ਮੁੰਬਈ- ਅਦਾਕਾਰ Prince Narula ਅਤੇ ਯੁਵਿਕਾ ਚੌਧਰੀ ਪਿਛਲੇ ਸਾਲ ਇੱਕ ਬੱਚੀ ਦੇ ਮਾਪੇ ਬਣੇ ਸਨ। ਉਦੋਂ ਤੋਂ ਇਹ ਜੋੜਾ ਕਿਸੇ ਨਾ ਕਿਸੇ ਕਾਰਨ ਕਰਕੇ ਖ਼ਬਰਾਂ 'ਚ ਬਣਿਆ ਰਹਿੰਦਾ ਹੈ। ਇਸ ਦੌਰਾਨ, ਉਨ੍ਹਾਂ ਦੇ ਤਲਾਕ ਦੀਆਂ ਖ਼ਬਰਾਂ ਆਉਣ ਲੱਗੀਆਂ ਪਰ ਬਾਅਦ 'ਚ ਇਹ ਸਿਰਫ਼ ਅਫਵਾਹਾਂ ਹੀ ਨਿਕਲੀਆਂ। ਹਾਲ ਹੀ 'ਚ ਪ੍ਰਿੰਸ ਅਤੇ ਯੁਵਿਕਾ ਰੁਸ਼ਾਲੀ ਅਤੇ ਹਰਸ਼ ਦੇ ਪੋਡਕਾਸਟ ‘ਤੇ ਨਜ਼ਰ ਆਏ ਜਿੱਥੇ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਬਣਨ ਬਾਰੇ ਗੱਲ ਕੀਤੀ। ਇਸ ਦੌਰਾਨ ਪ੍ਰਿੰਸ ਨੇ ਆਪਣੀ ਪਤਨੀ ਯੁਵਿਕਾ ਨੂੰ ਡੋਮੀਨੇਟਿੰਗ ਕਹਿ ਕੇ ਮਜ਼ਾਕ ਵੀ ਉਡਾਇਆ। ਇਸ ਤੋਂ ਇਲਾਵਾ ਉਨ੍ਹਾਂ ਵਿਚਕਾਰ ਹੋਣ ਵਾਲੀਆਂ ਲੜਾਈਆਂ ਬਾਰੇ ਵੀ ਚਰਚਾ ਕੀਤੀ।
ਇਹ ਵੀ ਪੜ੍ਹੋ- 39 ਸਾਲਾਂ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ, ਇੰਡਸਟਰੀ 'ਚ ਸੋਗ ਦੀ ਲਹਿਰ
ਪ੍ਰਿੰਸ ਅਤੇ ਯੁਵਿਕਾ 2015 ਤੋਂ ਇਕੱਠੇ ਹਨ
Prince Narula ਅਤੇ ਯੁਵਿਕਾ ਚੌਧਰੀ ਵਿਚਕਾਰ ਪਿਆਰ ਬਿੱਗ ਬੌਸ ਦੇ ਘਰ ਤੋਂ ਹੀ ਸ਼ੁਰੂ ਹੋਇਆ ਸੀ। ਦੋਵੇਂ 2015 ਤੋਂ ਇਕੱਠੇ ਹਨ ਅਤੇ ਹੁਣ ਦੋਵੇਂ ਮਾਤਾ-ਪਿਤਾ ਬਣਨ ਦਾ ਆਨੰਦ ਮਾਣ ਰਹੇ ਹਨ। ਇਕ ਰਿਪੋਰਟ ਦੇ ਅਨੁਸਾਰ, ਇਸ ਬਾਰੇ ਗੱਲ ਕਰਦੇ ਹੋਏ, ਪ੍ਰਿੰਸ ਅਤੇ ਯੁਵਿਕਾ ਨੇ ਕਿਹਾ ਕਿ ਮਾਪੇ ਬਣਨਾ ਉਨ੍ਹਾਂ ਲਈ ਇੱਕ ਸੁੰਦਰ ਅਤੇ ਚੁਣੌਤੀਪੂਰਨ ਅਨੁਭਵ ਰਿਹਾ ਹੈ। ਜੋੜੇ ਨੇ ਕਿਹਾ ਕਿ ਜਦੋਂ ਉਹ ਇਸ ਨਵੇਂ ਅਧਿਆਇ ਦੇ ਅਨੁਕੂਲ ਹੁੰਦੇ ਹਨ, ਉਹ ਅਕਸਰ ਲੜਦੇ ਹਨ ਪਰ ਉਹ ਇਕੱਠੇ ਸਿੱਖ ਰਹੇ ਹਨ ਅਤੇ ਬੱਚੇ ਲਈ ਉਨ੍ਹਾਂ ਦੇ ਪਿਆਰ ਨੇ ਉਨ੍ਹਾਂ ਦੇ ਰਿਸ਼ਤੇ ਨੂੰ ਹੋਰ ਵੀ ਮਜ਼ਬੂਤ ਬਣਾਇਆ ਹੈ।
ਇਹ ਵੀ ਪੜ੍ਹੋ- ਇੰਡਸਟਰੀ 'ਚ ਸੋਗ ਦੀ ਲਹਿਰ, ਮਸ਼ਹੂਰ ਨਿਰਦੇਸ਼ਕ ਦਾ ਹੋਇਆ ਦਿਹਾਂਤ
ਆਪਣੇ ਸ਼ੁਰੂਆਤੀ ਸਫ਼ਰ ਬਾਰੇ ਗੱਲ ਕਰਦਿਆਂ Prince Narula ਨੇ ਕਿਹਾ, ‘ਯੁਵਿਕਾ ਨੂੰ ਮਨਾਉਣ 'ਚ ਮੈਨੂੰ 3 ਸਾਲ ਲੱਗ ਗਏ।’ ਅਸੀਂ 2015 ਤੋਂ ਇਕੱਠੇ ਸੀ ਅਤੇ ਮੈਂ ਸ਼ੂਟਿੰਗ ਤੋਂ ਬਾਅਦ ਹਰ ਸ਼ਾਮ ਉਸ ਨੂੰ ਕੌਫੀ 'ਤੇ ਲੈ ਕੇ ਜਾਂਦਾ ਸੀ। 2017 'ਚ ਮੈਂ ਫੈਸਲਾ ਕੀਤਾ ਕਿ ਮੈਂ ਉਸ ਨੂੰ ਪ੍ਰਪੋਜ਼ ਕਰਾਂਗਾ। ਮੈਂ ਯੁਵਿਕਾ ਨੂੰ ਕਿਹਾ ਕਿ ਜੇਕਰ ਤੈਨੂੰ ਮੈਂ ਪਸੰਦ ਹਾਂ ਤਾਂ ਮੈਂ ਤੇਰੇ ਪਰਿਵਾਰ ਦੇ ਸਾਹਮਣੇ ਤੈਨੂੰ ਪ੍ਰਪੋਜ਼ ਕਰਾਂਗਾ।ਇਸ ਦੌਰਾਨ Prince Narula ਨੇ ਯੁਵਿਕਾ ਚੌਧਰੀ ਦਾ ਮਜ਼ਾਕ ਉਡਾਇਆ ਅਤੇ ਉਸ ਨੂੰ ਡੋਮੀਨੇਟਿੰਗ ਦੱਸਿਆ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਦੋਵਾਂ ਵਿੱਚੋਂ ਪਹਿਲਾਂ ਕੌਣ ਮੁਆਫ਼ੀ ਮੰਗਦਾ ਹੈ? ਇਸ ‘ਤੇ ਯੁਵਿਕਾ ਨੇ ਕਿਹਾ ਕਿ ਪ੍ਰਿੰਸ ਆਮ ਤੌਰ ‘ਤੇ ਪਹਿਲਾਂ ਮੁਆਫ਼ੀ ਮੰਗਦਾ ਹੈ। ਹਾਲਾਂਕਿ, ਦੋਵਾਂ ਨੇ ਜ਼ੋਰ ਦੇ ਕੇ ਕਿਹਾ ਕਿ ਹੁਣ ਉਨ੍ਹਾਂ ਲਈ ਮੁਆਫ਼ੀ ਦਾ ਕੋਈ ਜ਼ਿਆਦਾ ਮਤਲਬ ਨਹੀਂ ਹੈ। ਉਹ ਆਪਣੀ ਜ਼ਿੰਦਗੀ ਦੇ ਇੱਕ ਨਵੇਂ ਪੜਾਅ 'ਚ ਹਨ। ਪ੍ਰਿੰਸ ਨੇ ਕਿਹਾ, ‘ਅਸੀਂ ਲਗਾਤਾਰ ਸਿੱਖ ਰਹੇ ਹਾਂ। ਲੜਾਈਆਂ ਹੁੰਦੀਆਂ ਰਹਿੰਦੀਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
39 ਸਾਲਾਂ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ, ਇੰਡਸਟਰੀ 'ਚ ਸੋਗ ਦੀ ਲਹਿਰ
NEXT STORY