ਜਲੰਧਰ (ਬਿਊਰੋ)– ਪ੍ਰੀਤ ਔਜਲਾ ਪੰਜਾਬੀ ਫ਼ਿਲਮ ਇੰਡਸਟਰੀ ’ਚ ਉੱਭਰਦਾ ਸਿਤਾਰਾ ਹੈ, ਜੋ ਆਪਣੀ ਬਿਹਤਰੀਨ ਅਦਾਕਾਰੀ ਨਾਲ ਦਰਸ਼ਕਾਂ ਨੂੰ ਮੋਹ ਲੈਂਦੀ ਹੈ। ਉਸ ਦੀ ਡੈਬਿਊ ਫ਼ਿਲਮ ‘ਗੌਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ’ ਨੇ ਪਹਿਲਾਂ ਹੀ ਕਈ ਲੋਕਾਂ ਦਾ ਦਿਲ ਜਿੱਤ ਲਿਆ ਹੈ, ਜੋ ਉਸ ਦੇ ਅਦਾਕਾਰੀ ਕਰੀਅਰ ਦੀ ਸ਼ਾਨਦਾਰ ਸ਼ੁਰੂਆਤ ਦਾ ਸੰਕੇਤ ਹੈ।
ਹੁਣ ਉਹ ਹਾਲ ਹੀ ’ਚ ਰਿਲੀਜ਼ ਹੋਈ ਫ਼ਿਲਮ ‘ਆਪਣੇ ਘਰ ਬੇਗਾਨੇ’ ’ਚ ਨਜ਼ਰ ਆਈ, ਜੋ ਇਕ ਭਾਵਨਾਤਮਕ ਪਰਿਵਾਰਕ ਡਰਾਮਾ ਹੈ ਤੇ ਬਲਰਾਜ ਸਿਆਲ ਵਲੋਂ ਲਿਖੀ ਤੇ ਡਾਇਰੈਕਟ ਕੀਤੀ ਗਈ ਹੈ।
15 ਅਕਤੂਬਰ ਨੂੰ ਰਿਲੀਜ਼ ਹੋਈ ਇਸ ਫ਼ਿਲਮ ’ਚ ਵਿਦੇਸ਼ ਰਹਿਣ ਵਾਲੇ ਬੱਚਿਆਂ ਤੇ ਉਨ੍ਹਾਂ ਦੇ ਬਜ਼ੁਰਗ ਮਾਪਿਆਂ ਦੇ ਵਿਚਕਾਰ ਦੀ ਖ਼ੂਬਸੂਰਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।
ਪ੍ਰੀਤ ਦੀ ਜੀਵਨ ਕਹਾਣੀ ਦ੍ਰਿੜ੍ਹਤਾ ਤੇ ਇਰਾਦੇ ਦੀ ਹੈ। ਬਚਪਨ ’ਚ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਉਸ ਨੇ ਸ਼ੁਰੂ ’ਚ ਕੈਮਰੇ ਦੇ ਪਿੱਛੇ ਕੰਮ ਕੀਤਾ, ਫਿਰ ਮੰਚ ’ਤੇ ਆਈ। ਉਸ ਦੀ ਯਾਤਰਾ ਇਹ ਸਾਬਿਤ ਕਰਦੀ ਹੈ ਕਿ ਕਾਮਯਾਬੀ ਦੇ ਸਫ਼ਰ ’ਚ ਮਿਹਨਤ ਤੇ ਸਮਰਪਣ ਨਾਲ ਕੀਤਾ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਭਿਸ਼ੇਕ ਬੱਚਨ ਨੇ ਨਿਰਾਸ਼ ਹੋ ਕੇ ਕੀਤਾ ਸੀ ਇੰਡਸਟਰੀ ਛੱਡਣ ਦਾ ਫ਼ੈਸਲਾ, ਫਿਰ...
NEXT STORY