ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਜਨੇਤਾ ਪਤੀ ਰਾਘਵ ਚੱਢਾ ਵਿੰਬਲਡਨ 2024 'ਚ ਹਿੱਸਾ ਲੈਣ ਵਾਲੀਆਂ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ 'ਚੋਂ ਇਕ ਹਨ। ਇਸ ਜੋੜੇ ਨੇ ਐਤਵਾਰ 14 ਜੁਲਾਈ ਨੂੰ ਨੋਵਾਕ ਜੋਕੋਵਿਚ ਅਤੇ ਕਾਰਲੋਸ ਅਲਕਾਰਜ਼ ਵਿਚਕਾਰ ਪੁਰਸ਼ ਸਿੰਗਲਜ਼ ਦੇ ਫਾਈਨਲ 'ਚ ਹਿੱਸਾ ਲਿਆ।
ਅਦਾਕਾਰਾ ਪਰਿਣੀਤੀ ਚੋਪੜਾ ਨੇ ਇੰਸਟਾਗ੍ਰਾਮ ਸਟੋਰੀਜ਼ 'ਤੇ ਮੈਚ ਦੌਰਾਨ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚੋਂ ਇਕ ਤਸਵੀਰ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ।
ਰਾਘਵ ਚੱਢਾ (ਵਿੰਬਲਡਨ 2024) ਨੇ ਇਸ ਮੈਚ ਲਈ ਭੂਰੇ ਰੰਗ ਦਾ ਬਲੇਜ਼ਰ ਪਾਇਆ ਸੀ।
ਇਸ ਦੇ ਨਾਲ ਉਸ ਨੇ ਚਿੱਟੇ ਰੰਗ ਦੀ ਕਮੀਜ਼ ਅਤੇ ਚਿੱਟੀ ਪੈਂਟ ਪਾਈ ਸੀ।
ਇਸ ਦੌਰਾਨ ਪਰਿਣੀਤੀ ਚੋਪੜਾ ਸਫੇਦ ਰੰਗ ਦੇ ਫਾਰਮਲ ਆਊਟਫਿੱਟ 'ਚ ਨਜ਼ਰ ਆਈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਅਨੰਤ ਅੰਬਾਨੀ ਦੇ ਵਿਆਹ 'ਚ ਇਸ ਬਾਲਾ ਦੀ ਮੁਰੀਦ ਹੋਈ ਕਿਮ ਕਰਦਾਸ਼ੀਅਨ, ਪੋਸਟ ਸਾਂਝੀ ਕਰ ਆਖ 'ਤੀ ਅਜਿਹੀ ਗੱਲ
NEXT STORY