ਜਲੰਧਰ- ਸ਼ਹਿਨਾਜ਼ ਗਿੱਲ ਪੰਜਾਬ ਦੀ ਕੈਟਰੀਨਾ ਕੈਫ਼ ਨਾਲ ਮਸ਼ਹੂਰ ਹੈ। ਆਪਣੇ ਕਿਊਂਟ ਅੰਦਾਜ਼ ਨਾਲ ਸਭ ਨੂੰ ਹਸਾਉਣ ਵਾਲੀ ਸ਼ਹਿਨਾਜ਼ ਗਿੱਲ ਨੇ ਹੁਣ ਆਪਣੇ ਦੇਸੀ ਅੰਦਾਜ਼ ਨਾ ਸਾਰਿਆਂ ਦਾ ਦਿਲ ਜਿੱਤ ਰਹੀ ਹੈ।

ਇਨ੍ਹੀਂ ਦਿਨੀਂ ਅਦਾਕਾਰਾ ਆਪਣੇ ਸ਼ਾਨਦਾਰ ਫੋਟੋਸ਼ੂਟ ਨੂੰ ਲੈ ਕੇ ਸੁਰਖੀਆਂ ‘ਚ ਹੈ।ਅਦਾਕਾਰਾ ਦੀਆਂ ਇਹ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਫੈਨਜ਼ ਉਨ੍ਹਾਂ ਦੀ ਵੀਡੀਓ ਅਤੇ ਤਸਵੀਰਾਂ 'ਤੇ ਖੂਬ ਪਿਆਰ ਲੁੱਟਾ ਰਹੇ ਹਨ।ਸ਼ਹਿਨਾਜ਼ ਗਿੱਲ 'ਬਿੱਗ ਬੌਸ 13' ਤੋਂ ਹੀ ਲੋਕਾਂ ਦੇ ਦਿਲਾਂ 'ਚ ਵਸ ਗਈ ਸੀ।

ਸ਼ੋਅ 'ਚ ਉਸ ਦੀ ਐਂਟਰੀ ਤੋਂ ਲੈ ਕੇ ਘਰ ਦੇ ਅੰਦਰ ਉਸ ਦੀ ਮਸਤੀ ਅਤੇ ਸਿਧਾਰਥ ਸ਼ੁਕਲਾ ਨਾਲ ਉਸ ਦੀ ਬਾਂਡਿੰਗ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ।

ਦੋਵਾਂ ਵਿਚਕਾਰ ਕੈਮਿਸਟਰੀ ਅਤੇ ਕੌੜੀ-ਮਿੱਠੀ ਬਹਿਸ ਦਾ ਨਤੀਜਾ ਇਹ ਹੋਇਆ ਕਿ 'ਬਿੱਗ ਬੌਸ' ਦਾ ਉਹ ਸੀਜ਼ਨ ਸਭ ਤੋਂ ਵੱਧ ਹਿੱਟ ਰਿਹਾ ਅਤੇ ਸ਼ੋਅ ਨੂੰ ਆਪਣੇ ਨਿਰਧਾਰਤ ਸਮੇਂ ਤੋਂ ਅੱਗੇ ਵਧਾਇਆ ਗਿਆ।


ਮਸ਼ਹੂਰ ਅਦਾਕਾਰ ਦਾ ਖੁਲਾਸਾ, ਪਤਨੀ ਨੂੰ ਫੜਿਆ ਸੀ ਕਿਸੇ ਹੋਰ ਨਾਲ ਰੰਗੇਹੱਥੀ
NEXT STORY