ਜਲੰਧਰ (ਬਿਊਰੋ) : ਪ੍ਰਸਿੱਧ ਪੰਜਾਬੀ ਗਾਇਕ ਤੇ ਰੈਪਰ ਕਰਨ ਔਜਲਾ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸ਼ੂਟਿੰਗ ਦੌਰਾਨ ਵਾਪਰਿਆ। ਇਸ ਦੀ ਜਾਣਕਾਰੀ ਕਰਨ ਔਜਲਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕਰਦਿਆਂ ਦਿੱਤੀ ਹੈ।
![PunjabKesari](https://static.jagbani.com/multimedia/10_07_379504479karan1-ll.jpg)
ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਦੀ ਟਰੈਕਿੰਗ ਕਾਰ ਅਚਾਨਕ ਪਲਟ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਕਰਨ ਔਜਲਾ ਨੂੰ ਥੋੜੀਆਂ ਬਹੁਤ ਸੱਟਾਂ ਵੀ ਲੱਗੀਆਂ ਹਨ।
![PunjabKesari](https://static.jagbani.com/multimedia/10_07_380599278karan2-ll.jpg)
ਹੁਣ ਤੁਹਾਨੂੰ ਕਰਨ ਔਜਲਾ ਦੇ ਹਾਦਸੇ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਵੇਖ ਕੇ ਤੁਹਾਡੀ ਰੂੰਹ ਕੰਬ ਜਾਵੇਗੀ।
![PunjabKesari](https://static.jagbani.com/multimedia/10_07_381535041karan3-ll.jpg)
ਦੱਸ ਦਈਏ ਕਿ ਕਰਨ ਔਜਲਾ ਨਾਲ ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਵਿਦੇਸ਼ 'ਚ ਆਪਣੇ ਇੱਕ ਗੀਤ ਦੀ ਸ਼ੂਟਿੰਗ ਕਰ ਰਹੇ ਸਨ। ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ 'ਚ ਉਸ ਨੂੰ ਜ਼ਿਆਦਾ ਸੱਟ ਨਹੀਂ ਲੱਗੀ।
![PunjabKesari](https://static.jagbani.com/multimedia/10_07_382472677karan4-ll.jpg)
ਕਰਨ ਔਜਲਾ ਨੇ ਸੋਸ਼ਲ ਮੀਡੀਆ ਪੋਸਟ 'ਤੇ ਲਿਖਿਆ ਹੈ, 'ਸ਼ੂਟਿੰਗ ਦੌਰਾਨ ਮੇਰੀ ਗਰਦਨ ਲਗਭਗ ਟੁੱਟਣ ਦੀ ਕਗਾਰ 'ਤੇ ਸੀ ਪਰ ਖੁਸ਼ਕਿਸਮਤੀ ਨਾਲ ਮੈਂ ਬਚ ਗਿਆ।'
![PunjabKesari](https://static.jagbani.com/multimedia/10_07_383254159karan6-ll.jpg)
ਕਰਨ ਔਜਲਾ ਨੇ ਆਪਣੇ ਨਿੱਜੀ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੇਅਰ ਕੀਤੀ ਪੋਸਟ 'ਚ ਲਿਖਿਆ ਹੈ, 'Who THEY' ਗੀਤ ਦਾ ਵੀਡੀਓ ਆ ਗਿਆ ਹੈ।
![PunjabKesari](https://static.jagbani.com/multimedia/10_07_384191781karan7-ll.jpg)
ਇਸ ਨੂੰ ਸ਼ੂਟ ਕਰਦੇ ਸਮੇਂ ਮੇਰੀ ਗਰਦਨ ਲਗਭਗ ਟੁੱਟ ਗਈ ਸੀ। ਇਸ 'ਤੇ ਪ੍ਰਸ਼ੰਸਕਾਂ ਨੇ ਕਾਫੀ ਚਿੰਤਾ ਜਤਾਈ ਹੈ।
![PunjabKesari](https://static.jagbani.com/multimedia/10_07_385128962karan8-ll.jpg)
ਕਰਨ ਔਜਲਾ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ 'ਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਵੱਲੋਂ ਕਈ ਤਰ੍ਹਾਂ ਦੀਆਂ ਪਤੀਕਿਰਿਆਵਾਂ ਵੀ ਦਿੱਤੀਆਂ ਜਾ ਰਹੀਆਂ ਹਨ।
![PunjabKesari](https://static.jagbani.com/multimedia/10_07_385910478karan9-ll.jpg)
ਬੇਸ਼ੱਕ ਇਹ ਹਾਦਸਾ ਪੁਰਾਣਾ ਹੈ ਪਰ ਇਸ ਬਾਰੇ ਕਰਨ ਔਜਲਾ ਨੇ ਅੱਜ ਹੀ ਵੀਡੀਓ ਸਾਂਝੀ ਕਰਕੇ ਸਾਰੀ ਜਾਣਕਾਰੀ ਦਿੱਤੀ ਹੈ।
![PunjabKesari](https://static.jagbani.com/multimedia/10_07_386847852karan10-ll.jpg)
![PunjabKesari](https://static.jagbani.com/multimedia/10_07_387631824karan11-ll.jpg)
![PunjabKesari](https://static.jagbani.com/multimedia/10_07_388567078karan12-ll.jpg)
![PunjabKesari](https://static.jagbani.com/multimedia/10_07_389504106karan13-ll.jpg)
![PunjabKesari](https://static.jagbani.com/multimedia/10_07_390597566karan14-ll.jpg)
ਸ਼ਰਧਾ ਕਪੂਰ ਨੇ ਫ਼ਿਲਮ 'ਸਟ੍ਰੀ 2' ਦੇ ਲਾਂਚ ਈਵੈਂਟ ਦੌਰਾਨ ਜਿੱਤਿਆ ਫੈਨਜ਼ ਦਾ ਦਿਲ
NEXT STORY