ਮੁੰਬਈ- ਗਲੋਬਲ ਸਟਾਰ ਪ੍ਰਿਅੰਕਾ ਚੋਪੜਾ ਹਾਲੀਵੁੱਡ 'ਚ ਧੂਮ ਮਚਾ ਰਹੀ ਹੈ। ਇਕ ਤੋਂ ਬਾਅਦ ਇਕ ਕਈ ਸੀਰੀਜ਼ ਅਤੇ ਹਾਲੀਵੁੱਡ ਫਿਲਮਾਂ 'ਚ ਨਜ਼ਰ ਆ ਚੁੱਕੀ ਪ੍ਰਿਯੰਕਾ ਭਾਵੇਂ ਹੀ ਭਾਰਤ ਤੋਂ ਦੂਰ ਹੋਵੇ ਪਰ ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਜੁੜੀ ਰਹਿੰਦੀ ਹੈ। ਹਾਲ ਹੀ 'ਚ ਉਨ੍ਹਾਂ ਨੇ ਅਜਿਹੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਫੈਨਜ਼ ਚਿੰਤਾ 'ਚ ਹਨ।
ਇਹ ਖ਼ਬਰ ਵੀ ਪੜ੍ਹੋ- ਸ਼ਰਧਾ ਕਪੂਰ ਨੇ ਆਪਣਾ ਰਿਲੇਸ਼ਨ ਕੀਤਾ ਆਫੀਸ਼ੀਅਲ, ਜਾਣੋ ਕੌਣ ਹੈ ਅਦਾਕਾਰਾ ਦੇ ਦਿਲ ਦਾ ਰਾਜਾ
ਪ੍ਰਿਯੰਕਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਪ੍ਰਸ਼ੰਸਕਾਂ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੇ ਜ਼ਖਮੀ ਸਰੀਰ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦੇ ਨਾਲ ਉਸ ਨੇ ਦੱਸਿਆ ਕਿ ਉਸ ਨੂੰ ਇਹ ਭਿਆਨਕ ਸੱਟ ਕਿਵੇਂ ਲੱਗੀ।

ਗਰਦਨ 'ਤੇ ਲੱਗਿਆ ਲੰਬਾ ਕੱਟ
ਦਰਅਸਲ, ਇਨ੍ਹੀਂ ਦਿਨੀਂ ਗਲੋਬਲ ਸਟਾਰ ਆਪਣੀ ਆਉਣ ਵਾਲੀ ਫਿਲਮ 'ਦ ਬਲੱਫ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ ਅਤੇ ਉਸ ਨੇ ਇਸ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਪ੍ਰਿਯੰਕਾ ਨੇ ਇੰਸਟਾ ਸਟੋਰੀ 'ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਸ ਦੀ ਗਰਦਨ 'ਤੇ ਡੂੰਘਾ ਲੰਬਾ ਕੱਟ ਦੇਖਿਆ ਜਾ ਸਕਦਾ ਹੈ, ਪ੍ਰਿਯੰਕਾ ਨੇ ਪੋਸਟ 'ਚ ਦੱਸਿਆ ਕਿ ਉਸ ਨੂੰ ਇਹ ਸੱਟ ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਲੱਗੀ ਹੈ। ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ 'ਦੇਸੀ ਗਰਲ' ਦੇ ਪ੍ਰਸ਼ੰਸਕ ਤਣਾਅ 'ਚ ਹਨ।
ਇਹ ਖ਼ਬਰ ਵੀ ਪੜ੍ਹੋ- Cotton Candy ਡਰੈੱਸ 'ਚ ਨਜ਼ਰ ਆਈ ਲਾੜੀ, ਲਵ ਬਰਡ ਰਾਧਿਕਾ-ਅਨੰਤ ਰੋਮਾਂਟਿਕ ਅੰਦਾਜ਼ 'ਚ ਆਏ ਨਜ਼ਰ
ਫੈਨਜ਼ ਨੇ ਕਿਹਾ- ਸਾਵਧਾਨ ਰਹੋ
ਪ੍ਰਿਅੰਕਾ ਚੋਪੜਾ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ਨੂੰ ਦੇਖ ਕੇ ਫੈਨਜ਼ ਪ੍ਰਿਯੰਕਾ ਨੂੰ ਸਾਵਧਾਨ ਰਹਿਣ ਅਤੇ ਆਪਣਾ ਖਿਆਲ ਰੱਖਣ ਲਈ ਕਹਿ ਰਹੇ ਹਨ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪ੍ਰਿਯੰਕਾ ਕਿਸੇ ਫਿਲਮ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋਈ ਹੋਵੇ, ਇਸ ਤੋਂ ਪਹਿਲਾਂ ਵੀ 'ਸੀਟਾਡੇਲ' ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਮੰਡੀ ਤੋਂ MP ਬਣੀ ਕੰਗਨਾ ਰਣੌਤ ਇਸ ਕੈਬਨਿਟ ਮੰਤਰੀ ਨੂੰ ਕਰ ਚੁੱਕੀ ਹੈ ਡੇਟ, ਵਿਆਹ ਲਈ ਪਰਿਵਾਰ ਨੇ ਦਿੱਤਾ ਸੀ ਨਾਕਾਰ
NEXT STORY