ਮੁੰਬਈ : ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਹੁਣ ਸਟ੍ਰੀਮਿੰਗ ਦੀ ਦੁਨੀਆ ਵਿੱਚ ਆਪਣਾ ਪਹਿਲਾ ਕਦਮ ਰੱਖਣ ਜਾ ਰਹੇ ਹਨ। ਬਤੌਰ ਨਿਰਮਾਤਾ ਰਿਤਿਕ ਰੋਸ਼ਨ ਦੀ ਪਹਿਲੀ ਵੈੱਬ ਸੀਰੀਜ਼ 'ਸਟੌਰਮ' (Storm) ਦੀ ਚਰਚਾ ਤੇਜ਼ ਹੋ ਗਈ ਹੈ। ਇਸ ਸੀਰੀਜ਼ ਵਿੱਚ ਦੱਖਣ ਭਾਰਤੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਪਾਰਵਤੀ ਇੱਕ ਅਹਿਮ ਅਤੇ ਦਮਦਾਰ ਭੂਮਿਕਾ ਵਿੱਚ ਨਜ਼ਰ ਆਵੇਗੀ।
ਪਾਰਵਤੀ ਨੇ ਜਤਾਈ ਖੁਸ਼ੀ
ਇਸ ਪ੍ਰੋਜੈਕਟ ਦਾ ਹਿੱਸਾ ਬਣਨ 'ਤੇ ਅਦਾਕਾਰਾ ਪਾਰਵਤੀ ਨੇ ਉਤਸ਼ਾਹ ਜ਼ਾਹਰ ਕਰਦਿਆਂ ਕਿਹਾ ਕਿ ਪ੍ਰਾਈਮ ਵੀਡੀਓ ਵਰਗੇ ਵੱਡੇ ਪਲੇਟਫਾਰਮ ਨਾਲ ਜੁੜਨਾ ਆਪਣੇ ਆਪ ਵਿੱਚ ਇੱਕ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ, "ਇੱਥੇ ਦਰਸ਼ਕ ਬਹੁਤ ਵੱਡੀ ਗਿਣਤੀ ਵਿੱਚ ਹਨ, ਇਸ ਲਈ ਕਹਾਣੀ ਨੂੰ ਇਮਾਨਦਾਰੀ ਨਾਲ ਪੇਸ਼ ਕਰਨਾ ਜ਼ਰੂਰੀ ਹੈ ਤਾਂ ਜੋ ਲੋਕ ਇਸ ਨਾਲ ਜੁੜ ਸਕਣ।"
ਰਿਤਿਕ ਰੋਸ਼ਨ ਦੇ ਨਿਰਮਾਣ 'ਤੇ ਦਿੱਤਾ ਵੱਡਾ ਬਿਆਨ
ਰਿਤਿਕ ਰੋਸ਼ਨ ਬਾਰੇ ਗੱਲ ਕਰਦਿਆਂ ਪਾਰਵਤੀ ਨੇ ਕਿਹਾ ਕਿ ਰਿਤਿਕ ਦਾ ਬਤੌਰ ਪ੍ਰੋਡਿਊਸਰ ਇਸ ਪ੍ਰੋਜੈਕਟ ਨਾਲ ਜੁੜਨਾ ਸਾਡੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ, "ਰਿਤਿਕ ਦਾ ਕਹਾਣੀ ਸੁਣਾਉਣ ਦੇ ਤਰੀਕੇ ਵਿੱਚ ਇੱਕ ਸਾਫ਼ ਭਰੋਸਾ ਨਜ਼ਰ ਆਉਂਦਾ ਹੈ, ਜੋ ਜੋਖਮ ਲੈਣ ਤੋਂ ਨਹੀਂ ਡਰਦੇ। ਜਦੋਂ ਨਿਰਮਾਤਾ ਅਜਿਹੀਆਂ ਵੱਖਰੀਆਂ ਕਹਾਣੀਆਂ ਦਾ ਸਮਰਥਨ ਕਰਦੇ ਹਨ, ਤਾਂ ਕਲਾਕਾਰਾਂ ਨੂੰ ਵੀ ਕਿਰਦਾਰ ਦੀ ਡੂੰਘਾਈ ਵਿੱਚ ਜਾਣ ਦੀ ਆਜ਼ਾਦੀ ਮਿਲਦੀ ਹੈ।"
ਵਿਵਾਦਾਂ ਦੇ ਘੇਰੇ 'ਚ 'ਧੁਰੰਦਰ-2', ਰਣਵੀਰ ਸਿੰਘ ਖਿਲਾਫ ਸਿੱਖ ਜਥੇਬੰਦੀ ਨੇ ਖੋਲ੍ਹਿਆ ਮੋਰਚਾ
NEXT STORY