ਐਂਟਰਟੇਨਮੈਂਟ ਡੈਸਕ- ਹਾਸੇ ਦੇ ਧਮਾਕੇ ਲਈ ਤਿਆਰ ਹੋ ਜਾਓ, ਕਿਉਂਕਿ ਪਰਿਤੋਸ਼ ਪੇਂਟਰ ਪੇਸ਼ ਕਰ ਰਹੇ ਹਨ ਭਰਤ ਦਾਭੋਲਕਰ ਦਾ ਨਵਾਂ ਕਾਮੇਡੀ ਡਰਾਮਾ ‘ਕੈਰੀ ਆਨ ਸਪਾਈਂਗ, ਤੇਜ਼ ਰਫ਼ਤਾਰ ਫਰਸ (ਫਾਰਸ) ਜੋ ਅੰਤਰਰਾਸ਼ਟਰੀ ਕੂਟਨੀਤੀ, ਗਲਤ ਪਛਾਣ ਅਤੇ ਭਾਰਤੀ ਅਵਿਵਸਥਾ ਦੇ ਪਿਛੋਕੜ ਉੱਤੇ ਆਧਾਰਿਤ ਹੈ। ਪ੍ਰੀਮੀਅਰ 10 ਅਕਤੂਬਰ ਨੂੰ ਸੇਂਟ ਐਂਡਰਿਊਜ਼ ਆਡੀਟੋਰੀਅਮ ਅਤੇ 11 ਅਕਤੂਬਰ ਨੂੰ ਬਾਲਗੰਧਰਵ ਆਡੀਟੋਰੀਅਮ, ਬਾਂਦ੍ਰਾ ਵਿਚ ਹੋਵੇਗਾ।
ਇਹ ਡਰਾਮਾ ਸਪਾਈ ਕਾਮੇਡੀ ਹੈ ਪਰ ਭਾਰਤੀ ਅੰਦਾਜ਼ ਵਿਚ। ਅਸੀਂ ਦੇਖਿਆ ਹੈ ਕਿ ਭਾਰਤ ਨੇ ਦੁਨੀਆ ਨੂੰ ਲੜਾਈ ਦੇ ਮੈਦਾਨ ਵਿਚ ਹਰਾਇਆ ਹੈ ਅਤੇ ਕ੍ਰਿਕਟ ਪਿਚ ਉੱਤੇ ਵੀ ਰਾਜ ਕੀਤਾ ਹੈ। ਹੁਣ ਰੰਗਮੰਚ ’ਤੇ ਵਾਰੀ ਹੈ ਇਹ ਦੇਖਣ ਦੀ ਕਿ ਕਿਵੇਂ ਭਾਰਤੀ ਹਾਸਿਆਂ ਨਾਲ ਦੁਨੀਆ ਨੂੰ ਮਾਤ ਦਿੰਦੇ ਹਨ। ਇਸ ਡਰਾਮੇ ਵਿਚ ਆਨੰਦ ਮਹਾਦੇਵਨ, ਤਨਾਜ ਈਰਾਨੀ, ਸੁਰੇਸ਼ ਮੇਨਨ, ਵਿਕਾਸ ਪਾਟਿਲ, ਚਾਰਮੀ ਕੇਲਿਆ, ਮੋਹਨ ਆਜ਼ਾਦ, ਡਾ. ਦੀਪਾ ਭਾਜੇਕਰ ਅਤੇ ਖੁਦਪ ਭਰਤ ਦਾਭੋਲਕਰ ਜਿਹੇ ਸ਼ਾਨਦਾਰ ਕਲਾਕਾਰਾਂ ਦੀ ਟੀਮ ਸ਼ਾਮਿਲ ਹੈ। ‘ਕੈਰੀ ਆਨ ਸਪਾਈਂਗ’ ਰਵਾਇਤੀ ਫਰਸ ਨੂੰ ਆਧੁਨਿਕ ਭਾਰਤੀ ਹਾਸਿਆਂ ਨਾਲ ਜੋੜਦਾ ਹੈ, ਜੋ ਥੀਏਟਰ ਪ੍ਰੇਮੀਆਂ ਲਈ ਬਿਨਾਂ ਮਨਾਹੀ ਹਾਸਿਆਂ ਨਾਲ ਭਰੀ ਇਕ ਪ੍ਰਫੈਕਟ ਸ਼ਾਮ ਦਾ ਤੋਹਫਾ ਹੈ।
11 ਅਕਤੂਬਰ ਨੂੰ ਸਟਾਰ ਗੋਲਡ 'ਤੇ ਹੋਵੇਗਾ ਫਿਲਮ 'ਹਾਊਸਫੁੱਲ 5' ਦਾ ਵਰਲਡ ਟੈਲੀਵਿਜ਼ਨ ਪ੍ਰੀਮੀਅਰ
NEXT STORY