ਜਲੰਧਰ (ਬਿਊਰੋ) — ਅੱਜ ਕ੍ਰਿਕਟ ਵਰਲਡ 'ਚ ਕਈ ਕ੍ਰਿਕਟਰਜ਼ ਅਜਿਹੇ ਹਨ, ਜਿਨ੍ਹਾਂ ਅੰਦਰ ਖੇਡ ਤੋਂ ਇਲਾਵਾ ਸਿੰਗਿੰਗ, ਡਾਂਸਿੰਗ ਅਤੇ ਐਕਟਿੰਗ ਵਰਗੇ ਹੁਨਰ ਮੌਜੂਦ ਹਨ। ਇਨ੍ਹਾਂ 'ਚੋਂ ਜਿੱਥੇ ਇਕ ਪਾਸੇ ਸੁਰੇਸ਼ ਰੈਨਾ ਇਕ ਬਿਹਤਰੀਨ ਸਿੰਗਰ ਹਨ ਤਾਂ ਉੱਥੇ ਸ਼੍ਰੀਨਾਥ ਬਿਹਤਰੀਨ ਡਾਂਸਰ, ਜਦਕਿ ਯੁਵਰਾਜ ਸਿੰਘ ਇਕ ਪੰਜਾਬੀ ਫ਼ਿਲਮ 'ਚ ਐਕਟਿੰਗ ਵੀ ਕਰ ਚੁੱਕੇ ਹਨ। ਜਾਣਕਾਰੀ ਮੁਤਾਬਕ, ਵੈਸਟ ਇੰਡੀਜ਼ ਦੇ ਖਿਡਾਰੀ ਡਵੇਨ ਬ੍ਰਾਵੋ ਵੀ ਇਕ ਬਿਹਤਰਕੀਨ ਸਿੰਗਰ ਹਨ, ਜਿਨ੍ਹਾਂ ਦਾ ਗੀਤ 'ਡੀਜੇ ਬ੍ਰਾਵੋ ਚੈਂਪੀਅਨ' ਕਾਫੀ ਮਸ਼ਹੂਰ ਹੈ।
ਜੀ ਹਾਂ ਇੱਥੇ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਗਾਇਕ ਹਾਰਡੀ ਸੰਧੂ ਦੀ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਹਾਰਡੀ ਸੰਧੂ ਇਕ ਬਿਹਤਰੀਨ ਕ੍ਰਿਕਟਰ ਵੀ ਰਹਿ ਚੁੱਕੇ ਹਨ ਪਰ ਇਕ ਵਜ੍ਹਾ ਕਾਰਨ ਉਨ੍ਹਾਂ ਨੂੰ ਕ੍ਰਿਕਟ ਛੱਡਣਾ ਪਿਆ ਅਤੇ ਸਿੰਗਿੰਗ ਨੂੰ ਕਰੀਅਰ ਵਜੋਂ ਚੁਣਨਾ ਪਿਆ। ਪੰਜਾਬੀ ਇੰਡਸਟਰੀ 'ਚ 'ਸੋਚ', 'ਜੋਕਰ', 'ਨਾ ਜੀ ਨਾ' ਵਰਗੇ ਸੁਪਰਹਿੱਟ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਹਾਰਡੀ ਸੰਧੂ ਅੱਜ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ।
ਹਾਰਡੀ ਸੰਧੂ ਆਪਣੇ 'ਨਾਹ' ਗੀਤ ਨਾਲ ਕਰੋੜਾਂ ਨੂੰ ਆਪਣਾ ਦੀਵਾਨਾ ਬਣਾ ਚੁੱਕੇ ਹਨ। ਇਸ ਗੀਤ 'ਚ ਉਨ੍ਹਾਂ ਨਾਲ 'ਬਿੱਗ ਬੌਸ' ਦੀ ਸਾਬਕਾ ਮੁਕਾਬਲੇਬਾਜ਼ ਨੋਰਾ ਫਤਿਹੀ ਬਿਹਤਰੀਨ ਡਾਂਸ ਮੂਵਜ਼ ਦਿਖਾਉਂਦੀ ਦਿਸੀ ਸੀ। ਇਕ ਸਮਾਂ ਸੀ ਜਦੋਂ ਹਾਰਡੀ ਨੇ ਕ੍ਰਿਕਟਰ ਬਣਨ ਦਾ ਸੁਪਨਾ ਦੇਖਿਆ ਸੀ ਅਤੇ ਉਹ ਫਰਸਟ ਕਲਾਸ ਕ੍ਰਿਕਟ ਖੇਡੇ ਵੀ। 6 ਸਤੰਬਰ 1986 ਨੂੰ ਪਟਿਆਲਾ (ਪੰਜਾਬ) 'ਚ ਜਨਮੇ ਹਰਦੇਵਿੰਦਰ ਸਿੰਘ ਸੰਧੂ ਉਰਫ ਹਾਰਡੀ ਸੰਧੂ ਨੇ 2005 'ਚ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਹਾਰਡੀ ਸੰਧੂ ਰਾਈਟ ਹੈਂਡ ਬੱਲੇਬਾਜ਼ ਅਤੇ ਫਾਸਟ ਮੀਡੀਅਮ ਗੇਂਦਬਾਜ਼ ਸਨ। ਉਨ੍ਹਾਂ ਨੇ 3 ਫਰਸਟ ਕਲਾਸ ਮੈਚਾਂ ਦੀਆਂ 3 ਪਾਰੀਆਂ 'ਚ 1 ਵਾਰ ਅਜੇਤੂ ਰਹਿੰਦੇ ਹੋਏ ਭਾਵੇਂ ਹੀ 11 ਦੌੜਾਂ ਬਣਾਈਆਂ ਹੋਣ ਪਰ ਫਿਰ ਵੀ ਗੇਂਦਬਾਜ਼ੀ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
5 ਪਾਰੀਆਂ 'ਚ ਸੰਧੂ ਨੇ 3.35 ਦੀ ਇਕੋਨਾਮੀ ਨਾਲ 312 ਦੋੜਾਂ ਦੇ ਕੇ 12 ਵਿਕੇਟ ਝਟਕੇ। ਇਸ ਦੌਰਾਨ ਉਨ੍ਹਾਂ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ 3/62 ਰਿਹਾ। ਆਪਣੀ ਟ੍ਰੇਨਿੰਗ ਦੌਰਾਨ ਇਕ ਵਾਰ ਹਾਰਡੀ ਸੰਧੂ ਬਗੈਰ ਵਾਰਮਅੱਪ ਦੇ ਹੀ ਮੈਦਾਨ 'ਚ ਆ ਗਏ। ਇਸ ਦੌਰਾਨ ਉਹ ਜ਼ਖਮੀ ਹੋ ਗਏ, ਜਿਸ ਕਾਰਨ ਉਨ੍ਹਾਂ ਨੂੰ 2007 'ਚ ਕ੍ਰਿਕਟ ਨੂੰ ਅਲਵਿਦਾ ਕਹਿਣਾ ਪਿਆ।
ਜ਼ਿਕਰਯੋਗ ਹੈ ਕਿ ਹਾਰਡੀ ਦੇ ਲਗਭਗ ਸਾਰੇ ਗੀਤ ਯੂਟਿਊਬ 'ਤੇ ਮਿਲੀਅਨ ਵਿਊਜ਼ ਖੱਟਦੇ ਹਨ। ਉਨ੍ਹਾਂ ਦਾ 'ਬੈਕਬੋਨ' ਗੀਤ 245 ਮਿਲੀਅਨ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਗਾਇਕੀ ਤੋਂ ਇਲਾਵਾ ਉਹ 'ਯਾਰਾਂ ਦਾ ਕੈਚਅੱਪ', 'ਮਾਹੀ ਐੱਨ. ਆਰ. ਆਈ' ਫਿਲਮਾਂ ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਵੀ ਕਰ ਚੁੱਕੇ ਹਨ।
ਅਦਾਕਾਰਾ ਸ਼ਿਲਪਾ ਸ਼ਿੰਦੇ ਨੇ ਫ਼ਿਲਮ ਨਿਰਮਾਤਾ 'ਤੇ ਲਗਾਇਆ ਜਿਨਸ਼ੀ ਸੋਸ਼ਣ ਦਾ ਦੋਸ਼
NEXT STORY