ਜਲੰਧਰ (ਬਿਊਰੋ) - ਬੀਤੇ ਦਿਨ ਕਰਵਾਚੌਥ ਦਾ ਤਿਉਹਾਰ ਸੁਹਾਗਣਾਂ ਵੱਲੋਂ ਬਹੁਤ ਹੀ ਚਾਅ ਤੇ ਉਤਸ਼ਾਹ ਨਾਲ ਮਨਾਇਆ ਗਿਆ। ਔਰਤਾਂ ਨੇ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਿਆ ਅਤੇ ਸ਼ਾਮ ਨੂੰ ਚੰਨ ਵੇਖਣ ਮਗਰੋਂ ਇਹ ਵਰਤ ਖੋਲ੍ਹਿਆ।

ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੀਆਂ ਕਈ ਅਭਿਨੇਤਰੀਆਂ ਅਤੇ ਗਾਇਕਾਂ ਨੇ ਵੀ ਵਰਤ ਰੱਖਿਆ, ਜਿਸ 'ਚ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਵੀ ਸ਼ਾਮਲ ਹੈ।

ਹਾਲ ਹੀ 'ਚ ਗਾਇਕਾ ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਰਵਾਚੌਥ ਵਰਤ ਦੌਰਾਨ ਦੀਆਂ ਕੁਝ ਤਸਵੀਰਾਂ ਨੂੰ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ।

ਇਨ੍ਹਾਂ ਤਸਵੀਰਾਂ 'ਚ ਅਫਸਾਨਾ ਲਾਲ ਰੰਗ ਦੇ ਸੂਟ 'ਚ ਨਜ਼ਰ ਆ ਰਹੀ ਹੈ ਅਤੇ ਉਹ ਪਤੀ ਸਾਜ ਨਾਲ ਖ਼ੂਬ ਮਸਤੀ ਕਰ ਰਹੀ ਹੈ।

ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਗਾਇਕਾ ਨੇ ਇਕ ਵੀਡੀਓ ਵੀ ਸਾਂਝਾ ਕੀਤਾ ਹੈ, ਜਿਸ 'ਚ ਉਹ ਪਤੀ ਨਾਲ ਡਾਂਸ ਕਰਦੀ ਦਿਖਾਈ ਦੇ ਰਹੀ ਹੈ।






ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਰਵਾ ਚੌਥ 'ਤੇ ਪਤੀ ਰਾਘਵ ਨੇ ਖਿੱਚੇ Parineeti ਦੇ ਵਾਲ, ਦੇਖੋ ਮਸਤੀ ਭਰੀਆਂ ਤਸਵੀਰਾਂ
NEXT STORY