ਐਂਟਰਟੇਨਮੈਂਟ ਡੈਸਕ- 10 ਅਕਤੂਬਰ ਨੂੰ ਦੇਸ਼ ਭਰ ਵਿੱਚ ਕਰਵਾ ਚੌਥ ਮਨਾਇਆ ਜਾਵੇਗਾ। ਅਜਿਹੇ 'ਚ ਲੋਕਾਂ ਨੇ ਪਹਿਲਾਂ ਤੋਂ ਹੀ ਇਸ ਦੇ ਸੈਲੀਬ੍ਰਿਸ਼ੇਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਧਰ ਬਾਲੀਵੁੱਡ ਅਤੇ ਟੀਵੀ ਇੰਡਸਟਰੀ ਤੋਂ ਵੀ ਪਹਿਲਾਂ ਹੀ ਕਰਵਾ ਚੌਥ ਵਾਈਬਸ ਆ ਰਹੀਆਂ ਹਨ। ਹਾਲ ਹੀ ਵਿੱਚ ਗਲੋਬਲ ਆਈਕਨ ਪ੍ਰਿਯੰਕਾ ਚੋਪੜਾ ਨੇ ਆਪਣੇ ਪਤੀ ਦੇ ਨਾਮ ਦੀ ਮਹਿੰਦੀ ਆਪਣੇ ਹੱਥਾਂ 'ਤੇ ਲਗਾਈ, ਜਿਸਦੀ ਇੱਕ ਝਲਕ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ।

ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਮਹਿੰਦੀ ਦੀ ਇੱਕ ਝਲਕ ਸਾਂਝੀ ਕੀਤੀ। ਫੋਟੋਆਂ ਵਿੱਚ ਅਦਾਕਾਰਾ ਕਰਵਾ ਚੌਥ ਲਈ ਆਪਣੇ ਹੱਥਾਂ 'ਤੇ ਸੁੰਦਰ ਮਹਿੰਦੀ ਲਗਾਉਂਦੀ ਦਿਖਾਈ ਦਿੰਦੀ ਹੈ। ਇਸ ਤੋਂ ਇਲਾਵਾ ਉਸਨੇ ਆਪਣੇ ਪਤੀ ਨਿਕ ਜੋਨਸ ਦਾ ਪੂਰਾ ਨਾਮ, "ਨਿਕੋਲਸ" ਵੀ ਹਿੰਦੀ ਵਿੱਚ ਲਿਖਿਆ ਹੋਇਆ ਹੈ। ਪ੍ਰਿਯੰਕਾ ਚੋਪੜਾ ਦੀ ਪੋਸਟ ਨੂੰ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ ਅਤੇ ਉਸਦੇ ਹੱਥਾਂ 'ਤੇ ਮਹਿੰਦੀ ਦੀ ਪ੍ਰਸ਼ੰਸਾ ਕਰ ਰਹੇ ਹਨ।

ਪ੍ਰਿਯੰਕਾ ਅਤੇ ਨਿਕ ਦਾ ਵਿਆਹ
ਪ੍ਰਿਯੰਕਾ ਤੇ ਨਿਕ ਦੀ ਪ੍ਰੇਮ ਕਹਾਣੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਇਸ ਜੋੜੇ ਨੇ ਦਸੰਬਰ 2018 ਵਿੱਚ ਜੋਧਪੁਰ ਦੇ ਉਮੈਦ ਭਵਨ ਪੈਲੇਸ ਵਿੱਚ ਹਿੰਦੂ ਅਤੇ ਈਸਾਈ ਰੀਤੀ ਰਿਵਾਜਾਂ ਅਨੁਸਾਰ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਪ੍ਰਿਯੰਕਾ ਹਮੇਸ਼ਾ ਆਪਣੇ ਪਤੀ ਨਿਕ ਦੀ ਲੰਬੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖਦੀ ਹੈ। ਇਸ ਤੋਂ ਇਲਾਵਾ ਉਹ ਆਪਣੇ ਵਿਦੇਸ਼ੀ ਪਤੀ ਨਾਲ ਆਪਣੇ ਦੇਸ਼ ਵਿੱਚ ਹਰ ਤਿਉਹਾਰ ਮਨਾਉਂਦੀ ਦਿਖਾਈ ਦਿੰਦੀ ਹੈ।

ਕੰਮ ਦੇ ਮੋਰਚੇ 'ਤੇ ਪ੍ਰਿਯੰਕਾ
ਕੰਮ ਦੇ ਮੋਰਚੇ 'ਤੇ ਪ੍ਰਿਯੰਕਾ ਇਸ ਸਮੇਂ ਨਿਰਦੇਸ਼ਕ ਐਸ.ਐਸ. ਰਾਜਾਮੌਲੀ ਦੀ ਅਗਲੀ ਫਿਲਮ ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ। ਇਹ ਫਿਲਮ ਇੱਕ ਜੰਗਲ ਐਡਵੈਂਚਰ ਡਰਾਮਾ ਦੱਸੀ ਜਾ ਰਹੀ ਹੈ, ਜਿਸ ਵਿੱਚ ਮਹੇਸ਼ ਬਾਬੂ ਅਤੇ ਪ੍ਰਿਥਵੀਰਾਜ ਸੁਕੁਮਾਰਨ ਵੀ ਅਦਾਕਾਰਾ ਦੇ ਨਾਲ ਨਜ਼ਰ ਆਉਣਗੇ।
ਇਸ ਦਿਨ ਹੋਵੇਗਾ "ਰੇਡ 2" ਦਾ ਵਰਲਡ ਟੈਲੀਵਿਜ਼ਨ ਪ੍ਰੀਮੀਅਰ
NEXT STORY