ਐਂਟਰਟੇਨਮੈਂਟ ਡੈਸਕ : ਦਿੱਗਜ ਅਦਾਕਾਰ ਸੁਖਬੀਰ ਸਿੰਘ ਬਾਠ ਦੀ ਸਿਹਤ ਕਾਫ਼ੀ ਖ਼ਰਾਬ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ, ਜਿੰਨ੍ਹਾਂ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਟੈਲੀਵਿਜ਼ਨ ਤੋਂ ਲੈ ਕੇ ਪੰਜਾਬੀ ਰੰਗਮੰਚ, ਦੂਰਦਰਸ਼ਨ ਅਤੇ ਫ਼ਿਲਮਾਂ ਦੇ ਬਾਕਮਾਲ ਅਦਾਕਾਰ ਅਤੇ ਲੇਖਕ ਵਜੋਂ ਲਗਭਗ 5 ਦਹਾਕਿਆਂ ਦਾ ਸੁਨਿਹਰਾ ਅਦਾਕਾਰੀ ਸਫ਼ਰ ਹੰਢਾਂ ਚੁੱਕੇ ਹਨ।
ਇਹ ਵੀ ਪੜ੍ਹੋ- ਮਸ਼ਹੂਰ ਗਾਇਕਾ ਸ਼ਕੀਰਾ ਦੀ ਵਿਗੜੀ ਸਿਹਤ, ਹਸਪਤਾਲ 'ਚ ਭਰਤੀ
ਅਦਾਕਾਰੀ ਦੇ ਬਾਬਾ ਬੋਹੜ ਦੇ ਤੌਰ 'ਤੇ ਜਾਣੇ ਜਾਂਦੇ ਇਹ ਅਜ਼ੀਮ ਅਦਾਕਾਰ, ਜਿੰਨ੍ਹਾਂ ਦੀ 1980 ਵੇਂ ਦਹਾਕਿਆਂ ਦੌਰਾਨ ਮਰਹੂਮ ਹਰਭਜਨ ਜੱਬਲ ਤੋਂ ਇਲਾਵਾ ਜਤਿੰਦਰ ਕੌਰ ਜਿਹੇ ਮਹਾਨ ਕਲਾਕਾਰਾਂ ਨਾਲ ਪੂਰੀ ਧੱਕ ਕਾਇਮ ਰਹੀ ਹੈ।
ਇਹ ਵੀ ਪੜ੍ਹੋ- 24 ਸਾਲਾ ਮਸ਼ਹੂਰ ਅਦਾਕਾਰਾ ਦਾ ਦਿਹਾਂਤ, ਘਰ 'ਚੋਂ ਮਿਲੀ ਲਾਸ਼
ਮੂਲ ਰੂਪ 'ਚ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਸੰਬੰਧਤ ਅਦਾਕਾਰ ਸੁਖਵੀਰ ਸਿੰਘ ਬਾਠ ਵੱਲੋਂ ਨਿਭਾਈਆਂ ਬੇਸ਼ੁਮਾਰ ਭੂਮਿਕਾਵਾਂ ਦਰਸ਼ਕਾਂ ਦੇ ਮਨਾਂ 'ਚ ਅਮਿਟ ਛਾਪ ਛੱਡਣ 'ਚ ਕਾਮਯਾਬ ਰਹੀਆਂ ਹਨ, ਜਿੰਨ੍ਹਾਂ 'ਚ ਦੂਰਦਰਸ਼ਨ ਦਾ ਪਾਪੂਲਰ ਅਤੇ ਸਰਦਾਰਜੀਤ ਬਾਵਾ ਵੱਲੋਂ ਨਿਰਦੇਸ਼ਿਤ ਸੀਰੀਅਲ 'ਥੈਂਕ ਯੂ ਮਿਸਟਰ ਗਲੈਡ' ਵੀ ਸ਼ਾਮਲ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਿਨਾ ਖ਼ਾਨ ਮੁੜ ਪਹੁੰਚੀ ਹਸਪਤਾਲ, ਫੈਨਜ਼ ਕਰ ਰਹੇ ਸਿਹਤਯਾਬੀ ਦੀਆਂ ਅਰਦਾਸਾਂ
NEXT STORY