ਮੁੰਬਈ (ਬਿਊਰੋ)– ਪ੍ਰਿਯੰਕਾ ਚੋਪੜਾ ‘ਕੌਫੀ ਵਿਦ ਕਰਨ’ ਸ਼ੋਅ ’ਚ ਨਜ਼ਰ ਆਈ ਸੀ। ਹੁਣ ਉਸ ਦੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ’ਚ ਉਹ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਇਕ ਮਹਿਲਾ ਨੇ ਉਸ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਜੋ ਉਹ ਉਸ ਨਾਲ ਰੋਮਾਂਟਿਕ ਹੋ ਸਕੇ। ਇਸ ’ਤੇ ਪ੍ਰਿਯੰਕਾ ਚੋਪੜਾ ਨੇ ਝੂਠ ਬੋਲਿਆ ਸੀ ਕਿ ਉਸ ਦਾ ਬੁਆਏਫਰੈਂਡ ਹੈ ਤੇ ਉਹ ਅਜਿਹਾ ਨਹੀਂ ਕਰ ਸਕਦੀ।
ਇਹ ਖ਼ਬਰ ਵੀ ਪੜ੍ਹੋ : ਜੈਕਲੀਨ ਫਰਨਾਂਡੀਜ਼ ਦਾ ਨੇਕ ਕੰਮ, ਫਰੰਟਲਾਈਨ ਵਰਕਰਾਂ ਨੂੰ ਵੰਡੇ ਰੇਨਕੋਟ, ਮੁੰਬਈ ਪੁਲਸ ਨੇ ਇੰਝ ਕੀਤਾ ਧੰਨਵਾਦ
ਪ੍ਰਿਯੰਕਾ ਚੋਪੜਾ ‘ਕੌਫੀ ਵਿਦ ਕਰਨ’ ਸ਼ੋਅ ’ਚ 2014 ’ਚ ਨਜ਼ਰ ਆਈ ਸੀ। ਉਸ ਦੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਪ੍ਰਿਯੰਕਾ ਚੋਪੜਾ ਤੋਂ ਕਰਨ ਜੌਹਰ ਨੇ ਪੁੱਛਿਆ ਸੀ ਕਿ ਕੀ ਕਿਸੇ ਹਾਲਾਤ ਤੋਂ ਬਾਹਰ ਨਿਕਲਣ ਲਈ ਉਸ ਨੇ ਅਜਿਹਾ ਕਿਹਾ ਹੈ ਕਿ ਉਹ ਕਿਸੇ ਹੋਰ ਨੂੰ ਡੇਟ ਕਰ ਰਹੀ ਹੈ। ਇਸ ਐਪੀਸੋਡ ’ਚ ਪ੍ਰਿਯੰਕਾ ਚੋਪੜਾ ਤੋਂ ਇਲਾਵਾ ਦੀਪਿਕਾ ਪਾਦੁਕੋਣ ਵੀ ਮੌਜੂਦ ਸੀ।
ਇਸ ’ਤੇ ਪ੍ਰਿਯੰਕਾ ਚੋਪੜਾ ਕਹਿੰਦੀ ਹੈ ਕਿ ਉਸ ਨੂੰ ਇਕ ਲੈਸਬੀਅਨ ਲੜਕੀ ਦਾ ਪ੍ਰਸਤਾਵ ਮਿਲਿਆ ਸੀ। ਪ੍ਰਿਯੰਕਾ ਚੋਪੜਾ ਇਸ ਬਾਰੇ ਦੱਸਦਿਆਂ ਅੱਗੇ ਕਹਿੰਦੀ ਹੈ, ‘ਮੇਰੇ ਨਾਲ ਅਜਿਹਾ ਹਾਦਸਾ ਹੋ ਜਾਂਦਾ ਹੈ। ਇਹ ਕੁਝ ਸਮੇਂ ਪਹਿਲਾਂ ਇਕ ਨਾਈਟ ਕਲੱਬ ਦੀ ਗੱਲ ਹੈ। ਉਸ ਲੜਕੀ ਨੂੰ ਇਹ ਨਹੀਂ ਪਤਾ ਸੀ ਕਿ ਮੈਂ ਕਿਸੇ ਨੂੰ ਇੰਝ ਡੇਟ ਨਹੀਂ ਕਰਦੀ ਪਰ ਉਹ ਬਹੁਤ ਚੰਗੀ ਸੀ। ਮੈਨੂੰ ਇੰਪਰੈੱਸ ਕਰਨ ਦੀ ਬਹੁਤ ਕੋਸ਼ਿਸ਼ ਕਰ ਰਹੀ ਸੀ। ਮੈਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਉਸ ਨੂੰ ਕਿਵੇਂ ਦੱਸਾਂ ਕਿ ਮੈਂ ਉਸ ਨੂੰ ਜਾਣਦੀ ਨਹੀਂ ਸੀ।’
ਪ੍ਰਿਯੰਕਾ ਨੇ ਅੱਗੇ ਕਿਹਾ, ‘ਮੈਨੂੰ ਬਸ ਉਸ ਨੂੰ ਇਹ ਕਹਿਣਾ ਪਿਆ ਕਿ ਬੇਬ, ਮੇਰਾ ਬੁਆਏਫਰੈਂਡ ਹੈ। ਜਦੋਂਕਿ ਬੁਆਏਫਰੈਂਡ ਨਹੀਂ ਸੀ ਪਰ ਮੈਨੂੰ ਲੜਕਿਆਂ ਨੂੰ ਡੇਟ ਕਰਨਾ ਚੰਗਾ ਲੱਗਦਾ ਹੈ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਜੈਕਲੀਨ ਫਰਨਾਂਡੀਜ਼ ਦਾ ਨੇਕ ਕੰਮ, ਫਰੰਟਲਾਈਨ ਵਰਕਰਾਂ ਨੂੰ ਵੰਡੇ ਰੇਨਕੋਟ, ਮੁੰਬਈ ਪੁਲਸ ਨੇ ਇੰਝ ਕੀਤਾ ਧੰਨਵਾਦ
NEXT STORY