ਜਲੰਧਰ (ਬਿਊਰੋ) - ਇਸ ਵੇਲੇ ਦੀ ਫ਼ਿਲਮ ਇੰਡਸਟਰੀ ਨਾਲ ਜੁੜੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਲੋਕਾਂ 'ਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ। ਦਰਅਸਲ, ਕਈ ਪੰਜਾਬੀ ਅਤੇ ਬਾਲੀਵੁੱਡ ਫ਼ਿਲਮਾਂ ਦਾ ਨਿਰਦੇਸ਼ਨ ਕਰਨ ਵਾਲੇ ਫ਼ਿਲਮ ਡਾਇਰੈਕਟਰ ਰਵਿੰਦਰ ਪੀਪਟ ਦਾ ਦਿਹਾਂਤ ਹੋ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਗਾਇਕ ਸਿੱਪੀ ਗਿੱਲ ’ਤੇ ਮੋਹਾਲੀ ’ਚ ਦਰਜ ਹੋਈ ਐੱਫ. ਆਈ. ਆਰ., ਜਾਣੋ ਪੂਰਾ ਮਾਮਲਾ
ਦੱਸਿਆ ਜਾ ਰਿਹਾ ਹੈ ਕਿ ਰਵਿੰਦਰ ਪੀਪਟ ਕੈਂਸਰ ਤੋਂ ਪੀੜਤ ਸਨ ਅਤੇ ਲੰਮੇ ਸਮੇਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਨੇ ਨੀਰੂ ਬਾਜਵਾ ਦੇ ਨਾਲ ‘ਰੱਬ ਨੇ ਬਣਾਈਆਂ ਜੋੜੀਆਂ’ ਅਤੇ ‘ਪੰਜਾਬ ਬੋਲਦਾ’ ਵਰਗੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ‘ਕੈਦ ਮੇਂ ਹੈ ਬੁਲਬੁਲ’ ਅਤੇ ‘ਘਰ ਆਇਆ ਪ੍ਰਦੇਸੀ’ ਵਰਗੀਆਂ ਫ਼ਿਲਮਾਂ ਵੀ ਬਣਾਈਆਂ ਸਨ।
ਇਹ ਖ਼ਬਰ ਵੀ ਪੜ੍ਹੋ : ਪਿਤਾ ਰਿਸ਼ੀ ਕਪੂਰ ਨਾਲ ਹੋਣ ਲੱਗੀ ਰਣਬੀਰ ਕਪੂਰ ਦੀ ਤੁਲਨਾ! ਆਖਿਰ ਨੈਸ਼ਨਲ ਐਵਾਰਡ ’ਚ ਅਜਿਹਾ ਕੀ ਕਰ ਦਿੱਤਾ?
ਦੱਸ ਦਈਏ ਕਿ ਰਵਿੰਦਰ ਪੀਪਟ ਦਾ ਦਿਹਾਂਤ ਹਾਰਟ ਅਟੈਕ ਕਾਰਨ ਹੋਇਆ ਹੈ। ਉਹ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਨੇ ‘ਵਾਰਿਸ’ ਫ਼ਿਲਮ ਨੂੰ ਡਾਇਰੈਕਟ ਕੀਤਾ ਸੀ। ਇਸ ਫ਼ਿਲਮ ‘ਚ ਸਮਿਤਾ ਪਾਟਿਲ, ਰਾਜ ਬੱਬਰ ਅਤੇ ਅੰਮ੍ਰਿਤਾ ਸਿੰਘ ਵਰਗੇ ਕਲਾਕਾਰ ਸਨ। ਇਸ ਤੋਂ ਇਲਾਵਾ ਡਾਇਰੈਕਟਰ ਨੇ ‘ਲਾਵਾ’ ਫ਼ਿਲਮ ਵੀ ਬਣਾਈ ਸੀ, ਜਿਸ ‘ਚ ਡਿੰਪਲ ਕਪਾਡੀਆ, ਆਸ਼ਾ ਪਾਰੇਖ ਸਣੇ ਕਈ ਕਲਾਕਾਰ ਨਜ਼ਰ ਆਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
B'Day Spl : ਕਰੋੜਾਂ ਦੀ ਸੰਪਤੀ ਦਾ ਮਾਲਕ ਹੈ 'ਗਦਰ' ਦਾ ਤਾਰਾ ਸਿੰਘ, ਜਾਣੋ ਸੰਨੀ ਦਿਓਲ ਦੀ ਪੂਰੀ ਜਾਇਦਾਦ ਬਾਰੇ
NEXT STORY