ਮੁੰਬਈ- ਭਾਰਤੀ-ਅਮਰੀਕੀ ਗਾਇਕਾ ਅਤੇ ਗੀਤਕਾਰ ਲਿਸਾ ਮਿਸ਼ਰਾ ਜਲਦੀ ਹੀ ਇਕ ਵੈੱਬ ਸੀਰੀਜ਼ 'ਚ ਨਜ਼ਰ ਆਏਗੀ ਜਿਸ ਦੇ ਜ਼ਰੀਏ ਉਹ ਅਭਿਨੈ 'ਚ ਡੈਬਿਊ ਕਰ ਰਹੀ ਹੈ। ਉਸ ਨੇ ਗਾਇਨ ਤੋਂ ਲੈ ਕੇ ਅਭਿਨੈ ਦੇ ਫੀਲਡ 'ਚ ਕਦਮ ਰੱਖਣ ਦੇ ਆਪਣੇ ਇਸ ਸ਼ਾਨਦਾਰ ਅਨੁਭਵ ਨੂੰ ਦਰਸ਼ਕਾਂ ਦੇ ਨਾਲ ਵੀ ਸ਼ੇਅਰ ਕੀਤਾ ਹੈ। ਲਿਸਾ ਨੇ ਇਸ ਸੀਰੀਜ਼ 'ਚ ਆਪਣੀ ਕਾਸਟਿੰਗ ਨੂੰ ਲੈ ਕੇ ਕਿਹਾ, ‘‘ਮੇਰਾ ਆਡੀਸ਼ਨ ਹਰ ਕਿਸੇ ਦੇ ਲਈ ਕਾਫੀ ਹੈਰਾਨੀਜਨਕ ਸੀ ਕਿਉਂਕਿ ਹਰ ਕੋਈ ਮੈਨੂੰ ਬਤੌਰ ਗਾਇਕਾ ਹੀ ਜਾਣਦਾ ਸੀ। ਮੇਰੇ ਲਈ ਅਭਿਨੈ ਹਮੇਸ਼ਾ ਤੋਂ ਇਕ ਸੁਪਨਾ ਰਿਹਾ ਹੈ ਅਤੇ ਹੁਣ ਜਦਕਿ ਮੈਂ ਇਸ ਦੇ ਕਰੀਬ ਆ ਗਈ ਹਾਂ ਤਾਂ ਮੈਂ ਪੂਰੀ ਮਿਹਨਤ ਦੇ ਨਾਲ ਇਸ 'ਤੇ ਕੰਮ ਕਰ ਰਹੀ ਹਾਂ। ਬੇਸ਼ੱਕ ਸਿੰਗਿੰਗ ਮੇਰਾ ਪਹਿਲਾ ਪਿਆਰ ਸੀ, ਪਰ ਇਹ ਸਹੀ ਮੌਕਾ ਹੈ, ਜਦੋਂ ਮੈਂ ਆਪਣੇ ਸੁਪਨੇ ਨੂੰ ਵੀ ਪੂਰਾ ਕਰ ਸਕਦੀ ਹਾਂ।’’
ਐਕਸਾਈਟਿਡ ਹਾਂ
ਇਸ ਤੋਂ ਪਹਿਲਾਂ ਲਿਸਾ ਨੇ ਸੋਸ਼ਲ ਮੀਡੀਆ 'ਤੇ ਵੀ ਅਭਿਨੈ ਜਗਤ 'ਚ ਕਦਮ ਰੱਖਣ ਨੂੰ ਲੈ ਕੇ ਫੈਨਸ ਦੇ ਨਾਲ ਆਪਣੀ ਉਤਸੁਕਤਾ ਜ਼ਾਹਿਰ ਕਰਦੇ ਹੋਏ ਲਿਖਿਆ ਸੀ, "ਮੈਂ ਆਪਣੀ ਪਹਿਲੀ ਵੈੱਬ ਸੀਰੀਜ਼ ਨੂੰ ਲੈ ਕੇ ਕਾਫੀ ਐਕਸਾਈਟਿਡ ਹਾਂ। ਧਰਮਾ ਅਤੇ ਅਮੇਜ਼ਨ ਦੇ ਨਾਲ ਮੇਰਾ ਇਹ ਪ੍ਰਾਜੈਕਟ ਕਿਸੇ ਵੱਡੇ ਸੁਪਨੇ ਦੇ ਸੱਚ ਹੋਣ ਵਰਗਾ ਹੈ।"ਇਸ 'ਚ ਕੰਮ ਕਰ ਕੇ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਿ ਜਦੋਂ ਤੱਕ ਆਪਣਾ ਸੁਪਨਾ ਹਾਸਲ ਨਾ ਕਰ ਲਓ, ਉਦੋਂ ਤਕ ਡਟੇ ਰਹੋ। ਕੋਈ ਵੀ ਚੀਜ਼ ਰਾਤੋ-ਰਾਤ ਸੱਚ ਨਹੀਂ ਹੋ ਜਾਂਦੀ ਹੈ। ਮੈਨੂੰ ਆਸ ਹੈ ਕਿ ਮੈਂ ਆਪਣੇ ਗੁਰੂਆਂ ਨੂੰ ਮਾਣ ਮਹਿਸੂਸ ਕਰਵਾਇਆ ਹੋਵੇਗਾ।"
ਜਾਰੀ ਕੀਤਾ ਸੀ ਪਹਿਲਾ ਐਲਬਮ
ਓਡਿਸ਼ਾ 'ਚ ਜਨਮੀ ਅਤੇ ਸ਼ਿਕਾਗੋ 'ਚ ਪਲੀ-ਵਸੀ ਲਿਸਾ ਮਿਸ਼ਰਾ ਨੂੰ ਪਹਿਲੀ ਵਾਰ ਯੂ-ਟਿਊਬ 'ਤੇ ਉਨ੍ਹਾਂ ਦੀ ਅਸਾਧਾਰਣ ਪ੍ਰਤਿਭਾ ਦੇ ਲਈ ਪਛਾਣਿਆ ਗਿਆ ਸੀ, ਜਿਥੇ ਉਹ ਅਕਸਰ ਆਪਣੇ ਮਨਪਸੰਦ ਗਾਣਿਆਂ ਦੇ ਕਵਰ ਵਰਜਨ ਅਪਲੋਡ ਕਰਦੀ ਸੀ। ਲਿਸਾ ਨੇ ਬੀਤੇ ਦਿਨੀਂ ਆਪਣਾ ਪਹਿਲਾ ਫੁਲ ਲੈਂਥ ਐਲਬਮ 'ਸੌਰੀ ਆਈ ਐਮ ਲੇਟ' ਜਾਰੀ ਕੀਤਾ ਸੀ। ਇਹ ਐਲਬਮ ਇਕ ਤਰ੍ਹਾਂ ਦਾ ਕਹਾਣੀ ਸੰਗ੍ਰਹਿ ਸੀ ਜੋ ਇਕ ਕਲਾਕਾਰ ਅਤੇ ਵਿਅਕਤੀ ਦੇ ਰੂਪ 'ਚ ਲਿਸਾ ਦੀ ਯਾਤਰਾ 'ਤੇ ਡੂੰਘਾਈ ਨਾਲ ਨਜ਼ਰ ਮਾਰਦਾ ਹੈ।
ਨਿਕਿਤਨ ਧੀਰ ਅਤੇ ਕ੍ਰਿਤਿਕਾ ਸੇਂਗਰ ਲਵ ਸਟੋਰੀ
NEXT STORY