ਮੁੰਬਈ (ਬਿਊਰੋ) : ਹਾਲ ਹੀ 'ਚ ਰਿਲੀਜ਼ ਹੋਈ ਅਰਥ-ਭਰਪੂਰ ਪੰਜਾਬੀ ਫ਼ਿਲਮ 'ਸੰਗਰਾਂਦ' ਦਾ ਲੀਡਿੰਗ ਹਿੱਸਾ ਰਹੇ ਅਦਾਕਾਰ ਗੈਵੀ ਚਾਹਲ ਇੱਕ ਹੋਰ ਅਲਹਦਾ ਕੰਟੈਂਟ ਅਧਾਰਿਤ ਫ਼ਿਲਮ 'ਐਸ ਵਰਸਿਸ ਐਸ' ਦੁਆਰਾ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ। ਇਸ ਫ਼ਿਲਮ ਵਿਚਲੇ ਅਪਣੇ ਵਿਲੱਖਣਤਾ ਭਰੇ ਲੁੱਕ ਨੂੰ ਉਨਾਂ ਵੱਲੋਂ ਰਿਵੀਲ ਕਰ ਦਿੱਤਾ ਗਿਆ ਹੈ। ਆਈ. ਪੀ. ਐਸ ਪ੍ਰੋਡੋਕਸ਼ਨ ਦੇ ਬੈਨਰ, ਪੀ.ਬੀ ਫ਼ਿਲਮਜ ਅਤੇ ਗੈਵੀ ਚਾਹਲ ਫ਼ਿਲਮਜ ਦੀ ਇਨ ਹਾਊਸ ਐਸੋਸੀਏਸ਼ਨ ਅਧੀਨ ਬਣਾਈ ਅਤੇ ਪ੍ਰਸਤੁਤ ਕੀਤੀ ਜਾ ਰਹੀ ਇਸ ਹਿੰਦੀ ਫ਼ਿਲਮ ਦਾ ਲੇਖ਼ਣ ਅਤੇ ਨਿਰਦੇਸ਼ਨ ਇੰਦਰ ਵੱਲੋ ਕੀਤਾ ਗਿਆ ਹੈ, ਜੋ ਪੰਜਾਬੀ ਦੇ ਨਾਲ-ਨਾਲ ਹਿੰਦੀ ਸਿਨੇਮਾਂ ਖੇਤਰ 'ਚ ਵੀ ਬਤੌਰ ਲੇਖ਼ਕ ਅਤੇ ਨਿਰਦੇਸ਼ਕ ਮਜ਼ਬੂਤ ਪੈੜਾ ਸਿਰਜਦੇ ਜਾ ਰਹੇ ਹਨ।
ਸਰਕਾਰੀ ਰਜਿੰਦਰਾ ਕਾਲਜ ਅਤੇ ਇੱਥੋ ਦੀਆਂ ਹੋਰ ਵੱਖ-ਵੱਖ ਲੋਕੋਸ਼ਨਾਂ 'ਤੇ ਸ਼ੂਟ ਕੀਤੀ ਗਈ ਇਸ ਫ਼ਿਲਮ ਦੀ ਕਹਾਣੀ ਆਰਮੀ ਬੈਕਗਰਾਊਂਡ ਦੁਆਲੇ ਬਣਾਈ ਗਈ ਹੈ। ਇਸ ਫ਼ਿਲਮ 'ਚ ਦੇਸ਼ ਲਈ ਜਾਨਾਂ ਵਾਰਨ ਵਾਲੇ ਬਹਾਦਰਾਂ ਦੀ ਸੋਚ ਨੂੰ ਬੇਹੱਦ ਪ੍ਰਭਾਵੀ ਰੂਪ 'ਚ ਪੇਸ਼ ਕੀਤਾ ਜਾ ਰਿਹਾ ਹੈ। ਬਾਲੀਵੁੱਡ ਅਤੇ ਪਾਲੀਵੁੱਡ ਅਦਾਕਾਰ ਗੈਵੀ ਚਾਹਲ ਇਸ ਫ਼ਿਲਮ 'ਚ ਕਾਫ਼ੀ ਚੁਣੌਤੀਪੂਰਨ, ਵੱਖਰੇ ਅਤੇ ਅਜਿਹੇ ਕਿਰਦਾਰ 'ਚ ਨਜ਼ਰ ਆਉਣਗੇ, ਜਿਸ ਤਰਾਂ ਦੀ ਭੂਮਿਕਾ ਉਨ੍ਹਾਂ ਵੱਲੋ ਅਪਣੀ ਹੁਣ ਤੱਕ ਦੀ ਕਿਸੇ ਵੀ ਫ਼ਿਲਮ 'ਚ ਅਦਾ ਨਹੀਂ ਕੀਤੀ ਗਈ।
ਹਿੰਦੀ ਦੇ ਨਾਲ-ਨਾਲ ਹਰਿਆਣਵੀ ਭਾਸ਼ਾ 'ਚ ਬਣਾਈ ਜਾ ਰਹੀ ਇਸ ਫ਼ਿਲਮ 'ਚ ਅਦਾਕਾਰ ਮੇਜਰ ਰਣਜੀਤ ਸਿੰਘ ਸਿਆਗ ਦਾ ਰੋਲ ਅਦਾ ਕਰ ਰਹੇ ਹਨ। ਗੈਵੀ ਚਾਹਲ ਵੱਲੋ ਅਪਣੀ ਇਸ ਭੂਮਿਕਾ ਨੂੰ ਰਿਅਲਸਿਟਕ ਟਚ ਦੇਣ ਲਈ ਆਰਮੀ ਅਤੇ ਇਸ ਸਬੰਧਤ ਅਫਸਰਾਂ ਦੀ ਕਾਰਜ-ਸ਼ੈਲੀ ਨੂੰ ਬਹੁ-ਕਰੀਬ ਤੋਂ ਜਾਣਿਆ ਅਤੇ ਸਮਝਿਆ ਗਿਆ ਹੈ। ਅਦਾਕਾਰ ਅਨੁਸਾਰ, ਉਨ੍ਹਾਂ ਵੱਲੋ ਅਪਣਾ ਸੋ ਫੀਸਦੀ ਦੇਣ ਦੀ ਕੋਸ਼ਿਸ਼ ਹਰ ਫ਼ਿਲਮ 'ਚ ਕੀਤੀ ਜਾਂਦੀ ਹੈ ਅਤੇ ਇਸ ਫ਼ਿਲਮ ਵਿਚਲੇ ਕਰੈਕਟਰ ਨੂੰ ਵੀ ਪੂਰੀ ਮਿਹਨਤ ਨਾਲ ਨਿਭਾਇਆ ਗਿਆ ਹੈ। ਇਸ ਦੇ ਚਲਦਿਆ ਉਮੀਦ ਹੈ ਕਿ ਇਹ ਫ਼ਿਲਮ ਅਤੇ ਰੋਲ ਦਰਸ਼ਕਾਂ ਨੂੰ ਪਸੰਦ ਆਉਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਅਦਾਕਾਰ ਯੋਗਰਾਜ ਸਿੰਘ ਨੇ ਧੀ ਦੇ ਜਨਮਦਿਨ 'ਤੇ ਤਸਵੀਰਾਂ ਕੀਤੀਆਂ ਸਾਂਝੀਆਂ
NEXT STORY