ਨੈਸ਼ਨਲ ਡੈਸਕ : ਹਿਮਾਚਲ ਪ੍ਰਦੇਸ਼ ਦੇ ਚੌਪਾਲ-ਨੇਰਵਾ ਤੋਂ ਪਾਉਂਟਾ ਜਾ ਰਹੀ ਇੱਕ HRTC ਬੱਸ ਮੰਗਲਵਾਰ ਸਵੇਰੇ ਕੰਟਰੋਲ ਤੋਂ ਬਾਹਰ ਹੋ ਕੇ ਕਵਾਨੂ ਨੇੜੇ ਇੱਕ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ, ਜਦੋਂ ਕਿ ਕਈ ਗੰਭੀਰ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ 6-7 ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਐਸਡੀਆਰਐਫ ਅਤੇ ਪੁਲਸ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ, ਜਿਨ੍ਹਾਂ ਵਲੋਂ ਬਚਾਅ ਅਤੇ ਰਾਹਤ ਕਾਰਜ ਕਰਨੇ ਸ਼ੁਰੂ ਕਰ ਦਿੱਤੇ ਗਏ।
ਇਹ ਵੀ ਪੜ੍ਹੋ : ਮੁੜ ਮਹਿੰਗਾ ਹੋਇਆ ਸੋਨਾ-ਚਾਂਦੀ, ਕੀਮਤਾਂ ਨੇ ਮਾਰੀ ਵੱਡੀ ਛਲਾਂਗ
ਜਾਣਕਾਰੀ ਮੁਤਾਬਕ ਨੇਰਵਾ ਤੋਂ ਪਾਉਂਟਾ ਸਾਹਿਬ ਜਾ ਰਹੀ HRTC ਬੱਸ ਨੰਬਰ HP66A2588 ਮੰਗਲਵਾਰ ਸਵੇਰੇ 9:30 ਵਜੇ ਹਰੀਪੁਰ-ਕੋਟੀ-ਮੀਨਾਸ ਹਾਈਵੇਅ 'ਤੇ ਕਵਾਨੂ ਨੇੜੇ ਨਦੀ ਵਿੱਚ ਡਿੱਗ ਗਈ। ਕੰਡਕਟਰ ਵੱਲੋਂ ਪੁਲਸ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਹਾਦਸੇ ਸਮੇਂ ਬੱਸ ਵਿੱਚ 31 ਤੋਂ 34 ਯਾਤਰੀ ਸਵਾਰ ਸਨ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਇਹ ਹਾਦਸਾ ਮੀਨਾਕ ਰੋਡ 'ਤੇ ਕੁਆਨੂ ਵਿਖੇ ਵਾਪਰਿਆ, ਜਿੱਥੇ ਬੱਸ ਅਚਾਨਕ ਕੰਟਰੋਲ ਗੁਆ ਬੈਠੀ ਅਤੇ ਖੱਡ ਵਿੱਚ ਡਿੱਗ ਗਈ। ਐਸਡੀਆਰਐਫ ਨੇ ਦੱਸਿਆ ਕਿ ਇਸ ਹਾਦਸੇ ਦੌਰਾਨ ਦੋ ਔਰਤਾਂ ਅਤੇ ਇੱਕ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ। ਹਾਦਸੇ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ : ਗੈਸ ਸਿਲੰਡਰ, FASTag, ਸਿਗਰੇਟ ਸਣੇ ਕਈ ਚੀਜ਼ਾਂ 'ਚ ਅੱਜ ਤੋਂ ਹੋਵੇਗਾ ਬਦਲਾਅ, ਜੇਬ 'ਤੇ ਪਵੇਗਾ ਅਸਰ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਟਰੰਪ ਦੇ 'ਟੈਰਿਫ਼ ਕੱਟ' ਦੌਰਾਨ US ਪੁੱਜੇ ਜੈਸ਼ੰਕਰ ! ਮਾਰਕੋ ਰੂਬੀਓ ਨਾਲ ਕਰਨਗੇ ਮੁਲਾਕਾਤ
NEXT STORY