ਬਾਲੀਵੁੱਡ ਡੈਸਕ- ਅਦਾਕਾਰਾ ਪ੍ਰਿਅੰਕਾ ਚੋਪੜਾ 3 ਸਾਲ ਬਾਅਦ ਆਪਣੇ ਦੇਸ਼ ਪਰਤੀ ਹੈ ਅਤੇ ਕਾਫ਼ੀ ਲਾਈਮਲਾਈਟ ਇਕੱਠੀ ਕਰ ਰਹੀ ਹੈ। ਅਦਾਕਾਰਾ ਨੂੰ ਹਰ ਰੋਜ਼ ਕਿਸੇ ਨਾ ਕਿਸੇ ਕੰਮ ਕਾਰਨ ਮੁੰਬਈ ਸਿਟੀ 'ਚ ਦੇਖਿਆ ਜਾਂਦਾ ਹੈ। ਇਸ ਦੌਰਾਨ ਸ਼ੁੱਕਰਵਾਰ ਨੂੰ ਅਦਾਕਾਰਾ ਨੂੰ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ, ਜਿੱਥੇ ਉਹ ਬੇਹੱਦ ਸਟਾਈਲਿਸ਼ ਲੁੱਕ ’ਚ ਨਜ਼ਰ ਆਈ।
ਇਹ ਵੀ ਪੜ੍ਹੋ- ਪੀਲੇ ਲਹਿੰਗੇ ਅਤੇ ਫੁੱਲਾਂ ਵਾਲੇ ਗਹਿਣਿਆਂ ’ਚ ਬੇਹੱਦ ਖੂਬਸੂਰਤ ਲੱਗ ਰਹੀ ਪਲਕ, ਹਲਦੀ ਸੈਰੇਮਨੀ ਦੀਆਂ ਤਸਵੀਰਾਂ
ਅਦਾਕਾਰਾ ਦੀਆਂ ਇਹ ਤਸਵੀਰਾਂ ਹੁਣ ਇੰਟਰਨੈੱਟ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਪ੍ਰਿਅੰਕਾ ਚੋਪੜਾ ਡੀਪ ਨੇਕ ਆਰੇਂਜ ਡਰੈੱਸ 'ਚ ਨਜ਼ਰ ਆ ਰਹੀ ਹੈ। ਇਸ ਲੁੱਰ ’ਚ ਅਦਾਕਾਰਾ ਬੇਹੱਦ ਬੋਲਡ ਨਜ਼ਰ ਆ ਰਹੀ ਹੈ।
ਇਸ ਦੇ ਨਾਲ ਪ੍ਰਿਅੰਕਾ ਨੇ ਡਰੈੱਸ ਨਾਲ ਮੈਚਿੰਗ ਹੀਲ ਪਾਈ ਹੈ। ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ।ਹਰ ਕੋਈ ਅਦਾਕਾਰਾ ਦੀ ਲੁੱਕ ਨੂੰ ਬੇਹੱਦ ਪਸੰਦ ਕਰ ਰਿਹਾ ਹੈ।
ਕੈਮਰੇ ਦੇ ਸਾਹਮਣੇ ਉਹ ਆਪਣੀ ਕਰਵੀ ਫ਼ਿਗਰ ਨੂੰ ਫਲਾਂਟ ਕਰਦੇ ਹੋਏ ਇਕ ਤੋਂ ਵੱਧ ਕੇ ਇਕ ਜ਼ਬਰਦਸਤ ਪੋਜ਼ ਦਿੰਦੀ ਨਜ਼ਰ ਆਈ। 'ਦੇਸੀ ਗਰਲ' ਦੀਆਂ ਇਨ੍ਹਾਂ ਤਸਵੀਰਾਂ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ।
ਇਹ ਵੀ ਪੜ੍ਹੋ- ਪਲਕ ਮੁੱਛਲ ਦੇ ਹੱਥਾਂ ’ਤੇ ਲਗੀ ਡਾਇਰੈਕਟਰ ਮਿਥੁਨ ਦੇ ਨਾਮ ਦੀ ਮਹਿੰਦੀ, ਨੀਲੇ ਲਹਿੰਗਾ ’ਚ ਗਾਇਕਾ ਨੇ ਲਗਾਏ ਚਾਰ-ਚੰਨ
ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਚੋਪੜਾ ਜਲਦ ਹੀ ਫ਼ਰਹਾਨ ਅਖ਼ਤਰ ਦੀ ਬਾਲੀਵੁੱਡ ਫ਼ਿਲਮ 'ਜ਼ੀ ਲੇ ਜ਼ਾਰਾ' 'ਚ ਨਜ਼ਰ ਆਵੇਗੀ। ਇਸ 'ਚ ਅਦਾਕਾਰਾ ਕੈਟਰੀਨਾ ਕੈਫ਼ ਅਤੇ ਆਲੀਆ ਭੱਟ ਨਾਲ ਸਕ੍ਰੀਨ ਸਾਂਝੀ ਕਰੇਗੀ।
NIA ਨੇ ਜੈਨੀ ਜੌਹਲ ਤੋਂ ਕੀਤੀ ਪੁੱਛਗਿੱਛ, ‘ਕਾਂਤਾਰਾ’ ਨੇ ਤੀਜੇ ਹਫ਼ਤੇ ਕੀਤੀ ਰਿਕਾਰਡ ਕਮਾਈ, ਪੜ੍ਹੋ ਮਨੋਰੰਜਨ ਦੀਆਂ ਖ਼ਬਰਾਂ
NEXT STORY