ਜਲੰਧਰ (ਬਿਊਰੋ) : ਇੰਨੀਂ ਦਿਨੀਂ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਫ਼ਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ 'ਚ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਫ਼ਿਲਮ ਦੀ ਸਟਾਰ ਕਾਸਟ 'ਆਈ. ਪੀ. ਐੱਲ. ਗਰਾਊਂਡ' 'ਚ ਪਹੁੰਚੀ।

ਗਿੱਪੀ ਗਰੇਵਾਲ ਆਪਣੀ ਪਤਨੀ ਰਵਨੀਤ ਗਰੇਵਾਲ, ਪੁੱਤਰ ਗੁਰਬਾਜ਼ ਅਤੇ ਸ਼ਿੰਦਾ ਸਣੇ ਹਿਨਾ ਖ਼ਾਨ ਨਾਲ ਕ੍ਰਿਕਟ ਮੈਦਾਨ 'ਚ ਨਜ਼ਰ ਆਏ।

ਇਸ ਦੌਰਾਨ ਹਿਨਾ ਖ਼ਾਨ ਨੇ ਖ਼ੂਬ ਮਸਤੀ ਕੀਤੀ। ਇਸ ਫ਼ਿਲਮ 'ਚ ਗਿੱਪੀ ਗਰੇਵਾਲ ਤੇ ਸ਼ਿੰਦਾ ਦੀ ਜੋੜੀ ਪਹਿਲੀ ਵਾਰ ਪਿਓ ਪੁੱਤਰ ਦੇ ਕਿਰਦਾਰ 'ਚ ਨਜ਼ਰ ਆਈ ਹੈ।

ਇਸ ਫ਼ਿਲਮ ਰਾਹੀਂ ਟੀ. ਵੀ. ਅਦਾਕਾਰਾ ਹਿਨਾ ਖ਼ਾਨ ਨੇ ਪੰਜਾਬੀ ਇੰਡਸਟਰੀ 'ਚ ਐਂਟਰੀ ਕੀਤੀ ਹੈ, ਉਹ ਸ਼ਿੰਦਾ ਦੀ ਮਾਂ ਦਾ ਕਿਰਦਾਰ ਨਿਭਾ ਰਹੀ ਹੈ।

ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਦੀ ਫ਼ਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' 10 ਮਈ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਇਸ ਫ਼ਿਲਮ 'ਚ ਗਿੱਪੀ ਤੇ ਸ਼ਿੰਦੇ ਨਾਲ ਹਿਨਾ ਖ਼ਾਨ ਦੀ ਵੀ ਮੁੱਖ ਭੂਮਿਕਾ ਹੈ।

ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਸਰਗੁਣ ਮਹਿਤਾ ਤੇ ਰੂਪੀ ਗਿੱਲ ਨਾਲ ਫ਼ਿਲਮ 'ਜੱਟ ਨੂੰ ਚੁੜੈਲ ਟੱਕਰੀ' 'ਚ ਵੀ ਨਜ਼ਰ ਆ ਚੁੱਕੇ ਹਨ।

ਇਹ ਫ਼ਿਲਮ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕਰ ਰਹੀ ਹੈ।





ਅਵਤਾਰ ਸਫਰੀ ਦਾ ਨਵਾਂ ਸਿੰਗਲ ਟਰੈਕ ‘ਕਾਰ ਤੇ ਨਾਰ ’ ਰਿਲੀਜ਼
NEXT STORY