ਮੁੰਬਈ- ਸ਼ਰਧਾ ਕਪੂਰ ਅਤੇ ਰਾਜਕੁਮਾਰ ਸਟਾਰਰ ਫ਼ਿਲਮ 'ਸਟ੍ਰੀ 2' ਦਾ ਟ੍ਰੇਲਰ ਲਾਂਚ ਹੋ ਗਿਆ ਹੈ। ਇਸ ਦੇ ਲਾਂਚ ਲਈ, ਫ਼ਿਲਮ ਨਿਰਮਾਤਾਵਾਂ ਨੇ ਮੁੰਬਈ 'ਚ ਇੱਕ ਈਵੈਂਟ ਦਾ ਆਯੋਜਨ ਕੀਤਾ, ਜਿੱਥੇ ਫ਼ਿਲਮੀ ਸਿਤਾਰਿਆਂ ਦਾ ਇੱਕਠ ਦੇਖਣ ਨੂੰ ਮਿਲਿਆ। ਇਸ ਦੌਰਾਨ ਫ਼ਿਲਮ ਦੀ ਅਦਾਕਾਰਾ ਸ਼ਰਧਾ ਲਾਲ ਰੰਗ ਦੀ ਸਾੜੀ ਪਾ ਕੇ ਖੂਬਸੂਰਤ ਲੱਗ ਰਹੀ ਸੀ ਅਤੇ ਅਦਾਕਾਰ ਨਾਲ ਕਾਫੀ ਪੋਜ਼ ਦਿੰਦੀ ਨਜ਼ਰ ਆਈ। ਹੁਣ ਉਸ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਸ਼ਰਧਾ ਕਪੂਰ ਗੋਲਡਨ ਬਾਰਡਰ ਵਾਲੀ ਲਾਲ ਸਾੜੀ 'ਚ ਬਿਲਕੁਲ ਸਟਨਿੰਗ ਲੱਗ ਰਹੀ ਸੀ। ਉਸ ਨੇ ਆਪਣੇ ਵਾਲਾਂ ਦੀ ਲੰਮੀ ਗੁੱਤ ਬਣਾਈ ਹੋਈ ਸੀ। ਉਸ ਨੇ ਆਪਣਾ ਮੇਕਅੱਪ ਸਾਦਾ ਰੱਖਿਆ। ਓਵਰਆਲ ਲੁੱਕ 'ਚ ਸ਼ਰਧਾ ਦਾ ਅੰਦਾਜ਼ ਦੇਖਣ ਯੋਗ ਸੀ।

ਇਸ ਤੋਂ ਬਾਅਦ ਉਹ ਆਪਣੇ ਕੋ-ਸਟਾਰ ਰਾਜਕੁਮਾਰ ਰਾਓ ਨਾਲ ਵੀ ਕੈਮਿਸਟਰੀ ਬਣਾਉਂਦੀ ਨਜ਼ਰ ਆਈ। ਸ਼ਰਧਾ ਕਪੂਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

ਤੁਹਾਨੂੰ ਦੱਸ ਦੇਈਏ, ਸ਼ਰਧਾ ਕਪੂਰ ਅਤੇ ਰਾਜਕੁਮਾਰ ਰਾਓ ਸਟਾਰਰ ਫ਼ਿਲਮ 'ਸਟ੍ਰੀ 2' ਅਗਲੇ ਮਹੀਨੇ ਯਾਨੀ 15 ਅਗਸਤ ਨੂੰ ਸਕ੍ਰੀਨ 'ਤੇ ਰਿਲੀਜ਼ ਹੋਵੇਗੀ। ਫ਼ਿਲਮ ਦਾ ਨਿਰਦੇਸ਼ਨ ਅਮਰ ਕੌਸ਼ਿਕ ਨੇ ਕੀਤਾ ਹੈ।
ਆਖ਼ਿਰ ਵੱਖ ਹੋ ਗਏ ਹਾਰਦਿਕ ਤੇ ਨਤਾਸ਼ਾ, ਦੋਵਾਂ ਨੇ ਪੋਸਟ ਕਰ ਕੀਤਾ ਐਲਾਨ, ਲਿਖਿਆ, '4 ਸਾਲ ਦੇ ਖ਼ੂਬਸੂਰਤ ਸਫ਼ਰ...'
NEXT STORY