ਮੁੰਬਈ (ਬਿਊਰੋ)– ਸਲਮਾਨ ਖ਼ਾਨ ਵਲੋਂ ਹੋਸਟ ਕੀਤੇ ਗਏ ‘ਬਿੱਗ ਬੌਸ OTT 2’ ਦਾ ਹਰ ਐਪੀਸੋਡ ਮਜ਼ੇਦਾਰ, ਚੁਟਕਲੇ ਤੇ ਬਹਿਸਾਂ ਨਾਲ ਭਰਿਆ ਹੋਇਆ ਹੈ। ਜਿਥੇ ਲੋਕਾਂ ਨੂੰ ਅਭਿਸ਼ੇਕ ਮਲਹਾਨ ਤੇ ਮਨੀਸ਼ਾ ਰਾਣੀ ਨਾਲ ਬੇਬੀਕਾ ਧੁਰਵੇ ਦੀ ਲੜਾਈ ਦੇਖਣ ਦੀ ਆਦਤ ਹੋ ਗਈ ਹੈ, ਉਥੇ ਹੀ ਹੁਣ ਪੂਜਾ ਭੱਟ ਵੀ ਮਨੀਸ਼ਾ ਰਾਣੀ ਨਾਲ ਲੜਦੀ ਨਜ਼ਰ ਆ ਰਹੀ ਹੈ, ਜਿਸ ਦਾ ਕਾਰਨ ਹੈ ਟਾਸਕ। ਦਰਅਸਲ ਇਕ ਟਾਸਕ ’ਚ ਨਿਰਦੇਸ਼ਕ ਬਣੀ ਪੂਜਾ ਭੱਟ ਨੇ ਪਰਿਵਾਰ ਦੇ ਮੈਂਬਰਾਂ ਨੂੰ ਇਕ-ਇਕ ਕਰਕੇ ਹੀਰੋ, ਹੀਰੋਇਨ ਤੇ ਵਿਲੇਨ ਦੀਆਂ ਭੂਮਿਕਾਵਾਂ ਦਿੱਤੀਆਂ, ਜੋ ਉਨ੍ਹਾਂ ਨੂੰ ਪੂਰੀਆਂ ਕਰਨੀਆਂ ਪਈਆਂ। ਹਾਲਾਂਕਿ, ਮਨੀਸ਼ਾ ਰਾਣੀ ਨੂੰ ਖਲਨਾਇਕ ਬਣਾਉਣਾ ਇਕ ਵੱਡੀ ਗੜਬੜ ਹੋ ਗਿਆ ਤੇ ਘਰ ’ਚ ਵੱਡਾ ਝਗੜਾ ਸ਼ੁਰੂ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ : 308 ਕੁੜੀਆਂ ਨਾਲ ਇਸ਼ਕ, ਅਸਲ ਜ਼ਿੰਦਗੀ ਦਾ ਖਲਨਾਇਕ, ਅਜਿਹੀ ਰਹੀ ਸੰਜੇ ਦੱਤ ਦੀ ਜ਼ਿੰਦਗੀ
ਐਪੀਸੋਡ ਦੀ ਸ਼ੁਰੂਆਤ ਪੂਜਾ ਨੇ ਬੇਬੀਕਾ, ਮਨੀਸ਼ਾ ਤੇ ਐਲਵਿਸ਼ ਤੋਂ ਇਕ ਖਲਨਾਇਕ ਦੀ ਭੂਮਿਕਾ ਲਈ ਆਡੀਸ਼ਨ ਦੇ ਨਾਲ ਕੀਤੀ। ਜਿਥੇ ਐਲਵਿਸ਼ ਯਾਦਵ ਤੇ ਬੇਬੀਕਾ ਧੁਰਵੇ ਨੇ ਆਪਣਾ ਟਾਸਕ ਪੂਰਾ ਕੀਤਾ ਪਰ ਮਨੀਸ਼ਾ ਨੇ ਇਸ ਦਾ ਵਿਰੋਧ ਕੀਤਾ ਤੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਪੂਜਾ ਕਹਿੰਦੀ ਹੈ, ‘‘ਤੁਸੀਂ ਇਕ ਬਹੁਤ ਹੀ ਦਿਲਚਸਪ ਖਲਨਾਇਕ ਬਣੋਗੇ ਕਿਉਂਕਿ ਤੁਸੀਂ ਆਪਣੇ ਸਮੂਹ ਦੇ ਆਗੂ ਹੋ। ਤੁਸੀਂ ਐਲਵਿਸ਼ ਨੂੰ ਨਿਰਦੇਸ਼ਿਤ ਕਰਦੇ ਹੋ। ਮੈਨੂੰ ਲੱਗਦਾ ਹੈ ਕਿ ਤੁਹਾਨੂੰ ਖਲਨਾਇਕ ਲਈ ਆਡੀਸ਼ਨ ਦੇਣਾ ਚਾਹੀਦਾ ਹੈ।’’ ਇਸ ਦਾ ਜਵਾਬ ਦਿੰਦਿਆਂ ਮਨੀਸ਼ਾ ਕਹਿੰਦੀ ਹੈ, ‘‘ਦਰਸ਼ਕ ਕਿਸੇ ਵੀ ਤਰ੍ਹਾਂ ਵਿਸ਼ਵਾਸ ਨਹੀਂ ਕਰਨਗੇ ਕਿ ਮੈਂ ਖਲਨਾਇਕ ਹਾਂ। ਮੈਨੂੰ ਪਤਾ ਹੈ ਕਿ ਮੈਂ ਘਰ ਦੀ ਹੀਰੋਇਨ ਹਾਂ। ਮੈਂ ਜਾਣਦੀ ਹਾਂ ਕਿ ਤੁਸੀਂ ਜੀਆ ਨੂੰ ਹੀਰੋਇਨ ਦੇ ਤੌਰ ’ਤੇ ਇਸ ਲਈ ਚੁਣਿਆ ਕਿਉਂਕਿ ਉਹ ਖ਼ੂਬਸੂਰਤ ਹੈ ਤੇ ਉਸ ਨੇ ਫਾਲੋਅਰਜ਼ ਬਣਾਏ ਹਨ।’’
ਮਨੀਸ਼ਾ ਰਾਣੀ ਦੀ ਚਰਚਾ ਵਧਦੀ ਰਹਿੰਦੀ ਹੈ। ਦੂਜੇ ਪਾਸੇ ਜਦੋਂ ਬਿੱਗ ਬੌਸ ਦੱਸਦਾ ਹੈ ਕਿ ਦਰਸ਼ਕ ਪੂਜਾ ਦੀ ਕਾਸਟਿੰਗ ਨਾਲ ਸਹਿਮਤ ਨਹੀਂ ਹਨ ਤਾਂ ਹੰਗਾਮਾ ਵੱਧ ਜਾਂਦਾ ਹੈ, ਜਦਕਿ ਮਨੀਸ਼ਾ ਭਾਵੁਕ ਹੋ ਜਾਂਦੀ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਉਹ ਉਸ ਨੂੰ ਖਲਨਾਇਕ ਕਹੇ ਤਾਂ ਦਰਸ਼ਕ ਉਸ ਨਾਲ ਕਦੇ ਵੀ ਸਹਿਮਤ ਨਹੀਂ ਹੋਣਗੇ। ਹਾਲਾਂਕਿ ਪੂਜਾ ਉਸ ਨੂੰ ਯਾਦ ਦਿਵਾਉਂਦੀ ਹੈ ਕਿ ਉਸ ਨੇ ਫਲਾਪ ਦੇ ਨਾਲ-ਨਾਲ ਬਹੁਤ ਸਾਰੀਆਂ ਹਿੱਟ ਫ਼ਿਲਮਾਂ ਬਣਾਈਆਂ ਹਨ ਤੇ ਇਸ ਲਈ ਉਹ ਆਤਪਣੇ ਕੰਮ ਨੂੰ ਚੰਗੀ ਤਰ੍ਹਾਂ ਜਾਣਦੀ ਹੈ। ‘ਬਿੱਗ ਬੌਸ ਓ. ਟੀ. ਟੀ. 2’ ਦੇ ਘਰ ’ਚ ਹੋਈ ਲੜਾਈ ਦੀ ਸੋਸ਼ਲ ਮੀਡੀਆ ’ਤੇ ਵੀ ਪ੍ਰਸ਼ੰਸਕਾਂ ’ਚ ਚਰਚਾ ਹੋ ਰਹੀ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਮਨੀਸ਼ਾ ਰਾਣੀ ਦੇ ਸਮਰਥਨ ’ਚ ਪੂਜਾ ਭੱਟ ਨੂੰ ਟਰੋਲ ਕਰਦੇ ਨਜ਼ਰ ਆ ਰਹੇ ਹਨ।
ਮਹੱਤਵਪੂਰਨ ਗੱਲ ਇਹ ਹੈ ਕਿ ਇਸ ਹਫ਼ਤੇ ਦਾ ਵੀਕੈਂਡ ਕਾ ਵਾਰ ਅੱਜ ਰਾਤ ਹੋਣ ਜਾ ਰਿਹਾ ਹੈ, ਜਿਸ ’ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ‘ਬਿੱਗ ਬੌਸ ਓ. ਟੀ. ਟੀ. 2’ ਦੇ ਕਿਸ ਹਾਊਸਮੇਟ ਨੂੰ ਹੋਸਟ ਸਲਮਾਨ ਖ਼ਾਨ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਪੰਜ ਤੱਤਾਂ 'ਚ ਹੋਏ ਵਿਲੀਨ, ਸਾਥੀ ਕਲਾਕਾਰਾਂ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਈ
NEXT STORY