਪ੍ਰਿਅੰਕਾ ਚੋਪੜਾ ਫ਼ਲੋਰਲ ਲਹਿੰਗੇ ’ਚ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਹੈ। ਇਸ ਪਹਿਰਾਵੇ ’ਚ ਉਸ ਨੇ ਇੰਸਟਾਗ੍ਰਾਮ ’ਤੇ ਕਈ ਤਸਵੀਰਾਂ ਪੋਸਟ ਕੀਤੀਆਂ ਹਨ।

ਪ੍ਰਸ਼ੰਸਕ ਉਸ ਦੇ ਇਸ ਅੰਦਾਜ਼ ਨੂੰ ਕਾਫੀ ਪਸੰਦ ਕਰ ਰਹੇ ਹਨ।

ਤਸਵੀਰਾਂ ਸਾਂਝੀਆਂ ਕਰਦਿਆਂ ਦੇਸੀ ਗਰਲ ਨੇ ਕੈਪਸ਼ਨ ’ਚ ਲੋਕਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਉਸ ਨੇ ਆਪਣੇ ਫੋਟੋਗ੍ਰਾਫਰ, ਮੇਕਅੱਪ ਮੈਨ, ਆਊਟਫਿਟ ਡਿਜ਼ਾਈਨਰ ਨੂੰ ਟੈਗ ਕਰਨ ਦੇ ਨਾਲ-ਨਾਲ ਧੰਨਵਾਦ ਵੀ ਕਿਹਾ ਹੈ।

ਪ੍ਰਸ਼ੰਸਕ ਵੀ ਆਪਣੀ ਪਸੰਦੀਦਾ ਅਦਾਕਾਰਾ ਨੂੰ ਕੁਮੈਂਟ ਕਰਕੇ ਦੀਵਾਲੀ ਦੀ ਵਧਾਈ ਦੇ ਰਹੇ ਹਨ।

ਖੁੱਲ੍ਹੇ ਵਾਲਾਂ ’ਚ ਪ੍ਰਿਅੰਕਾ ਕਾਫੀ ਗਲੈਮਰੈੱਸ ਲੱਗ ਰਹੀ ਹੈ। ਉਸ ਨੇ ਵੱਖ-ਵੱਖ ਪੌਜ਼ ’ਚ ਤਸਵੀਰਾਂ ਕਲਿੱਕ ਕੀਤੀਆਂ ਹਨ।

ਸਾਲ 2019 ’ਚ ਪ੍ਰਿਅੰਕਾ ਨੇ ਆਪਣੇ ਪਤੀ ਨਿਕ ਜੋਨਸ ਨਾਲ ਇਕ ਤਸਵੀਰ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਦੀਵਾਲੀ ਦੀ ਵਧਾਈ ਦਿੱਤੀ ਪਰ ਇਸ ਵਾਰ ਤਸਵੀਰ ’ਚ ਉਹ ਇਕੱਲੀ ਨਜ਼ਰ ਆ ਰਹੀ ਹੈ।

ਵਿਆਹ ਤੋਂ ਬਾਅਦ 2019 ਦੀ ਦੀਵਾਲੀ ਪ੍ਰਿਅੰਕਾ ਦੀ ਪਹਿਲੀ ਦੀਵਾਲੀ ਸੀ। ਉਸ ਸਮੇਂ ਪ੍ਰਿਅੰਕਾ ਨੇ ਫਲੋਰਲ ਪ੍ਰਿੰਟ ਦੀ ਸਾੜ੍ਹੀ ਪਹਿਨੀ ਹੋਈ ਸੀ, ਜਦਕਿ ਨਿਕ ਕੈਜ਼ੂਅਲ ਲੁੱਕ ’ਚ ਸੀ।

ਦੋਵਾਂ ਨੇ ਬੇਹੱਦ ਰੋਮਾਂਟਿਕ ਅੰਦਾਜ਼ ’ਚ ਤਸਵੀਰ ਖਿੱਚਵਾਈ ਸੀ।

ਨੋਟ– ਪ੍ਰਿਅੰਕਾ ਦੀਆਂ ਇਹ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਕੁਮੈਂਟ ਕਰਕੇ ਜ਼ਰੂਰ ਦੱਸੋ।
ਸ਼ਵੇਤਾ ਦੀ ਧੀ ਪਲਕ ਨਾਲ ਆਊਟਿੰਗ, ਸਟਾਈਲ 'ਚ ਲਾਡਲੀ ਨੂੰ ਟੱਕਰ ਦਿੰਦੀ ਦਿਖੀ ਅਦਾਕਾਰਾ
NEXT STORY