ਚੰਡੀਗੜ੍ਹ (ਬਿਊਰੋ) - ਪੰਜਾਬੀ ਫ਼ਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਗਾਇਕ ਨਿੰਜਾ ਨੇ ਆਪਣੀ ਮਿਹਨਤ ਦੇ ਸਦਕਾ ਨਵੀਂ ਜੀਪ ਲਈ ਹੈ। ਨਿੰਜਾ ਨੇ ਇਸ ਦੀਆਂ ਤਸਵੀਰਾਂ ਆਪਣੇ ਆਫ਼ੀਲੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਤੋਂ ਇਲਾਵਾ ਨਿੰਜਾ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ 'ਚ ਉਸ ਦੇ ਮਾਪੇ ਪੂਜਾ ਕਰਦੇ ਹੋਏ ਨਜ਼ਰ ਆ ਰਹੇ ਹਨ।
ਆਪਣੀ ਨਵੀਂ ਜੀਪ ਨਾਲ ਨਿੰਜਾ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਪ੍ਰਮਾਤਮਾ ਦਾ ਵੀ ਸ਼ੁਕਰਾਨਾ ਕੀਤਾ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਹੋਇਆ ਨਿੰਜਾ ਨੇ ਲਿਖਿਆ, 'ਏਨੇ ਜੋਗਾ ਸਿਰਫ਼ ਆਪਣੇ ਮਾਂ ਬਾਪ ਦੇ ਆਸ਼ੀਰਵਾਦ ਕਰਕੇ ਅਤੇ ਤੁਹਾਡੇ ਪਿਆਰ ਕਰਕੇ ਹੋਇਆ, ਸ਼ੁਕਰ ਆ ਤੇਰਾ ਪ੍ਰਮਾਤਮਾ।
![PunjabKesari](https://static.jagbani.com/multimedia/15_41_587797531ninja1-ll.jpg)
ਦੱਸ ਦਈਏ ਕਿ ਨਿੰਜਾ ਵੱਲੋਂ ਸਾਂਝੀਆਂ ਕੀਤੀਆਂ ਗਈਆ ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਨਿੰਜਾ ਨੂੰ ਇਸ ਨਵੀਂ ਜੀਪ ਲਈ ਵਧਾਈਆਂ ਦੇ ਰਿਹਾ ਹੈ।
![PunjabKesari](https://static.jagbani.com/multimedia/15_41_586235269ninja2-ll.jpg)
ਨਿੰਜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ। ਨਿੰਜਾ ਗੀਤਾਂ ਦੇ ਨਾਲ-ਨਾਲ ਫ਼ਿਲਮਾਂ 'ਚ ਵੀ ਸਰਗਰਮ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ।
![PunjabKesari](https://static.jagbani.com/multimedia/15_41_582953963ninja4-ll.jpg)
ਕੁਲਵਿੰਦਰ ਬਿੱਲਾ ਦੇ ਧਾਰਮਿਕ ਗੀਤ 'ਬੋਲ ਵਾਹਿਗੁਰੂ' ਦਾ ਟੀਜ਼ਰ ਰਿਲੀਜ਼, ਦੁੱਖ ਦੀ ਘੜੀ 'ਚ ਲੋਕਾਂ ਦੇ ਹੌਸਲੇ ਕਰੇਗਾ ਬੁਲੰਦ
NEXT STORY