ਐਂਟਰਟੇਨਮੈਂਟ ਡੈਸਕ : ਪੰਜਾਬੀ ਫ਼ਿਲਮ ਇੰਡਸਟਰੀ ਦੀ ਪ੍ਰਸਿੱਧ ਅਦਾਕਾਰਾ ਨੀਰੂ ਬਾਜਵਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਸ਼ਾਇਰ' ਦੀ ਸਫ਼ਲਤਾ ਦਾ ਆਨੰਦ ਮਾਣ ਰਹੀ ਹੈ। ਇਸ ਫ਼ਿਲਮ 'ਚ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਜੋੜੀ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਇਸ ਵਿਚਾਲੇ ਅਦਾਕਾਰਾ ਨੀਰੂ ਬਾਜਵਾ ਨੇ ਦਿਲਜੀਤ ਦੋਸਾਂਝ ਦੇ ਕੈਨੇਡਾ ਦੇ ਵੈਨਕੂਵਰ ਬੀਸੀ ਪਲੇਸ ਸਟੇਡੀਅਮ 'ਚ ਸ਼ਾਮਲ ਹੋ ਖੂਬ ਮਸਤੀ ਕੀਤੀ। ਇਸ ਦੀਆਂ ਖ਼ਾਸ ਤਸਵੀਰਾਂ ਨੀਰੂ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਨੀਰੂ ਬਾਜਵਾ ਨੇ ਦਿਲਜੀਤ ਦੀ ਰੱਜ ਕੇ ਤਾਰੀਫ਼ ਕੀਤੀ।

ਦੱਸ ਦੇਈਏ ਕਿ ਨੀਰੂ ਬਾਜਵਾ ਆਪਣੇ ਪਰਿਵਾਰ ਨਾਲ ਇਸ ਸ਼ੋਅ ਦਾ ਹਿੱਸਾ ਬਣੀ। ਨੀਰੂ ਬਾਜਵਾ ਨੇ ਦਿਲਜੀਤ ਦੋਸਾਂਝ ਸਣੇ ਆਪਣੇ ਪਰਿਵਾਰ ਦੀਆਂ ਖ਼ਾਸ ਤਸਵੀਰਾਂ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, ''#diluminati #history ✊ ਮੈਨੂੰ ਆਪਣੇ ਪਰਿਵਾਰ ਨਾਲ ਇਸ ਪਲ ਨੂੰ ਗਵਾਹੀ ਦੇਣ ਦਾ ਸੁਭਾਗ ਮਿਲਿਆ ❤️ ਸਿਰਫ਼ @diljitdosanjh 😊🎉 ਤੁਸੀਂ ਇਹ ਕਰ ਸਕਦੇ ਸੀ! ਸਾਨੂੰ ਸਾਰਿਆਂ ਨੂੰ ਮਾਣ ਮਹਿਸੂਸ ਕਰਵਾਉਣ ਲਈ ਧੰਨਵਾਦ🙏🏼 ਧੰਨਵਾਦ @sonalisingh ❤️ ਹਰ #ਪੰਜਾਬੀ ਲਈ ਮਾਣ ਵਾਲਾ ਪਲ! #bcਪਲੇਸ...।'' ਇਸ ਦੌਰਾਨ ਨੀਰੂ ਬਾਜਵਾ ਨਾਲ ਬੱਚਿਆ ਸਣੇ ਪਤੀ ਹੈਰੀ ਜਵੰਧਾ ਖੂਬ ਮਸਤੀ ਕਰਦੇ ਹੋਏ ਵੇਖੇ ਗਏ।

ਦਿਲਜੀਤ ਆਪਣੇ 'ਦਿਲੂਮਿਨਾਟੀ ਟੂਰ' ਦਾ ਪਹਿਲਾ ਸ਼ੋਅ ਕੈਨੇਡਾ ਦੇ ਵੈਨਕੂਵਰ ਦੇ 'ਬੀਸੀ ਸਟੇਡੀਅਮ' 'ਚ ਲਾਇਆ, ਜਿਸ 'ਚ 54 ਹਜ਼ਾਰ ਲੋਕਾਂ ਦੇ ਬੈਠਣ ਦੀ ਸਮੱਰਥਾ ਹੈ। ਇਸ ਸ਼ੋਅ ਦੀਆਂ ਸਾਰੀਆਂ 54 ਹਜ਼ਾਰ ਟਿਕਟਾਂ ਪਹਿਲਾਂ ਹੀ ਬੁੱਕ ਹੋ ਚੁੱਕੀਆਂ ਸਨ। ਇਸ ਤਰ੍ਹਾਂ ਦਿਲਜੀਤ ਦੇ ਨਾਂ ਵੈਨਕੂਵਰ ਦੇ ਬੀਸੀ ਸਟੇਡੀਅਮ 'ਚ ਸਭ ਤੋਂ ਜ਼ਿਆਦਾ ਭੀੜ ਇਕੱਠੀ ਕਰਨ ਦਾ ਰਿਕਾਰਡ ਹੋ ਗਿਆ।

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਦੀ ਕੈਨੇਡਾ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਇਸ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਉੱਥੇ ਜ਼ਿਆਦਾ ਗਿਣਤੀ 'ਚ ਪੰਜਾਬੀ ਵੱਸਦੇ ਹਨ।

ਦੱਸਿਆ ਗਿਆ ਸੀ ਕਿ ਦਿਲਜੀਤ ਦੇ ਇਸ ਸ਼ੋਅ ਦੀ ਟਿਕਟ 44 ਡਾਲਰ (2600 ਰੁਪਏ) ਤੋਂ ਸ਼ੁਰੂ ਹੋ ਕੇ 374 ਕੈਨੇਡੀਅਨ ਡਾਲਰ (22, 799.18 ਰੁਪਏ) ਤੱਕ ਸੀ। ਦੂਜੇ ਪਾਸੇ ਦਿਲਜੀਤ ਖੁਦ ਵੀ ਆਪਣੇ ਇਸ ਸ਼ੋਅ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਸਨ।



ਦਿਲਜੀਤ ਦੋਸਾਂਝ ਦੀ ਹਰ ਪਾਸੇ ਬੱਲੇ-ਬੱਲੇ, ਦੋਸਾਂਝਾਵਾਲੇ ਦੀ ਤਾਰੀਫ਼ 'ਚ ਰਾਣਾ ਰਣਬੀਰ ਨੇ ਲਿਖੇ ਖ਼ਾਸ ਬੋਲ
NEXT STORY