ਜਲੰਧਰ- ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਅੱਜ ਦੁਨੀਆਂ ਦੀਵਾਨੀ ਹੈ। ਪ੍ਰੰਤੂ ਉਸਦੇ ਕੁਝ ਫੈਨ ਅਜਿਹੇ ਵੀ ਨੇ ਜੋ ਉਸਦੇ ਲਈ ਕੁਝ ਵੀ ਕਰ ਸਕਦੇ ਹਨ। ਮਾਮਲਾ ਸਾਹਮਣੇ ਆਇਆ ਭਵਾਨੀਗੜ੍ਹ ਤੋਂ ਜਿੱਥੇ ਕਿ ਇੱਕ Writer ਆਪਣੀ ਜਿੱਦ ਦੇ ਉੱਤੇ ਅੜਿਆ ਹੋਇਆ ਤੇ ਲਗਾਤਾਰ ਲੋਕਾਂ ਨੂੰ ਅਪੀਲ ਕਰ ਰਿਹਾ ਕਿ ਉਹ ਉਸਨੂੰ ਜਲਦ ਹੀ ਦਿਲਜੀਤ ਦੋਸਾਂਝ ਦੇ ਨਾਲ ਮਿਲਵਾ ਦੇਣ।ਦਰਅਸਲ ਇਸ ਲੇਖਕ ਦਾ ਨਾਮ ਦਰਦ ਹਸੀਬ ਦੱਸਿਆ ਜਾ ਰਿਹਾ ਤੇ ਉਸਦਾ ਕਹਿਣਾ ਹੈ ਕਿ ਦਰਦ ਹਸੀਬ ਦੇ ਦਰਦ ਨੂੰ ਸਕੂਨ ਉਦੋਂ ਮਿਲੇਗਾ ਜਦੋਂ ਉਸਨੂੰ ਦਿਲਜੀਤ ਦੋਸਾਂਝ ਮਿਲੇਗਾ। ਹਾਲਾਂਕਿ ਇਸ ਮੌਕੇ ਦੇ ਉੱਤੇ ਉਹ ਭੁੱਖ ਹੜਤਾਲ ਤੇ ਜਾਣ ਦੀ ਵੀ ਚੇਤਾਵਨੀ ਦੇ ਰਿਹਾ ਉਸ ਦਾ ਕਹਿਣਾ ਹੈ ਕਿ ਜਦੋਂ ਉਸਨੇ ਦਿਲਜੀਤ ਦੋਸਾਂਝ ਨੂੰ ਆਪਣਾ ਗਾਣਾ ਭੇਜਿਆ ਸੀ ਤਾਂ ਉਸ ਸਮੇਂ ਉਸਨੇ ਕੁਝ ਲਾਈਨਾਂ ਉਸ ਗਾਣੇ ਦੀਆਂ ਗਾ ਕੇ ਇੰਸਾਗਰਾਮ ਤੇ ਸ਼ੇਅਰ ਕੀਤੀਆਂ ਸੀ।
ਇਹ ਵੀ ਪੜ੍ਹੋ- ਮੌਤ ਤੋਂ ਬਾਅਦ ਆਪਣੀ Body ਦਾਨ ਕਰੇਗਾ ਇਹ ਅਦਾਕਾਰ
ਉਸ ਤੋਂ ਬਾਅਦ ਉਹ ਲਗਾਤਾਰ ਜਿੱਦ ਤੇ ਅੜਿਆ ਹੋਇਆ ਕਿ ਉਹ ਜਲਦ ਤੋਂ ਜਲਦ ਦਿਲਜੀਤ ਦੋਸਾਂਝ ਨੂੰ ਮਿਲਣਾ ਚਾਹੁੰਦਾ। ਕਿਉਂਕਿ ਉਸਦੇ ਦਿਲ ਦੀ ਵੀ ਇਹ ਤਮੰਨਾ ਹੈ। ਇਸ ਮੌਕੇ ਤੇ ਉਸਦਾ ਕਹਿਣਾ ਕਿ ਜੇਕਰ ਉਸਨੂੰ 14 ਦਸੰਬਰ ਨੂੰ ਜੋ ਚੰਡੀਗੜ੍ਹ ਦੇ ਵਿੱਚ ਦਲਜੀਤ ਦੋਸਾਂਝ ਦੇ ਕੰਸਰਟ ਹੋਣ ਜਾ ਰਿਹਾ ਹੈ। ਉਸ ਦੇ ਲਈ ਟਿਕਟ ਨਾ ਮਿਲੀ ਤਾਂ ਉਹ ਭੁੱਖ ਹੜਤਾਲ ਦੇ ਉੱਤੇ ਬੈਠ ਜਾਵੇਗਾ ਤੇ ਉਦੋਂ ਤੱਕ ਨਹੀਂ ਉਠੇਗਾ ਜਦੋਂ ਤੱਕ ਦਿਲਜੀਤ ਦੋਸਾਂਝ ਉਸ ਨੂੰ ਨਹੀਂ ਮਿਲ ਜਾਂਦਾ।ਹਾਲਾਂਕਿ ਇਸ ਮੌਕੇ ਤੇ ਉਸਨੇ ਹਵਾਲਾ ਦਿੱਤਾ ਹੈ। ਕਿ ਉਸ ਕੋਲੋਂ ਇੰਨੇ ਪੈਸੇ ਨਹੀਂ ਹਨ। ਕਿ ਉਹ ਚੰਡੀਗੜ੍ਹ ਦੇ ਵਿੱਚ ਕੰਸਰਟ ਦੀ ਟਿਕਟ ਲੈ ਸਕੇ। ਕਿਉਂਕਿ ਦਿਲਜੀਤ ਦੋਸਾਂਝ ਦੇ ਕੰਸਰਟ ਦੀ ਟਿਕਟ ਕਾਫੀ ਜਿਆਦਾ ਮਹਿੰਗੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੌਤ ਤੋਂ ਬਾਅਦ ਆਪਣੀ Body ਦਾਨ ਕਰੇਗਾ ਇਹ ਅਦਾਕਾਰ
NEXT STORY