ਜਲੰਧਰ (ਬਿਊਰੋ) : ਪੰਜਾਬੀ ਸੰਗੀਤ ਅਤੇ ਸਿਨੇਮਾ ਜਗਤ ਵਿਚ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਪਛਾਣ ਸਥਾਪਿਤ ਕਰ ਚੁੱਕੀ ਹੈ ਗਾਇਕਾ ਨਿਮਰਤ ਖਹਿਰਾ, ਜੋ ਅਪਣੀ ਨਵੀਂ ਐਲਬਮ 'ਮੈਜਿਕ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ। ਇਸ ਗੀਤ ਨੂੰ ਉਨ੍ਹਾਂ ਵੱਲੋਂ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ 'ਤੇ ਜਾਰੀ ਕੀਤਾ ਜਾਵੇਗਾ। 'ਬਰਾਉਨ ਸਟੂਡਿਓਜ਼' ਅਤੇ 'ਹਰਵਿੰਦਰ ਸਿੱਧੂ' ਵੱਲੋਂ ਪੇਸ਼ ਕੀਤੇ ਜਾ ਰਹੇ ਉਕਤ ਐਲਬਮ ਵਿਚ 11 ਗੀਤਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿਚਲੇ ਜ਼ਿਆਦਾਤਰ ਗੀਤਾਂ ਨੂੰ ਆਧੁਨਿਕਤਾ ਭਰੇ ਸੰਗੀਤਕ ਸੁਮੇਲ ਅਧੀਨ ਹੀ ਸਾਹਮਣੇ ਲਿਆਂਦਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰਾ ਦਾ ਅਸ਼ਲੀਲ ਵੀਡੀਓ ਵਾਇਰਲ, ਸੋਸ਼ਲ ਮੀਡੀਆ 'ਤੇ ਮਚੀ ਤਰਥੱਲੀ
ਵੱਡੇ ਪੱਧਰ 'ਤੇ ਸੰਗੀਤਕ ਮਾਰਕੀਟ 'ਚ ਜਾਰੀ ਕੀਤੇ ਜਾਵੇ ਉਕਤ ਐਲਬਮ 'ਚ ਸ਼ਾਮਲ ਕੀਤੇ ਗਏ ਗਾਣਿਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨਾਂ 'ਚ 'ਬੇਬੀ', 'ਟੌਪ ਤੇ', 'ਡਾਊਟਸ', 'ਫੱਗਣ', 'ਹਿਡਨ ਸਕੇਅਰਜ਼', 'ਕਾਂਟ ਗੈਟ ਅਵਰ', 'ਜੱਟਾ ਜਾਲਮਾਂ, 'ਆਜਾ ਗੱਲਾਂ ਕਰੀਏ', 'ਵੰਡਰਜ਼', 'ਬਿਕਾ'ਜ ਆਫ ਯੂ' ਸ਼ੁਮਾਰ ਹਨ, ਜਿਨ੍ਹਾਂ ਸਾਰਿਆਂ ਦੀ ਰਚਨਾ ਅਰਜਨ ਢਿੱਲੋਂ ਵੱਲੋਂ ਕੀਤੀ ਗਈ ਹੈ, ਜਦਕਿ ਸੰਗੀਤ ਮੈਕਸਰਕੀ ਦੁਆਰਾ ਤਿਆਰ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਖੂਬਸੂਰਤ ਅਤੇ ਹਿੱਟ ਰਹੇ ਗਾਣਿਆਂ ਦੀ ਸੰਗੀਤਬੱਧਤਾ ਕਰ ਚੁੱਕੇ ਹਨ। ਹਾਲ ਹੀ 'ਚ ਜਾਰੀ ਹੋਏ ਆਪਣੇ ਕਈ ਵਿਲੱਖਣਤਾ ਭਰਪੂਰ ਗਾਣਿਆਂ ਨੂੰ ਲੈ ਕੇ ਵੀ ਚਰਚਾ ਦਾ ਕੇਂਦਰ ਬਿੰਦੂ ਬਣੀ ਰਹੀ ਹੈ ਇਹ ਹੋਣਹਾਰ ਗਾਇਕਾ, ਜਿਸ ਦੀ ਨਯਾਬ ਗਾਇਨ ਸ਼ੈਲੀ ਦਾ ਇਜ਼ਹਾਰ ਕਰਵਾਉਂਦੇ ਇਨ੍ਹਾਂ ਗਾਣਿਆਂ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ, ਜਿਨ੍ਹਾਂ 'ਚ 'ਕਿਲਾ ਆਨੰਦਪੁਰ ਦਾ', 'ਕਾਇਨਾਤ', 'ਦੂਰ ਦੂਰ' ਅਤੇ 'ਸੁਹਾਗਣ' ਆਦਿ ਸ਼ਾਮਲ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - 2 ਘੰਟਿਆਂ 'ਚ ਹੀ ਸਿੱਧੂ ਮੂਸੇਵਾਲਾ ਦੇ ਗੀਤ 'Attach'ਨੇ ਤੋੜੇ ਰਿਕਾਰਡ
ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਗਾਇਕੀ ਦੇ ਨਾਲ-ਨਾਲ ਫ਼ਿਲਮਾਂ 'ਚ ਵੀ ਬਰਾਬਰਤਾ ਨਾਲ ਸਰਗਰਮ ਨਜ਼ਰ ਆ ਰਹੀ ਹੈ ਬਿਹਤਰੀਨ ਗਾਇਕਾ ਅਤੇ ਅਦਾਕਾਰਾ, ਜੋ ਆਉਣ ਵਾਲੇ ਦਿਨਾਂ 'ਚ ਕਈ ਵੱਡੀਆਂ ਫ਼ਿਲਮਾਂ 'ਚ ਵੀ ਆਪਣੀ ਸ਼ਾਨਦਾਰ ਮੌਜ਼ੂਦਗੀ ਦਾ ਅਹਿਸਾਸ ਦਰਸ਼ਕਾਂ ਨੂੰ ਕਰਵਾਏਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
13 ਸਤੰਬਰ ਨੂੰ ਰਿਲੀਜ਼ ਹੋਵੇਗੀ ਫ਼ਿਲਮ 'ਅਰਦਾਸ ਸਰਬੱਤ ਦੇ ਭਲੇ ਦੀ'
NEXT STORY