ਪੂਰੀ ਦੁਨੀਆ 'ਚ ਮਸ਼ਹੂਰ ਬਾਰਬਾਡੋਸ ਦੀ ਮਸ਼ਹੂਰ ਪੌਪ ਸਟਾਰ ਰਿਹਾਨਾ ਆਪਣੀ ਪ੍ਰਸਿੱਧੀ ਨੂੰ ਖੂਬ ਕੈਸ਼ ਕਰ ਰਹੀ ਹੈ। ਉਸ ਦੇ ਨਾਂ 'ਤੇ ਕਈ ਤਰ੍ਹਾਂ ਦੇ ਉਤਪਾਦ ਪੂਰੀ ਦੁਨੀਆ ਦੇ ਬਾਜ਼ਾਰਾਂ 'ਚ ਖੂਬ ਵਿਕ ਰਹੇ ਹਨ ਅਤੇ ਉਹ ਵੀ ਇਨ੍ਹਾਂ ਤੋਂ ਕਰੋੜਾਂ-ਅਰਬਾਂ ਦੀ ਕਮਾਈ ਕਰ ਰਹੀ ਹੈ।
ਇੰਨਾ ਹੀ ਕਾਫੀ ਨਹੀਂ ਸੀ, ਛੇਤੀ ਹੀ ਉਹ ਭੰਗ ਤੇ ਗਾਂਜੇ ਦਾ ਆਪਣਾ ਬ੍ਰਾਂਡ ਵੀ ਲਾਂਚ ਕਰਨ ਵਾਲੀ ਹੈ। ਸੂਤਰਾਂ ਅਨੁਸਾਰ, 'ਮਾਰਿਹਾਨਾ' ਨਾਂ ਦੇ ਬ੍ਰਾਂਡ ਤਹਿਤ ਭੰਗ ਦੇ ਪੌਦਿਆਂ ਦੀਆਂ ਵੱਖ-ਵੱਖ ਨਸਲਾਂ ਤੋਂ ਤਿਆਰ ਇਸ ਨਸ਼ੀਲੇ ਤੱਤ ਨੂੰ ਵੇਚਣ ਦੀ ਰਿਹਾਨਾ ਦੀ ਯੋਜਨਾ ਹੈ।
ਉਹ ਵੱਖ-ਵੱਖ ਰੂਪਾਂ 'ਚ ਇਸ ਨੂੰ ਆਪਣੇ ਨਾਂ ਨਾਲ ਬਾਜ਼ਾਰ 'ਚ ਉਤਾਰਨ ਬਾਰੇ ਸੋਚ ਰਹੀ ਹੈ। ਇਸ ਨੂੰ ਅਗਲੇ ਸਾਲ ਦੀ ਸ਼ੁਰੂਆਤ 'ਚ ਲਾਂਚ ਕਰਨ ਦੀ ਸੰਭਾਵਨਾ ਹੈ, ਜੋ ਅਮਰੀਕਾ ਦੇ ਅਲਾਸਕਾ, ਓਰੇਗੋਨ, ਵਾਸ਼ਿੰਗਟਨ ਅਤੇ ਕੋਲੋਰਾਡੋ ਵਰਗੇ ਚੁਣੇ ਹੋਏ ਸੂਬਿਆਂ 'ਚ ਮੁਹੱਈਆ ਹੋਵੇਗਾ। ਅਸਲ 'ਚ ਅਮਰੀਕਾ ਦੇ ਕੁਝ ਸੂਬਿਆਂ 'ਚ ਗਾਂਜਾ ਰੱਖਣ 'ਤੇ ਪੂਰੀ ਤਰ੍ਹਾਂ ਪਾਬੰਦੀ ਨਹੀਂ ਹੈ।
ਪਿਛਲੇ ਦਿਨੀਂ ਜਮਾਇਕਾ ਦੇ ਨੇਗ੍ਰਿਲ 'ਚ ਆਯੋਜਿਤ ਭੰਗ ਦੇ ਮੁੱਖ ਵਪਾਰਕ ਮੇਲੇ 'ਕੈਨੇਬੀਜ਼ ਕੱਪ' ਦੌਰਾਨ ਰਿਹਾਨਾ ਨੇ ਕਿਹਾ ਸੀ, ''ਮਾਰਿਹਾਨਾ ਸੱਚ 'ਚ ਮੁੱਖ ਧਾਰਾ ਦਾ ਭੰਗ ਬ੍ਰਾਂਡ ਹੋਵੇਗਾ ਅਤੇ ਮੈਂ ਇਸ ਖੇਤਰ 'ਚ ਪਹਿਲ ਕਰਨ ਵਾਲੇ ਸ਼ੁਰੂਆਤੀ ਲੋਕਾਂ 'ਚ ਸ਼ਾਮਲ ਹੋ ਕੇ ਉਤਸ਼ਾਹਿਤ ਹਾਂ।''
ਹਾਲਾਂਕਿ ਇਹ ਵੀ ਦਿਲਚਸਪ ਹੈ ਕਿ ਭੰਗ ਉਦਯੋਗ 'ਚ ਕਦਮ ਰੱਖਣ ਵਾਲੀ ਰਿਹਾਨਾ ਇਕੋ-ਇਕ ਜਾਂ ਪਹਿਲੀ ਹਾਲੀਵੁੱਡ ਸੈਲੀਬ੍ਰਿਟੀ ਨਹੀਂ ਹੈ। ਪਿਛਲੇ ਦਿਨੀਂ ਹੀ ਰੈਪਰ ਸਨੂਪ ਡੌਗ ਨੇ ਆਪਣੇ ਬ੍ਰਾਂਡ ਤਹਿਤ ਭੰਗ ਉਤਪਾਦ ਬਾਜ਼ਾਰ 'ਚ ਉਤਾਰੇ, ਜਿਨ੍ਹਾਂ ਦਾ ਨਾਂ 'ਲੀਫਸ ਬਾਈ ਸਨੂਪ' ਰੱਖਿਆ ਗਿਆ, ਜਦਕਿ ਕੈਨੇਡੀਆਈ ਗਾਇਕ ਵੀਕੇਂਡ ਦੇ ਨਾਂ ਨਾਲ ਭੰਗ ਦੇ ਵੈਪੋਰਾਈਜ਼ਰ ਬਾਜ਼ਾਰ 'ਚ ਵਿਕ ਰਹੇ ਹਨ। ਇਨ੍ਹਾਂ ਤੋਂ ਪਹਿਲਾਂ ਹੋਰ ਪੌਪ ਸਿਤਾਰੇ ਵਿਲੀ ਨੈਲਸਨ ਨੇ ਐਲਾਨ ਕੀਤਾ ਸੀ ਕਿ ਉਹ ਅਮਰੀਕਾ ਭਰ 'ਚ ਭੰਗ ਵੇਚਣ ਵਾਲੇ ਸਟੋਰ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹੈ, ਜਿਨ੍ਹਾਂ 'ਚ ਉਹ ਭੰਗ ਦੇ ਆਪਣੇ ਬ੍ਰਾਂਡ 'ਵਿਲੀ ਵੀਡ ਲਾਈਨ' ਨੂੰ ਵੀ ਲਾਂਚ ਕਰੇਗਾ।
ਹਾਲੀਵੁੱਡ ਦੇ ਕਈ ਪੌਪ ਗਾਇਕ-ਗਾਇਕਾਵਾਂ ਵਾਂਗ ਰਿਹਾਨਾ ਖੁਦ ਵੀ ਗਾਂਜੇ ਦੇ ਕਸ਼ ਲਗਾਉਣ ਦੀ ਕਾਫੀ ਸ਼ੌਕੀਨ ਰਹੀ ਹੈ ਅਤੇ ਕੁਝ ਸਾਲਾਂ ਤੋਂ ਇਸ ਦਾ ਧੂੰੰਆਂ ਉਡਾਉਂਦੇ ਹੋਏ ਦੀਆਂ ਕਈ ਫੋਟੋਜ਼ ਵੀ ਛਪਦੀਆਂ ਰਹੀਆਂ ਹਨ। ਉਹ ਖੁਦ ਵੀ ਇੰਸਟਾਗ੍ਰਾਮ ਵਰਗੇ ਫੋਟੋ ਸ਼ੇਅਰਿੰਗ ਵੈੱਬਸਾਈਟਸ 'ਤੇ ਗਾਂਜੇ ਨਾਲ ਆਪਣੀਆਂ ਕਈ ਫੋਟੋਜ਼ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹੀ ਹੈ।
ਸੋਨਲ ਚੌਹਾਨ ਦਾ 'ਸਾਈਜ਼ ਜ਼ੀਰੋ'
NEXT STORY