ਮੁੰਬਈ- ਅਦਾਕਾਰਾ ਪਰਿਣੀਤੀ ਚੋਪੜਾ ਨੇ ਰਾਘਵ ਚੱਢਾ ਨਾਲ ਕਰਵਾ ਚੌਥ ਦਾ ਤਿਉਹਾਰ ਮਨਾਇਆ। ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਪਤੀ ਨਾਲ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਰਾਘਵ ਚੱਢਾ ਨਾਲ ਵਿਆਹ ਤੋਂ ਬਾਅਦ ਅਦਾਕਾਰਾ ਪਰਿਣੀਤੀ ਚੋਪੜਾ ਦਾ ਇਹ ਦੂਜਾ ਕਰਵਾ ਚੌਥ ਹੈ। ਪਰਿਣੀਤੀ ਨੇ ਕਰਵਾ ਚੌਥ ਦਾ ਤਿਉਹਾਰ ਆਪਣੇ ਸਹੁਰੇ ਘਰ ਮਨਾਇਆ ਅਤੇ ਰਾਘਵ ਨਾਲ ਕੁਆਲਿਟੀ ਟਾਈਮ ਸਪੈਂਡ ਕੀਤਾ।
ਪਰਿਣੀਤੀ ਨੇ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਮਹਿੰਦੀ ਤੋਂ ਲੈ ਕੇ ਆਪਣੀ ਲੁੱਕ ਤੱਕ, ਅਦਾਕਾਰਾ ਨੇ ਕਰਵਾ ਚੌਥ ਦੀਆਂ ਸਾਰੀਆਂ ਅਪਡੇਟਸ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ।
ਪਰਿਣੀਤੀ ਨੇ ਕਰਵਾ ਚੌਥ ਦਾ ਤਿਉਹਾਰ ਆਪਣੀ ਸੱਸ ਅਤੇ ਮਾਂ ਨਾਲ ਪੂਰੇ ਰੀਤੀ-ਰਿਵਾਜਾਂ ਨਾਲ ਮਨਾਇਆ। ਇਸ ਕਰਵਾ ਚੌਥ 'ਤੇ ਪਰਿਣੀਤੀ ਨੇ ਪਿੰਕ ਕਲਰ ਦਾ ਸੂਟ ਪਾਇਆ ਸੀ।
ਪਰਿਣੀਤੀ ਨੇ ਸਾਰੀਆਂ ਰਸਮਾਂ ਨਿਭਾਉਂਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੌਰਾਨ ਅਦਾਕਾਰਾ ਕਾਫੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੀ ਸੀ। ਫੈਨਜ਼ ਨੂੰ ਵੀ ਉਨ੍ਹਾਂ ਦੀ ਲੁੱਕ ਕਾਫੀ ਪਸੰਦ ਆਈ।
ਪਰਿਣੀਤੀ ਚੋਪੜਾ ਆਪਣੇ ਪਤੀ ਰਾਘਵ ਨੂੰ ਆਪਣੀ ਮਹਿੰਦੀ ਦਿਖਾਉਂਦੇ ਹੋਏ ਬੇਹੱਦ ਖੂਬਸੂਰਤ ਲੱਗ ਰਹੀ ਹੈ। ਰਾਘਵ ਅਤੇ ਪਰਿਣੀਤੀ ਨੇ ਰੋਮਾਂਟਿਕ ਪਲ ਸਾਂਝੇ ਕੀਤੇ ਅਤੇ ਇਕੱਠੇ ਮਸਤੀ ਵੀ ਕੀਤੀ।
ਪਰਿਣੀਤੀ ਪਤੀ ਦਾ ਹੱਥ ਫੜ ਸਮਾਂ ਬਿਤਾਉਂਦੀ ਹੋਈ
ਪਰਿਣੀਤੀ ਦੇ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਗੁਲਾਬੀ ਸੂਟ ਨਾਲ ਪੋਨੀਟੇਲ ਬਣਾਈ ਸੀ। ਨਾਲ ਹੀ ਮਿਨੀਮਲ ਜਿਊਲਰੀ ਪਹਿਨੀ। ਉਹ ਪੂਰੀ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਪਰਿਣੀਤੀ ਨੇ ਸਿੰਦੂਰ ਫਲਾਂਟ ਕਰਦੇ ਹੋਏ ਵੀ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਸ ਨੇ ਕਈ ਸੈਲਫੀ ਤਸਵੀਰਾਂ ਵੀ ਲਈਆਂ।
ਤੁਹਾਨੂੰ ਦੱਸ ਦੇਈਏ ਕਿ ਪਰਿਣੀਤੀ ਦਾ ਜਨਮਦਿਨ ਵੀ 22 ਅਕਤੂਬਰ ਨੂੰ ਹੈ। ਉਹ ਆਪਣੇ ਪਤੀ ਨਾਲ ਜਨਮਦਿਨ ਮਨਾਉਣ ਵਾਲੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Sonakshi ਨੇ ਆਪਣੇ ਪਤੀ ਲਈ ਰੱਖਿਆ ਪਹਿਲਾ 'ਕਰਵਾ ਚੌਥ',16 ਸ਼ਿੰਗਾਰ 'ਚ ਆਈ ਨਜ਼ਰ
NEXT STORY