ਮੁੰਬਈ (ਏਜੰਸੀ)- ਪ੍ਰਾਈਮ ਵੀਡੀਓ ਨੇ ਅੱਜ ਆਪਣੀ ਆਉਣ ਵਾਲੀ ਹਿੰਦੀ ਓਰਿਜ਼ਨਲ ਡਰਾਮਾ ਸੀਰੀਜ਼ ਗ੍ਰਾਮ ਚਿਕਿਤਸਲਿਆ ਦਾ ਹਾਸੇ-ਮਜ਼ਾਕ ਵਾਲਾ ਅਤੇ ਦਿਲ ਨੂੰ ਛੂਹ ਲੈਣ ਵਾਲਾ ਟ੍ਰੇਲਰ ਰਿਲੀਜ਼ ਕੀਤਾ। ਇਹ ਓਰਿਜ਼ਨਲ ਸੀਰੀਜ਼ 'ਦਿ ਵਾਇਰਲ ਫੀਵਰ' ਦੇ ਬੈਨਰ ਹੇਠ ਬਣਾਈ ਗਈ ਹੈ ਅਤੇ ਇਸਦੀ ਸਿਰਜਣਾ ਦੀਪਕ ਕੁਮਾਰ ਮਿਸ਼ਰਾ ਨੇ ਕੀਤੀ ਹੈ। ਇਹ ਸੀਰੀਜ਼ ਵੈਭਵ ਸੁਮਨ ਅਤੇ ਸ਼੍ਰੇਆ ਸ਼੍ਰੀਵਾਸਤਵ ਦੁਆਰਾ ਲਿਖੀ ਗਈ ਹੈ ਅਤੇ ਰਾਹੁਲ ਪਾਂਡੇ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ। ਗ੍ਰਾਮ ਚਿਕਿਤਸਲਿਆ ਇੱਕ ਅਜਿਹਾ ਡਰਾਮਾ ਹੈ, ਜੋ ਇਕ ਸ਼ਹਿਰੀ ਡਾਕਟਰ, ਡਾ. ਪ੍ਰਭਾਤ ਦੀ ਯਾਤਰਾ ਨੂੰ ਦਰਸਾਉਂਦਾ ਹੈ, ਜਿਸ ਵਿਚ ਉਹ ਇਕ ਦੂਰ-ਦੁਰਾਡੇ ਪਿੰਡ, ਭਟਕੰਡੀ ਦੇ ਲਗਭਗ ਬੰਦ ਹੋ ਚੁੱਕੇ ਪ੍ਰਾਇਮਰੀ ਸਿਹਤ ਕੇਂਦਰ ਨੂੰ ਮੁੜ ਚਾਲੂ ਕਰਨ ਦੀ ਚੁਣੌਤੀ ਲੈਂਦਾ ਹੈ।
ਇਸ ਸੀਰੀਜ਼ ਵਿੱਚ ਅਮੋਲ ਪਰਾਸ਼ਰ ਅਤੇ ਵਿਨੈ ਪਾਠਕ ਮੁੱਖ ਭੂਮਿਕਾਵਾਂ ਵਿੱਚ ਹਨ, ਜਦੋਂ ਕਿ ਆਕਾਂਕਸ਼ਾ ਰੰਜਨ ਕਪੂਰ, ਆਨੰਦੇਸ਼ਵਰ ਦਿਵੇਦੀ, ਆਕਾਸ਼ ਮਖੀਜਾ ਅਤੇ ਗਰਿਮਾ ਵਿਕਰਾਂਤ ਸਿੰਘ ਵਰਗੇ ਕਲਾਕਾਰ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਗ੍ਰਾਮ ਚਿਕਿਤਸਲਿਆ ਦਾ ਪ੍ਰੀਮੀਅਰ 9 ਮਈ ਨੂੰ ਭਾਰਤ ਅਤੇ 240 ਤੋਂ ਵੱਧ ਦੇਸ਼ਾਂ ਅਤੇ ਪ੍ਰਦੇਸ਼ਾਂ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਾਈਮ ਵੀਡੀਓ 'ਤੇ ਹੋਵੇਗਾ।
ਨਵਾਜ਼ੂਦੀਨ ਸਿੱਦੀਕੀ ਬੋਲੇ-ਮੈਨੂੰ ਅਜਿਹੇ ਕਿਰਦਾਰ ਪਸੰਦ ਹਨ ਜੋ ਭੀੜ 'ਚ ਖੋਹ ਜਾਂਦੇ ਹਨ
NEXT STORY