ਐਂਟਰਟੇਨਮੈਂਟ ਡੈਸਕ- ਕੈਨੇਡਾ ਵਿੱਚ ਪੰਜਾਬੀ ਸਿੰਗਰ ਤੇਜੀ ਕਾਹਲੋਂ ‘ਤੇ ਗੋਲੀਬਾਰੀ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਗੈਂਗਸਟਰ ਰੋਹਿਤ ਗੋਦਾਰਾ ਦੇ ਗੈਂਗ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਲਈ ਹੈ। ਹਮਲੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਚਰਚਾ ਤੇਜ਼ ਹੋ ਗਈ ਹੈ ਕਿਉਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੈਨੇਡਾ ਵਿੱਚ ਪੰਜਾਬੀ ਆਰਟਿਸਟਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ। ਹਾਲ ਹੀ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਰੈਸਟੋਰੈਂਟ ‘ਤੇ ਵੀ ਗੋਲੀਬਾਰੀ ਹੋਈ ਸੀ।
ਇਹ ਵੀ ਪੜ੍ਹੋ: ਪੰਜਾਬੀ ਗਾਇਕਾ ਕੌਰ ਬੀ ਨੇ ਵਾਇਰਲ ਵੀਡੀਓ 'ਤੇ ਤੋੜੀ ਚੁੱਪੀ, ਕਿਹਾ- 'ਮੈਂ ਨਾ ਕਿਸੇ ਨੂੰ ਗਲਤ ਬੋਲਾਂ, ਨਾ ਗਲਤ ਸੁਣਾਂ'

ਰਿਪੋਰਟਾਂ ਮੁਤਾਬਕ ਮਹਿੰਦਰ ਸਰਣ ਨਾਂ ਦੇ ਗੈਂਗਸਟਰ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦਿਆਂ ਦਾਅਵਾ ਕੀਤਾ ਕਿ ਤੇਜੀ ਕਾਹਲੋਂ ‘ਤੇ ਹਮਲਾ ਉਨ੍ਹਾਂ ਦੇ ਗੈਂਗ ਨੇ ਕਰਵਾਇਆ ਹੈ। ਪੋਸਟ ਵਿੱਚ ਕਿਹਾ ਗਿਆ ਕਿ ਤੇਜੀ ਕਾਹਲੋਂ ਨੂੰ ਪੇਟ ਵਿੱਚ ਗੋਲੀਆਂ ਲੱਗੀਆਂ ਹਨ ਅਤੇ ਇਹ ਸਿਰਫ਼ ਇੱਕ ਚੇਤਾਵਨੀ ਸੀ। ਜੇਕਰ ਉਹ ਅਜੇ ਵੀ ਨਹੀਂ ਸਮਝਦਾ, ਤਾਂ ਅਸੀਂ ਉਸਨੂੰ ਖਤਮ ਕਰ ਦੇਵਾਂਗੇ। ਗੈਂਗ ਦਾ ਦੋਸ਼ ਹੈ ਕਿ ਕਾਹਲੋਂ ਉਨ੍ਹਾਂ ਦੇ ਦੁਸ਼ਮਨਾਂ ਨੂੰ ਹਥਿਆਰ ਅਤੇ ਵਿੱਤੀ ਮਦਦ ਦਿੰਦਾ ਸੀ, ਇਸ ਕਰਕੇ ਉਸ ‘ਤੇ ਹਮਲਾ ਕੀਤਾ ਗਿਆ।
ਇਹ ਵੀ ਪੜ੍ਹੋ: ਦੀਵਾਲੀ ਵਾਲੇ ਦਿਨ ਅਮਰੀਕਾ ਤੋਂ ਆਈ ਮੰਦਭਾਗੀ ਖਬਰ; ਸੜਕ ਹਾਦਸੇ 'ਚ ਭਾਰਤੀ ਮੂਲ ਦੀ ਮਾਂ-ਧੀ ਦੀ ਮੌਤ
ਗੈਂਗਸਟਰ ਨੇ ਪੋਸਟ ਵਿੱਚ ਹੋਰ ਧਮਕੀ ਭਰੇ ਸ਼ਬਦਾਂ ਵਿੱਚ ਕਿਹਾ ਕਿ ਜੇ ਕਿਸੇ ਨੇ ਵੀ ਤੇਜੀ ਕਾਹਲੋਂ ਦਾ ਸਾਥ ਦਿੱਤਾ ਜਾਂ ਗੋਦਾਰਾ ਗੈਂਗ ਦੇ ਖ਼ਿਲਾਫ਼ ਗਏ, ਤਾਂ ਉਸਦਾ ਪਰਿਵਾਰ ਵੀ ਨਹੀਂ ਬਖ਼ਸ਼ਿਆ ਜਾਵੇਗਾ। ਉਸ ਨੇ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ, ਅੱਗੇ ਹੋਰ ਵੱਡੇ ਹਮਲੇ ਹੋਣਗੇ। ਪੋਸਟ ਵਿੱਚ ਉਸ ਨੇ ਆਪਣੇ ਸਾਥੀਆਂ ਰਾਹੁਲ ਰਿਨਾਉ ਅਤੇ ਵਿਕੀ ਫਲਵਾਨ ਦੇ ਨਾਮ ਵੀ ਲਿਖੇ ਹਨ, ਜੋ ਗੋਦਾਰਾ ਗੈਂਗ ਨਾਲ ਜੁੜੇ ਹੋਏ ਹਨ।
ਇਹ ਵੀ ਪੜ੍ਹੋ: ਮਿਊਜ਼ਿਕ ਇੰਡਸਟਰੀ 'ਚ ਇਕ ਵਾਰ ਮੁੜ ਛਾਇਆ ਸੋਗ ! ਹੁਣ ਇਸ ਕਲਾਕਾਰ ਨੇ ਛੱਡੀ ਦੁਨੀਆ
ਇਸ ਘਟਨਾ ਤੋਂ ਬਾਅਦ ਕੈਨੇਡਾ ਵਿੱਚ ਸੁਰੱਖਿਆ ਏਜੰਸੀਆਂ ਫਿਰ ਚੌਕਸੀ ‘ਤੇ ਹਨ। ਹਾਲ ਹੀ ਵਿੱਚ ਕਈ ਸੈਲੀਬ੍ਰਿਟੀਆਂ ਜਿਵੇਂ ਕਪਿਲ ਸ਼ਰਮਾ ਅਤੇ ਯੂਟਿਊਬਰ ਐਲਵਿਸ਼ ਯਾਦਵ ਦੇ ਘਰਾਂ ‘ਤੇ ਵੀ ਫਾਇਰਿੰਗ ਦੇ ਮਾਮਲੇ ਸਾਹਮਣੇ ਆਏ ਹਨ। ਫਿਲਹਾਲ ਤੇਜੀ ਕਾਹਲੋਂ ਦੀ ਸਿਹਤ ਬਾਰੇ ਕੋਈ ਅਪਡੇਟ ਸਾਹਮਣੇ ਨਹੀਂ ਆਈ ਹੈ।
ਇਹ ਵੀ ਪੜ੍ਹੋ: ਮਸ਼ਹੂਰ Singer ਦੇ ਲਾਈਵ ਸ਼ੋਅ 'ਚ ਹੋ ਗਿਆ ਹੰਗਾਮਾ, ਨੌਜਵਾਨਾਂ ਨੇ ਕੀਤੇ ਗੰਦੇ ਇਸ਼ਾਰੇ, ਭੱਖ ਗਿਆ ਮਾਹੌਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
DDLJ ਦੇ 30 ਸਾਲ : ਸ਼ਾਹਰੁਖ ਤੇ ਕਾਜੋਲ ਨੇ ਸ਼ੇਅਰ ਕੀਤੇ ਅਨੁਭਵ
NEXT STORY