ਮੁੰਬਈ: ਅਦਾਕਾਰਾ ਮੌਨੀ ਰਾਏ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਪ੍ਰਸ਼ੰਸਕ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਸਾੜੀ 'ਚ ਆਪਣੀਆਂ ਕੁਝ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ ’ਤੇ ਚਰਚਾ ’ਚ ‘ਲਾਲ ਸਿੰਘ ਚੰਡਾ’ ਦਾ ਮੀਮਜ਼ ਹੋ ਰਿਹਾ ਟਰੈਂਡ
ਲੁੱਕ ਦੀ ਗੱਲ ਕਰੀਏ ਤਾਂ ਮੌਨੀ ਰਾਏ ਬਰਾਉਨ ਅਤੇ ਮੈਰੂਨ ਸਾੜੀ ’ਚ ਨਜ਼ਰ ਆ ਰਹੀ ਹੈ। ਜਿਸਦੇ ਬਾਡਰ ਦੇ ਜ਼ੈਬਰਾ ਪ੍ਰਿੰਟ ਬਣਿਆ ਹੋਇਆ ਹੈ। ਅਦਾਕਾਰਾ ਨੇ ਇਸ ਦੇ ਨਾਲ ਲਾਈਟ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ।

ਲੁੱਕ ਦੀ ਖ਼ਾਸ ਗੱਲ ਕਰੀਏ ਤਾਂ ਮੌਨੀ ਨੇ ਮਾਂਗ ਟਿਕਾ ਵੀ ਲਗਾਇਆ ਹੋਇਆ ਹੈ ਜੋ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਿਹਾ ਹੈ। ਹੱਥਾਂ ’ਚ ਉਸ ਨੇ ਬਰੈਸਲੇਟ ਅਤੇ ਰਿੰਗ ਪਾਈਆਂ ਹਨ। ਜੋ ਉਸ ਦੀ ਲੁੱਕ ਨੂੰ ਚਾਰ-ਚੰਨ ਲਗਾ ਰਹੀਆਂ ਹਨ।
ਅਦਾਕਾਰਾ ਦੀ ਇਸ ਤਸਵੀਰਾਂ ’ਤੇ ਪ੍ਰਸ਼ੰਸਕ ਫ਼ਿੱਦਾ ਹੋ ਰਹੇ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ’ਤੇ ਬੇਹੱਦ ਪਿਆਰ ਲੁੱਟਾ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ ਗੈਂਗਵਾਰ ਦੀ ਅੱਗ ਐੱਨ.ਸੀ.ਆਰ ਤੱਕ ਪਹੁੰਚੀ
ਮੌਨੀ ਰਾਏ ਦੇ ਕੰਮ ਦੀ ਗੱਲ ਕਰੀਏ ਤਾਂ ਮੌਨੀ 'ਡਾਂਸ ਇੰਡੀਆ ਡਾਂਸ ਲਿਟਲ ਮਾਸਟਰਜ਼ 5' ਨੂੰ ਜੱਜ ਕਰਦੀ ਨਜ਼ਰ ਆਵੇਗੀ।

ਇਸ ਤੋਂ ਇਲਾਵਾ ਅਦਾਕਾਰਾ 'ਬ੍ਰਹਮਾਸਤਰ' ਫ਼ਿਲਮ 'ਚ ਨਜ਼ਰ ਆਵੇਗੀ। ਇਸ ਫ਼ਿਲਮ 'ਚ ਅਦਾਕਾਰਾ ਨਾਲ ਅਮਿਤਾਭ ਬੱਚਨ, ਰਣਬੀਰ ਕਪੂਰ ਅਤੇ ਆਲੀਆ ਭੱਟ ਨਜ਼ਰ ਆਉਣਗੇ।

ਸਿੱਧੂ ਮੂਸੇ ਵਾਲਾ ਨੂੰ ਲੈ ਕੇ ਮਨਕੀਰਤ ਔਲਖ ਨੇ ਸਾਂਝੀ ਕੀਤੀ ਇਕ ਹੋਰ ਪੋਸਟ, ਕਿਹਾ- ‘ਐਵੇਂ ਤਾਂ ਨਹੀਂ...’
NEXT STORY