ਜਲੰਧਰ (ਬਿਊਰੋ) - ਬੀਤੇ ਦਿਨੀਂ ਦੁਨੀਆ ਭਰ 'ਚ ਕੌਮਾਂਤਰੀ ਯੋਗਾ ਡੇਅ ਮਨਾਇਆ ਜਾ ਗਿਆ। ਇਸ ਖ਼ਾਸ ਮੌਕੇ 'ਤੇ ਪੰਜਾਬੀ ਸੈਲੀਬ੍ਰੇਟੀਜ਼ ਵੀ ਯੋਗਾ ਕਰਦੇ ਹੋਏ ਨਜ਼ਰ ਆਏ। 'ਬਿੱਗ ਬੌਸ' ਸੀਜ਼ਨ 14 ਦਾ ਹਿੱਸਾ ਬਣੀ ਪੰਜਾਬ ਦੀ ਮਸ਼ਹੂਰ ਮਾਡਲ ਤੇ ਅਦਾਕਾਰਾ ਸਾਰਾ ਗੁਰਪਾਲ ਨੇ ਕੁਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਯੋਗਾ ਕਰਦੀ ਨਜ਼ਰ ਆ ਰਹੀ ਹੈ।

ਦੱਸ ਦਈਏ ਕਿ ਯੋਗ ਕਰਨ ਦੇ ਫ਼ਾਇਦੇ ਹੀ ਫ਼ਾਇਦੇ ਹਨ ਅਤੇ ਇਸ ਨੂੰ ਕਰਨ ਨਾਲ ਕਈ ਬੀਮਾਰੀਆਂ ਤੋਂ ਨਿਜ਼ਾਤ ਮਿਲਦੀ ਹੈ। ਜੇਕਰ ਤੁਸੀਂ ਵੀ ਦਵਾਈਆਂ ਤੋਂ ਬਗੈਰ ਕਿਸੇ ਵੀ ਰੋਗ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰ ਯੋਗ ਅਪਣਾ ਕੇ ਤਾਂ ਦੇਖੋ।

ਦੱਸਣਯੋਗ ਹੈ ਕਿ ਸਾਰਾ ਗੁਰਪਾਲ ਹਮੇਸ਼ਾ ਹੀ ਆਪਣੀਆਂ ਬੋਲਡ ਲੁੱਕ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੀ ਰਹਿੰਦੀ ਹੈ, ਜੋ ਕਿ ਬੇਹੱਦ ਵਾਇਰਲ ਵੀ ਹੁੰਦੀਆਂ ਹਨ। ਸਾਰਾ ਗੁਰਪਾਲ ਦੇ ਇਸ ਬੋਲਡ ਅੰਦਾਜ਼ ਨੂੰ ਫੈਨਜ਼ ਬੇਹੱਦ ਪਸੰਦ ਕਰਦੇ ਹਨ। ਸਾਰਾ ਗੁਰਪਾਲ ਪੰਜਾਬ ਦੀ ਮਸ਼ਹੂਰ ਮਾਡਲਸ 'ਚੋਂ ਇਕ ਹੈ। ਸਾਰਾ ਨੇ ਕਈ ਪੰਜਾਬੀ ਗੀਤਾਂ ਅਤੇ ਫਿਲਮਾਂ 'ਚ ਕੰਮ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਵਿਕਰਮਜੀਤ ਸਾਹਨੀ ਨੇ ਸੁਰਜੀਤ ਪਾਤਰ ਨੂੰ ਭੇਟ ਕੀਤੀ ਸੰਗੀਤਕ ਸ਼ਰਧਾਂਜਲੀ
NEXT STORY