ਜਲੰਧਰ (ਬਿਊਰੋ) : 90 ਦੇ ਦਹਾਕੇ ਦੌਰਾਨ ਪੰਜਾਬ 'ਚ ਆਪਣੀ ਗਾਇਕੀ ਨਾਲ ਮਕਬੂਲ ਹੋਏ ਸਵਰਗੀ ਮੇਜਰ ਰਾਜਸਥਾਨੀ ਦੇ ਨਜ਼ਦੀਕੀ ਕਾਬਲ ਰਾਜਸਥਾਨੀ (Kabal Rajasthani) ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਆਪਣੀ ਗਾਇਕੀ ਦੌਰਾਨ ਕਈ ਹਿੱਟ ਗੀਤ ਪੰਜਾਬੀਆਂ ਦੀ ਝੋਲੀ ਪਾਏ ਸਨ, ਜਿਨ੍ਹਾਂ 'ਚ 'ਉੱਚੀ-ਉੱਚੀ ਰੋਇਆ ਕਰੇਂਗੀ', 'ਮਾਹੀ ਸ਼ੱਕ ਕਰਦਾ', 'ਕਿਹੜੀ ਗੱਲੋਂ ਰੁੱਸਿਆ ਫਿਰੇਂ...', 'ਭੁੱਲ ਗਈ ਗ਼ਰੀਬ ਨੂੰ', 'ਅੱਖੀਆਂ ਨੂੰ ਰੱਜ ਲੈਣ ਦੇ', 'ਫੋਟੋ ਤੇਰੇ ਕੋਲ ਪਈ ਏ...' ਆਦਿ ਸ਼ਾਮਲ ਹਨ।
ਇਹ ਵੀ ਪੜ੍ਹੋ ਖ਼ਬਰ : ਗਾਇਕਾ ਸੁਨੰਦਾ ਸ਼ਰਮਾ ਨੇ ਥਾਈਲੈਂਡ 'ਚ ਮਾਣਿਆ ਕੁਦਰਤੀ ਨਜ਼ਾਰਿਆਂ ਦਾ ਆਨੰਦ
ਦੱਸ ਦਈਏ ਕਿ ਕਾਬਲ ਰਾਜਸਥਾਨੀ ਦੇ ਹੋਏ ਦਿਹਾਂਤ 'ਤੇ ਸੰਗੀਤ ਜਗਤ 'ਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਨੂੰ ਪਿਛਲੇ ਕਈ ਦਿਨਾਂ ਤੋਂ ਸਾਹ ਲੈਣ 'ਚ ਪ੍ਰੇਸ਼ਾਨੀ ਹੋ ਰਹੀ ਸੀ। ਉਨ੍ਹਾਂ ਦਾ ਸਸਕਾਰ ਮੋਗਾ ਦੇ ਕੋਟ ਈਸੇ ਖਾਂ ਵਿਖੇ ਕੀਤਾ ਜਾਵੇਗਾ। ਗੀਤਕਾਰ ਤੇ ਗਾਇਕ ਗਿੱਲ ਗੁਲਾਮੀ ਵਾਲਾ, ਗੀਤਕਾਰ ਸਤਨਾਮ ਮੱਲੇਆਣਾ ਨੇ ਕਾਬਲ ਰਾਜਸਥਾਨੀ ਦੀ ਬੇਵਕਤੀ ਮੌਤ 'ਤੇ ਦੁੱਖ ਜ਼ਾਹਰ ਕੀਤਾ ਹੈ।
ਇਹ ਵੀ ਪੜ੍ਹੋ ਖ਼ਬਰ : ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਕਸੂਤੇ ਫਸੇ ਗਾਇਕ ਗੈਰੀ ਸੰਧੂ, ਲੋਕਾਂ ਰੱਜ ਕੇ ਕੀਤਾ ਟਰੋਲ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਭਰਾ ਟੋਨੀ ਨੂੰ ਤਿਲਕ ਲੱਗਾ ਕੇ ਕੱਕੜ ਭੈਣਾਂ ਨੇ ਮਨਾਇਆ ਭਾਈ ਦੂਜ, ਗਾਇਕਾ ਨੇਹਾ ਨੇ ਤਸਵੀਰਾਂ ਕੀਤੀਆਂ ਸਾਂਝੀਆਂ
NEXT STORY