ਮੁੰਬਈ- ਤੇਲਗੂ ਸੁਪਰਸਟਾਰ ਅਤੇ ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ ਆਪਣੀ ਪਤਨੀ ਅੰਨਾ ਲੇਜ਼ਨੇਵਾ ਨਾਲ ਪ੍ਰਯਾਗਰਾਜ 'ਚ ਮਹਾਕੁੰਭ ਵਿੱਚ ਪਹੁੰਚੇ। ਇੱਥੇ ਉਨ੍ਹਾਂ ਨੇ ਤ੍ਰਿਵੇਣੀ ਸੰਗਮ 'ਚ ਇਸ਼ਨਾਨ ਕੀਤਾ ਅਤੇ ਇਸ ਦੀਆਂ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ।

ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਆਪਣੀ ਪਤਨੀ ਅਤੇ ਵੱਡੇ ਪੁੱਤਰ ਅਕੀਰਾ ਨੰਦਨ ਨਾਲ ਤਸਵੀਰਾਂ ਪੋਸਟ ਕੀਤੀਆਂ ਹਨ।

ਜਿੱਥੇ ਉਨ੍ਹਾਂ ਨੇ ਵੀ ਦੂਜਿਆਂ ਵਾਂਗ ਪੁੰਨ ਕਮਾਇਆ।ਸੰਗਮ 'ਚ ਡੁਬਕੀ ਲਗਾਉਂਦੇ ਸਮੇਂ, ਉਨ੍ਹਾਂ ਨੇ ਭਗਵਾ ਰੰਗ ਦੀ ਧੋਤੀ ਪਹਿਨੀ ਹੋਈ ਸੀ ਪਰ ਇਸ ਤੋਂ ਪਹਿਲਾਂ, ਜਦੋਂ ਉਹ ਘਾਟ 'ਤੇ ਪਹੁੰਚੇ, ਉਨ੍ਹਾਂ ਨੇ ਕੁੜਤਾ-ਧੋਤੀ ਪਾਈ ਹੋਈ ਸੀ ਅਤੇ ਉਸ ਦੇ ਉੱਪਰ ਇੱਕ ਮੇਲ ਖਾਂਦੀ ਸ਼ਾਲ ਸੀ।

ਇੰਨਾ ਹੀ ਨਹੀਂ, ਉਨ੍ਹਾਂ ਨੇ ਆਪਣੀ ਪਤਨੀ ਦੀ ਮਾਂਗ 'ਚ ਸਿੰਦੂਰ ਵੀ ਭਰਿਆ। ਪਵਨ ਕਲਿਆਣ ਦੀ ਪਤਨੀ ਨੇ ਵੀ ਹਰੇ ਰੰਗ ਦਾ ਸੂਟ ਪਾਇਆ ਹੋਇਆ ਸੀ।

ਉਹ ਪੂਰੀ ਤਰ੍ਹਾਂ ਰਵਾਇਤੀ ਪਹਿਰਾਵੇ 'ਚ ਸੀ।

ਵਿਵਾਦਾਂ 'ਚ ਘਿਰੇ ਮਸ਼ਹੂਰ Comedian Kapil Sharma, ਜਾਣੋ ਮਾਮਲਾ
NEXT STORY