ਮੁੰਬਈ : ਫਿਲਮ 'ਜੰਨਤ' ਨਾਲ ਬਾਲੀਵੁੱਡ 'ਚ ਕਦਮ ਰੱਖਣ ਵਾਲੀ ਸੋਨਲ ਚੌਹਾਨ ਹਿੰਦੀ ਫਿਲਮਾਂ 'ਚ ਦਾਲ ਨਾ ਗਲਣ 'ਤੇ ਅੱਜਕਲ ਦੱਖਣ ਭਾਰਤੀ ਫਿਲਮਾਂ 'ਚ ਕਿਸਮਤ ਅਜ਼ਮਾ ਰਹੀ ਹੈ।
ਹੁਣੇ ਜਿਹੇ ਰਿਲੀਜ਼ ਹੋਈ ਉਸ ਦੀ ਤੇਲਗੂ-ਤਾਮਿਲ ਫਿਲਮ 'ਸਾਈਜ਼ ਜ਼ੀਰੋ' 'ਚ ਭਾਰ ਦੇ ਮੁੱਦੇ ਨੂੰ ਬੇਹੱਦ ਸੰਵੇਦਨਸ਼ੀਲਤਾ ਅਤੇ ਖੂਬਸੂਰਤੀ ਨਾਲ ਉਠਾਇਆ ਗਿਆ ਹੈ। ਫਿਲਮ 'ਚ ਦੱਖਣ ਭਾਰਤ ਦੀਆਂ ਸਫਲ ਅਭਿਨੇਤਰੀਆਂ 'ਚੋਂ ਇਕ ਅਨੁਸ਼ਕਾ ਸ਼ੈੱਟੀ ਨੇ ਮੁੱਖ ਭੂਮਿਕਾ 'ਚ ਇਕ ਮੋਟੀ ਔਰਤ ਦਾ ਕਿਰਦਾਰ ਨਿਭਾਇਆ ਹੈ।
ਫਿਲਮ 'ਚ ਆਪਣੇ ਤਜਰਬੇ ਦੀ ਗੱਲ ਕਰਦੇ ਹੋਏ ਸੋਨਲ ਕਹਿੰਦੀ ਹੈ ਕਿ ਇਹ ਇਕ ਅਜਿਹੀ ਫਿਲਮ ਹੈ, ਜੋ ਦਿਲੋਂ ਬਣਾਈ ਗਈ ਹੈ ਅਤੇ ਇਸ ਨੂੰ ਅਜਿਹੇ ਲੋਕਾਂ ਦੀ ਟੀਮ ਨੇ ਬਣਾਇਆ ਹੈ, ਜੋ ਇਸ ਵਿਸ਼ੇ ਨੂੰ ਦਿਲੋਂ ਸਮਝਦੇ ਹਨ। ਸੋਨਲ ਅਨੁਸਾਰ ਇਹ ਫਿਲਮ ਕਈ ਮਿੱਥਾਂ ਨੂੰ ਵੀ ਤੋੜਦੀ ਹੈ, ਜਿਨ੍ਹਾਂ 'ਚ ਐੱਨ. ਆਰ. ਆਈ. ਭਾਰਤੀਆਂ ਨੂੰ ਲੈ ਕੇ ਅਗਾਉੂਂ ਬਣੀ ਧਾਰਨਾ ਵੀ ਸ਼ਾਮਲ ਹੈ।
ਸੋਨਲ ਅਨੁਸਾਰ, ''ਮੈਂ ਇਕ ਬੇਹੱਦ ਗਲੈਮਰਸ ਅਤੇ ਖੂਬਸੂਰਤ ਐੱਨ. ਆਰ. ਆਈ. ਦਾ ਕਿਰਦਾਰ ਇਸ ਫਿਲਮ 'ਚ ਨਿਭਾਇਆ ਹੈ, ਜੋ ਇਕ ਐੱਨ. ਜੀ. ਓ. ਨਾਲ ਕਿਸੇ ਯੋਜਨਾ 'ਤੇ ਕੰਮ ਕਰਨ ਲਈ ਭਾਰਤ ਆਉਂਦੀ ਹੈ, ਫਿਰ ਵੀ ਮੈਨੂੰ ਰਵਾਇਤੀ ਕਦਰਾਂ-ਕੀਮਤਾਂ ਤੋਂ ਰਹਿਤ ਨਹੀਂ, ਸਗੋਂ ਸਾਕਾਰਾਤਮਕ ਰੂਪ 'ਚ ਦਿਖਾਇਆ ਗਿਆ ਹੈ।''
ਅਮਿਤਾਭ ਨਾਲ ਕੰਮ ਕਰਨ ਨੂੰ ਲੈ ਕੇ ਵਿੱਦਿਆ ਉਤਸ਼ਾਹਿਤ
NEXT STORY