ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੀ 25 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਪਠਾਨ’ ਦੇ ਟਰੇਲਰ ਦੀ ਉਸ ਦੇ ਚਾਹੁਣ ਵਾਲੇ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਪ੍ਰਸ਼ੰਸਕਾਂ ਦਾ ਇੰਤਜ਼ਾਰ ਖ਼ਤਮ ਹੋਣ ਜਾ ਰਿਹਾ ਹੈ ਕਿਉਂਕਿ ‘ਪਠਾਨ’ ਦੇ ਟਰੇਲਰ ਦੀ ਰਿਲੀਜ਼ ਡੇਟ ਸਾਹਮਣੇ ਆ ਗਈ ਹੈ।
‘ਪਠਾਨ’ ਦਾ ਟਰੇਲਰ 10 ਜਨਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੱਲ ਦੀ ਅਧਿਕਾਰਕ ਪੁਸ਼ਟੀ ਫ਼ਿਲਮ ਸਮੀਖਿਅਕ ਤਰਨ ਆਦਰਸ਼ ਨੇ ਕੀਤੀ ਹੈ। ਤਰਨ ਆਦਰਸ਼ ਨੇ ਆਪਣੇ ਟਵੀਟ ’ਚ ਲਿਖਿਆ ਕਿ ‘ਪਠਾਨ’ ਫ਼ਿਲਮ ਦਾ ਟਰੇਲਰ 10 ਜਨਵਰੀ, 2023 ਨੂੰ ਰਿਲੀਜ਼ ਹੋ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਜਦੋਂ ਸਤੀਸ਼ ਸ਼ਾਹ ਦਾ ਲੰਡਨ ਏਅਰਪੋਰਟ 'ਤੇ ਉਡਾਇਆ ਮਜ਼ਾਕ ਤਾਂ ਅਦਾਕਾਰ ਨੇ ਕਰਾਈ ਸਟਾਫ਼ ਦੀ ਬੋਲਤੀ ਬੰਦ
ਇਸ ਦੇ ਨਾਲ ਤਰਨ ਆਦਰਸ਼ ਨੇ ਇਹ ਵੀ ਦੱਸਿਆ ਕਿ ‘ਪਠਾਨ’ ਫ਼ਿਲਮ ਦੇ ਟਾਈਟਲ ’ਚ ਵੀ ਕੋਈ ਬਦਲਾਅ ਨਹੀਂ ਕੀਤਾ ਗਿਆ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਇਹ ਖ਼ਬਰਾਂ ਸਨ ਕਿ ਫ਼ਿਲਮ ਦੀ ਟੀਮ ‘ਪਠਾਨ’ ਟਾਈਟਲ ਨੂੰ ਵਿਰੋਧ ਦੇ ਚਲਦਿਆਂ ਬਦਲਣ ਦਾ ਫ਼ੈਸਲਾ ਕਰ ਰਹੀ ਹੈ।
ਹਾਲਾਂਕਿ ਤਰਨ ਆਦਰਸ਼ ਦੀ ਪੋਸਟ ਨੇ ਇਹ ਸਾਫ ਕਰ ਦਿੱਤਾ ਹੈ ਕਿ ‘ਪਠਾਨ’ ਫ਼ਿਲਮ ਦਾ ਟਾਈਟਲ ਬਦਲਿਆ ਨਹੀਂ ਜਾਵੇਗਾ।
‘ਪਠਾਨ’ ਫ਼ਿਲਮ ’ਚ ਸ਼ਾਹਰੁਖ ਖ਼ਾਨ ਤੋਂ ਇਲਾਵਾ ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ 25 ਜਨਵਰੀ ਨੂੰ ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾਵਾਂ ’ਚ ਰਿਲੀਜ਼ ਹੋਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਥੀਏਟਰ ਮਾਲਕ ਦੇ ਹੱਕ 'ਚ ਸੁਪਰੀਮ ਕੋਰਟ, ਸਿਨੇਮਾ ਹਾਲ 'ਚ ਵਿਕਦੇ ਰਹਿਣਗੇ ਮਹਿੰਗੇ ਪੌਪਕੋਰਨ-ਸਮੋਸੇ
NEXT STORY