ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਅਨੁਸ਼ਕਾ ਸ਼ਰਮਾ ਮਾਂ ਬਣ ਗਈ ਹੈ, ਉੱਥੇ ਕਰੀਨਾ ਕਪੂਰ ਖ਼ਾਨ ਵੀ ਬਹੁਤ ਜਲਦੀ ਮਾਂ ਬਣਨ ਜਾ ਰਹੀ ਹੈ। ਅਜਿਹੇ 'ਚ ਸੁਪਰਸਟਾਰ ਪ੍ਰਿਯੰਕਾ ਚੋਪੜਾ ਤੋਂ ਹਾਲ ਹੀ 'ਚ ਉਨ੍ਹਾਂ ਦੀ ਫੈਮਿਲੀ ਪਲੈਨਿੰਗ ਬਾਰੇ ਸਵਾਲ ਕੀਤਾ ਗਿਆ ਸੀ ਤਾਂ ਪੀਸੀ ਨੇ ਇਸ ਦਾ ਜਵਾਬ ਆਪਣੇ ਹੀ ਅੰਦਾਜ਼ 'ਚ ਦਿੱਤਾ। ਪੀਸੀ ਨੇ ਇਸ ਬਾਰੇ ਖੁੱਲ੍ਹ ਕੇ ਗੱਲ ਕਰਦਿਆਂ ਬਹੁਤ ਹੀ ਦਿਲਚਸਪ ਜਵਾਬ ਦਿੱਤਾ। ਪ੍ਰਿਯੰਕਾ ਚੋਪੜਾ ਨੇ ਕਿਹਾ, "ਮੈਂ ਬੱਚੇ ਚਾਹੁੰਦੀ ਹਾਂ। ਜਿੰਨੇ ਜ਼ਿਆਦਾ ਹੋ ਸਕਣ ਓਨੇ ਬੱਚੇ। ਜਿੰਨੇ ਕ੍ਰਿਕਟ ਟੀਮ 'ਚ ਹੁੰਦੇ ਨੇ? ਮੈਂ ਸ਼ਿਓਰ ਨਹੀਂ ਹਾਂ।"
ਇਸ ਦੇ ਨਾਲ ਹੀ ਇਸ ਇੰਟਰਵਿਊ 'ਚ ਪ੍ਰਿਯੰਕਾ ਚੋਪੜਾ ਨੇ ਆਪਣੇ ਤੇ ਨਿੱਕ ਬਾਰੇ ਵੀ ਕਾਫ਼ੀ ਗੱਲਾਂ ਕੀਤੀਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਆਹ ਬਾਰੇ ਗੱਲ ਕਰਦਿਆਂ ਕਿਹਾ, "ਕੋਈ ਸਮੱਸਿਆ ਨਹੀਂ ਆਈ। ਨਿੱਕ ਇੰਡੀਆ ਆਇਆ ਸੀ ਜਿਵੇਂ ਮੱਛੀ ਪਾਣੀ 'ਚ ਆਉਂਦੀ ਹੈ ਪਰ ਕਿਸੇ ਆਮ ਜੋੜੀ ਦੀ ਤਰ੍ਹਾਂ ਤੁਹਾਨੂੰ ਇੱਕ ਦੂਜੇ ਦੀਆਂ ਆਦਤਾਂ ਨੂੰ ਸਮਝਣਾ ਪਵੇਗਾ। ਇਹ ਸਮਝਣਾ ਹੋਵੇਗਾ ਕਿ ਸਾਹਮਣੇ ਵਾਲਾ ਵਿਅਕਤੀ ਕੀ ਪਸੰਦ ਜਾਂ ਨਾਪਸੰਦ ਕਰਦਾ ਹੈ। ਇਸ ਲਈ ਇਸ ਤਰ੍ਹਾਂ ਇਹ ਰੁਮਾਂਚ ਵਾਂਗ ਹੈ ਨਾ ਕਿ ਕਿਸੇ ਰੁਕਾਵਟ ਦੀ ਦੌੜ ਵਾਂਗ।'
ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਚੋਪੜਾ ਜਲਦੀ ਹੀ ਫ਼ਿਲਮ 'ਦਿ ਮੈਟ੍ਰਿਕਸ 4' 'ਚ ਕੰਮ ਕਰਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਨ੍ਹਾਂ ਦੀ ਫ਼ਿਲਮ 'ਦਿ ਟੈਕਸਟ ਫਾਰ ਯੂ' ਬਾਰੇ ਦਰਸ਼ਕਾਂ 'ਚ ਭਾਰੀ ਉਤਸ਼ਾਹ ਹੈ। ਇਸ ਦੇ ਨਾਲ ਪ੍ਰਸ਼ੰਸਕ ਵੀ ਪੀਸੀ ਦੀਆਂ ਬਾਲੀਵੁੱਡ ਫ਼ਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਪਰ ਪ੍ਰਿਯੰਕਾ ਚੋਪੜਾ ਨੇ ਅਜੇ ਤੱਕ ਉਨ੍ਹਾਂ ਦੀ ਬਾਲੀਵੁੱਡ ਫ਼ਿਲਮਾਂ ਦਾ ਕੋਈ ਐਲਾਨ ਨਹੀਂ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।
ਹੌਟ ਅਦਾਵਾਂ ਨਾਲ ਜੈਕਲੀਨ ਨੇ ਵਧਾਇਆ ਤਾਪਮਾਨ, ਬੋਲਡ ਤਸਵੀਰਾਂ ਵਾਇਰਲ
NEXT STORY