ਚੰਡੀਗੜ੍ਹ (ਬਿਊਰੋ) - 'ਜੀਹਨੇ ਮੇਰਾ ਦਿਲ ਲੁਟਿਆ', 'ਕੈਰੀ ਔਨ ਜੱਟਾ', 'ਸਿੰਘ ਵਰਸਿਜ਼ ਕੌਰ' ਅਤੇ 'ਮੇਲ ਕਰਾਦੇ ਰੱਬਾ' ਵਰਗੀਆਂ ਫ਼ਿਲਮਾਂ ਨਾਲ ਸ਼ੌਹਰਤ ਖੱਟਣ ਵਾਲੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਅੱਜ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਗਿੱਪੀ ਗਰੇਵਾਲ ਦਾ ਜਨਮ 2 ਜਨਵਰੀ 1982 ਨੂੰ ਕੂਮ ਕਲਾਂ, ਲੁਧਿਆਣਾ ਵਿਖੇ ਹੋਇਆ ਸੀ। ਗਿੱਪੀ ਗਰੇਵਾਲ ਇਕ ਭਾਰਤੀ ਪੰਜਾਬੀ ਗਾਇਕ ਅਤੇ ਅਭਿਨੇਤਾ ਹਨ। ਗਿੱਪੀ ਗਰੇਵਾਲ ਦਾ ਨਾਂ ਉਨ੍ਹਾਂ ਪੰਜਾਬੀ ਗਾਇਕਾਂ 'ਚ ਆਉਂਦਾ ਹੈ, ਜਿਨ੍ਹਾਂ ਨੇ ਆਪਣੇ ਬਲਬੁਤੇ 'ਤੇ ਗਾਇਕੀ ਦੇ ਨਾਲ-ਨਾਲ ਐਕਟਿੰਗ ਦੇ ਖ਼ੇਤਰ 'ਚ ਵੀ ਇਕ ਵੱਖਰਾ ਹੀ ਮੁਕਾਮ ਹਾਸਲ ਕਰ ਚੁੱਕੇ ਹਨ।
ਰੁਪਿੰਦਰ ਸਿੰਘ ਗਰੇਵਲ ਤੋਂ ਬਣੇ ਗਿੱਪੀ ਗਰੇਵਾਲ
ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ ਕਿ ਗਿੱਪੀ ਗਰੇਵਾਲ ਦਾ ਅਸਲ ਨਾਂ ਰੁਪਿੰਦਰ ਸਿੰਘ ਗਰੇਵਲ ਹੈ। ਗਿੱਪੀ ਗਰਵੇਲ ਦੀ ਪਤਨੀ ਦਾ ਨਾਂ ਰਵਨੀਤ ਕੌਰ ਹੈ ਅਤੇ ਇਨ੍ਹਾਂ ਦੇ 3 ਬੇਟੇ ਹਨ, ਜਿਨ੍ਹਾਂ ਦੇ ਨਾਂ ਗੁਰਫਤਿਹ, ਏਕਓਂਕਾਰ ਤੇ ਗੁਰਬਾਜ਼ ਗਰੇਵਾਲ ਹੈ। ਗਿੱਪੀ ਗਰੇਵਾਲ ਇਕ ਭਾਰਤੀ ਪੰਜਾਬੀ ਗਾਇਕ ਅਤੇ ਅਭਿਨੇਤਾ ਹਨ।
ਫ਼ਿਲਮੀ ਕਰੀਅਰ ਦੀ ਸ਼ੁਰੂਆਤ
ਗਿੱਪੀ ਗਰੇਵਾਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2010 'ਚ ਪੰਜਾਬੀ ਫ਼ਿਲਮ 'ਮੇਲ ਕਰਾਦੇ ਰੱਬਾ' ਨਾਲ ਕੀਤੀ। ਇਸ ਫ਼ਿਲਮ 'ਚ ਗਿੱਪੀ ਨੇ ਜਿੰਮੀ ਸ਼ੇਰਗਿੱਲ ਅਤੇ ਨੀਰੂ ਬਾਜਵਾ ਨਾਲ ਕੰਮ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਜੀਹਨੇ ਮੇਰਾ ਦਿਲ ਲੁਟਿਆ', 'ਕੈਰੀ ਔਨ ਜੱਟਾ', 'ਸਿੰਘ ਵਰਸਿਜ਼ ਕੌਰ' ਵਰਗੀਆਂ ਫ਼ਿਲਮਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ।
ਪਤਨੀ ਨੇ ਦਿੱਤਾ ਪੂਰਾ ਸਾਥ
ਪਾਲੀਵੁੱਡ ਤੋਂ ਲੈ ਕੇ ਦੁਨੀਆਂ-ਭਰ ਦੇ ਸੰਗੀਤਕ ਗਲਿਆਰਿਆਂ 'ਚ ਧੱਕ ਪਾਉਣ ਵਾਲੇ ਗਾਇਕ ਗਿੱਪੀ ਗਰੇਵਾਲ ਅਨੁਸਾਰ ਉਨ੍ਹਾਂ ਦੀ ਇਸ ਮਾਣਮੱਤੀ ਸਫ਼ਲਤਾ 'ਚ ਉਨ੍ਹਾਂ ਦੀ ਪਤਨੀ ਰਵਨੀਤ ਕੌਰ ਗਰੇਵਾਲ ਦਾ ਅਹਿਮ ਯੋਗਦਾਨ ਰਿਹਾ, ਜਿੰਨ੍ਹਾਂ ਸੰਘਰਸ਼ ਪੜ੍ਹਾਅ ਦਾ ਉਨ੍ਹਾਂ ਨੂੰ ਕਦੇ ਵੀ ਡੋਲਣ ਨਹੀਂ ਦਿੱਤਾ ਅਤੇ ਹਰ ਕਦਮ 'ਤੇ ਉਸ ਦੀ ਹੌਂਸਲਾ ਅਫਜ਼ਾਈ ਕੀਤੀ, ਜਿਸ ਵੱਲੋਂ ਦਿੱਤੇ ਗਏ ਇਸ ਸਾਥ ਸਦਕਾ ਹੀ ਉਹ ਅੱਜ ਅਪਣੇ ਸੁਫ਼ਨਿਆਂ ਨੂੰ ਤਾਬੀਰ ਦੇਣ 'ਚ ਸਫ਼ਲ ਰਹੇ ਹਨ।
'ਫੁਲਕਾਰੀ' ਨੇ ਤੋੜੇ ਕਈ ਰਿਕਾਰਡ
ਗਿੱਪੀ ਗਰੇਵਾਲ ਦੀ ਐਲਬਮ 'ਫੁਲਕਾਰੀ' ਨੇ ਕਈ ਰਿਕਾਰਡ ਤੋੜੇ ਸਨ। ਇਸ ਤੋਂ ਇਲਾਵਾ 'ਗੱਭਰੂ', 'ਤਾਰਿਆ', 'ਰਾਜ ਕਰਦਾ', 'ਗੱਲ ਤੇਰੀ ਵੰਗ ਦੀ', 'ਅੰਗਰੇਜ਼ੀ ਬੀਟ', 'ਹੈਲੋ-ਹੈਲੋ ਸ਼ੈੱਟਅੱਪ', 'ਫੋਟੋ' ਆਦਿ ਵਰਗੇ ਗੀਤਾਂ ਨਾਲ ਗਿੱਪੀ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਉਨ੍ਹਾਂ ਦੇ ਇਹ ਗੀਤ ਦਰਸ਼ਕਾਂ 'ਚ ਕਾਫੀ ਹਿੱਟ ਹੋਏ ਹਨ।
ਸੰਗੀਤਕ ਕਰੀਅਰ ਦੀ ਸ਼ੁਰੂਆਤ
ਗਿੱਪੀ ਗਰੇਵਾਲ ਨੇ ਆਪਣੇ ਸੰਗੀਤ ਕਰੀਅਰ ਦੀ ਸ਼ੁਰੂਆਤ ਐਲਬਮ 'ਚੱਖ ਲਈ' ਨਾਲ ਕੀਤੀ। ਇਸ ਐਲਬਮ ਨੂੰ ਅਮਨ ਹੇਅਰ ਵਲੋਂ ਤਿਆਰ ਕੀਤਾ ਗਿਆ ਸੀ। ਇਸ ਤੋਂ ਬਾਅਦ ਗਿੱਪੀ ਨੇ ਐਲਬਮਾਂ 'ਨਸ਼ਾ', 'ਫੁਲਕਾਰੀ', 'ਫੁਲਕਾਰੀ 2 ਜਸਟ ਹਿੱਟਸ, 'ਗੈਂਗਸਟਰ' ਆਦਿ 'ਚ ਕੰਮ ਕੀਤਾ। ਸਾਲ 2012 'ਚ ਗਿੱਪੀ ਦਾ 'ਅੰਗਰੇਜ਼ੀ ਬੀਟ' ਗਾਣਾ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ।
ਇਨ੍ਹਾਂ ਫ਼ਿਲਮਾਂ 'ਚ ਕਰ ਚੁੱਕੇ ਨੇ ਕੰਮ
'ਜਿਨੇ ਮੇਰਾ ਦਿਲ ਲੁਟਿਆ', 'ਮਿਰਜ਼ਾ ਦਿ ਅਨਟੋਲਡ ਸਟੋਰੀ', 'ਕੈਰੀ ਆਨ ਜੱਟਾ', 'ਸਿੰਘ ਵੇਡਸ ਕੌਰ', 'ਲੱਕੀ ਦੀ ਅਣਲੱਕੀ ਸਟੋਰੀ', 'ਬੈਸਟ ਆਫ ਲਕ', 'ਭਾਜੀ ਇਨ ਪ੍ਰੋਬਲਮ', 'ਮੇਲ ਕਰਾਦੇ ਰੱਬਾ', 'ਮਿਰਜ਼ਾ ਦਿ ਅਨਟੋਲਡ ਸਟੋਰੀ', 'ਅਰਦਾਸ', 'ਅਰਦਾਸ ਕਰਾਂ', 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ', 'ਮੰਜੇ ਬਿਸਤਰੇ', 'ਡਾਕਾ' ਆਦਿ ਫਿਲਮਾਂ 'ਚ ਕੰਮ ਕਰ ਚੁੱਕੇ ਹਨ।
ਬਾਲੀਵੁੱਡ ਦੇ ਹੀਮੈਨ ਧਰਮਿੰਦਰ ਨਾਲ ਵੀ ਕਰ ਚੁੱਕੇ ਨੇ ਕੰਮ
ਗਿੱਪੀ ਗਰੇਵਾਲ ਨੇ ਬਾਲੀਵੁੱਡ ਦੇ ਹੀਮੈਨ ਧਰਮਿੰਦਰ ਨਾਲ ਸਾਲ 2014 'ਚ 'ਡਬਲ ਦਿ ਟਰਬਲ' ਫਿਲਮ 'ਚ ਕੰਮ ਕੀਤਾ। ਗਿੱਪੀ ਗਰੇਵਾਲ ਨੇ ਜ਼ਰੀਨ ਖਾਨ ਨਾਲ ਫ਼ਿਲਮ 'ਜੱਟ ਜੇਮਸ ਬੌਂਡ 'ਚ ਲੀਡ ਕਿਰਦਾਰ ਪਲੇਅ ਕੀਤਾ ਸੀ। ਇਹ ਫਿਲਮ ਬਾਕਸ ਆਫਿਸ 'ਤੇ ਸਫਲ ਸਾਬਤ ਹੋਈ ਸੀ। ਇਸ ਫ਼ਿਲਮ 'ਚ ਰਾਹਤ ਫਤਿਹ ਅਲੀ ਵਲੋਂ ਗਾਇਆ ਗਾਣਾ 'ਕੱਲੇ-ਕੱਲੇ ਬੈਣ ਰਾਤ ਨੂੰ' ਦਰਸ਼ਕਾਂ ਵਲੋਂ ਬਹੁਤ ਹੀ ਪਸੰਦ ਕੀਤਾ ਗਿਆ ਸੀ।
ਹਿੰਦੀ ਫ਼ਿਲਮਾਂ ਨੂੰ ਵੀ ਦੇ ਚੁੱਕੇ ਨੇ ਸੰਗੀਤ
ਇਸ ਤੋਂ ਇਲਾਵਾ ਗਿੱਪੀ ਨੇ ਸੈਫ ਅਲੀ ਖ਼ਾਨ ਅਤੇ ਦੀਪਿਕਾ ਪਾਦੁਕੋਣ ਦੀ ਬਾਲੀਵੁੱਡ ਫ਼ਿਲਮ 'ਕੌਕਟੇਲ' 'ਚ ਆਪਣਾ ਸੰਗੀਤ ਵੀ ਦੇ ਚੁੱਕੇ ਹਨ। ਗਿੱਪੀ ਗਰੇਵਾਲ ਨੂੰ ਬਹੁਤ ਸਾਰੀਆਂ ਫ਼ਿਲਮਾਂ ਲਈ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਸਾਲ 2011 'ਚ ਆਈ ਫ਼ਿਲਮ 'ਜਿਹਨੇ ਮੇਰਾ ਦਿਲ ਲੁਟਿਆ' ਲਈ ਬੈਸਟ ਐਕਟਰ ਦਾ ਐਵਾਰਡ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਸਾਲ 2012 'ਚ 'ਪਿਫਾ ਬੈਸਟ ਐਕਟਰ ਐਵਾਰਡ' ਅਤੇ 'ਪੀ. ਟੀ. ਸੀ. ਬੈਸਟ ਐਕਟਰ' ਅਤੇ 2015 'ਚ 'ਜੱਟ ਜੇਮਜ਼ ਬਾਂਡ' ਲਈ ਮਿਲਿਆ ਸੀ।
ਪੰਜਾਬੀ ਸਿਨੇਮਾ ਨੂੰ ਦਿੱਤੀ ਪਹਿਲੀ 100 ਕਰੋੜੀ ਫ਼ਿਲਮ
ਸਾਲ 2023 'ਚ ਰਿਲੀਜ਼ ਹੋਈ ਪਹਿਲੀ 100 ਕਰੋੜੀ ਫ਼ਿਲਮ 'ਕੈਰੀ ਆਨ ਜੱਟਾ 3' ਦਾ ਬਤੌਰ ਲੀਡ ਐਕਟਰ ਹਿੱਸਾ, ਨਿਰਮਾਣਕਾਰ ਰਹੇ ਅਤੇ ਸਾਲ 2023 ਦੌਰਾਨ ਬੈਕ-ਟੂ-ਬੈਕ ਚਾਰ ਸੁਪਰ ਡੁਪਰ ਹਿੱਟ ਫ਼ਿਲਮਾਂ 'ਵਾਰਨਿੰਗ 2', 'ਸ਼ਿੰਦਾ ਸ਼ਿੰਦਾ ਨੋ ਪਾਪਾ', 'ਅਰਦਾਸ ਸਰਬੱਤ ਦੇ ਭਲੇ ਦੀ' ਅਤੇ 'ਜੱਟ ਨੂੰ ਚੁੜੈਲ ਟੱਕਰੀ' ਦੇਣ ਵਾਲੇ ਗਿੱਪੀ ਗਰੇਵਾਲ ਅੱਜ ਪੰਜਾਬੀ ਸਿਨੇਮਾ ਦੇ ਹਾਈਪੇਡ ਸਟਾਰ ਮੰਨੇ ਜਾਂਦੇ ਹਨ, ਜਿੰਨ੍ਹਾਂ ਦੀ ਘਰੇਲੂ ਫ਼ਿਲਮ ਨਿਰਮਾਣ ਕੰਪਨੀ 'ਹੰਬਲ ਮੋਸ਼ਨ ਪਿਕਚਰਜ਼' ਸਭ ਤੋਂ ਵੱਡੇ ਪਾਲੀਵੁੱਡ ਫ਼ਿਲਮ ਪ੍ਰੋਡੋਕਸ਼ਨ ਹਾਊਸ ਵਜੋਂ ਜਾਂਣੀ ਜਾਂਦੀ ਹੈ।
ਕਾਮੇਡੀ ਕਰਕੇ ਥੱਕ ਗਏ ਹਨ ਕੀਕੂ ਸ਼ਾਰਦਾ! ਜ਼ਾਹਰ ਕੀਤੀ ਆਪਣੀ ਇਹ ਇੱਛਾ
NEXT STORY