ਐਂਟਰਟੇਨਮੈਂਟ ਡੈਸਕ - ਇੰਨੀਂ ਦਿਨੀਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਪੰਜਾਬੀ ਫ਼ਿਲਮ ਇੰਡਸਟਰੀ ਤੇ ਸੰਗੀਤ ਜਗਤ 'ਚ ਇੱਕ ਤੋਂ ਬਾਅਦ ਇੱਕ ਕਈ ਸਿਤਾਰੇ ਵਿਆਹ ਦੇ ਬੰਧਨ ‘ਚ ਬੱਝ ਰਹੇ ਹਨ। ਹੁਣ ਖ਼ਬਰ ਮਿਲੀ ਹੈ ਕਿ ਅਦਾਕਾਰਾ ਅਤੇ ਮਾਡਲ ਸਰੁਸ਼ਟੀ ਮਾਨ ਵੀ ਵਿਆਹ ਦੇ ਬੰਧਨ ‘ਚ ਬੱਝ ਚੁੱਕੀ ਹੈ। ਇਸ ਗੱਲ ਦੀ ਜਾਣਕਾਰੀ ਸਰੁਸ਼ਟੀ ਮਾਨ ਦੇ ਫੈਨ ਕਲੱਬ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵਿਆਹ ਦੀ ਇਕ ਤਸਵੀਰ ਸ਼ੇਅਰ ਕਰਦਿਆਂ ਦਿੱਤੀ ਹੈ।

ਦੱਸ ਦਈਏ ਕਿ ਖ਼ਬਰ ਲਿਖਣ ਤੋਂ ਕਰੀਬ 50 ਮਿੰਟ ਪਹਿਲਾਂ ਹੀ ਸਰੁਸ਼ਟੀ ਦੇ ਫੈਨ ਕਲੱਬ ਨੇ ਉਸ ਦੇ ਵਿਆਹ ਦਾ ਐਲਾਨ ਕੀਤਾ। ਇਸ ਤਸਵੀਰ ਨਾਲ ਲਿਖਿਆ, 'ਵਿਆਹ ਦੀਆਂ ਮੁਬਾਰਕਾਂ ਨਵੀਂ ਜੋੜੀ ਨੂੰ।'

ਇਸ ਤੋਂ ਇਲਾਵਾ ਕਈ ਹੋਰ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਸਰੁਸ਼ਟੀ ਲਾੜੀ ਬਣੀ ਨਜ਼ਰ ਆ ਰਹੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਲਾਵਾਂ ਲੈਂਦੀ ਦਿਖਾਈ ਦੇ ਰਹੀ ਹੈ। ਇਸ ਤੋਂ ਪਹਿਲਾਂ ਸਰੁਸ਼ਟੀ ਦੀ ਹਲਦੀ ਸੈਰੇਮਨੀ ਤੇ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈਆਂ ਸਨ।

ਸਰੁਸ਼ਟੀ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤਾਂ ‘ਚ ਬਤੌਰ ਮਾਡਲ ਕੰਮ ਕੀਤਾ ਹੈ। ਸਰੁਸ਼ਟੀ ਮਾਨ ਦਾ ਜਨਮ ਜਲੰਧਰ ‘ਚ ਹੋਇਆ ਸੀ। ਉਨ੍ਹਾਂ ਨੇ ‘ਤਗੜਾ ਹੋ ਜੱਟਾ’ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ‘ਚ ਬਤੌਰ ਮਾਡਲ ਨਜ਼ਰ ਆਏ। ਸੋਸ਼ਲ ਮੀਡੀਆ ‘ਤੇ ਅਦਾਕਾਰਾ ਦੀ ਵੱਡੀ ਫੈਨ ਫਾਲੋਵਿੰਗ ਹੈ। ਅਦਾਕਾਰਾ ਨੇ ਆਪਣੇ ਸਕੂਲ ਦੀ ਪੜ੍ਹਾਈ ਜਲੰਧਰ ਤੋਂ ਹੀ ਕੀਤੀ ਅਤੇ ਇਸ ਤੋਂ ਬਾਅਦ ਚੰਡੀਗੜ੍ਹ ‘ਚ ਬੀ-ਕਾਮ ਦੀ ਪੜ੍ਹਾਈ ਪੂਰੀ ਕੀਤੀ। ਮੌਜੂਦਾ ਸਮੇਂ ‘ਚ ਉਹ ਮੋਹਾਲੀ ‘ਚ ਹੀ ਰਹਿ ਰਹੀ ਹੈ।


ਅਜੇ ਦੇਵਗਨ ਨੇ ਸ਼ੁਰੂ ਕੀਤੀ ‘ਰੇਡ 2’ ਦੀ ਸ਼ੂਟਿੰਗ, ਇਸ ਦਿਨ ਸਿਨੇਮਾਘਰਾਂ ’ਚ ਦੇਵੇਗੀ ਦਸਤਕ
NEXT STORY