ਜਲੰਧਰ (ਬਿਊਰੋ) : ਪੰਜਾਬੀ ਗਾਇਕ ਪਰਮੀਸ਼ ਵਰਮਾ ਉਨ੍ਹਾਂ ਸੈਲੀਬ੍ਰਿਟੀਆਂ 'ਚੋਂ ਇੱਕ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਆਪਣੀ ਜ਼ਿੰਦਗੀ ਨਾਲ ਜੁੜੀ ਹਰ ਛੋਟੀ ਵੱਡੀ ਅਪਡੇਟ ਫੈਨਜ਼ ਨਾਲ ਜ਼ਰੂਰ ਸ਼ੇਅਰ ਕਰਦੇ ਹਨ। ਪਰਮੀਸ਼ ਵਰਮਾ ਨੇ ਹਾਲ ਹੀ 'ਚ ਆਪਣੀ ਸਦਾ ਨਾਲ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ, ਜਿਨ੍ਹਾਂ 'ਚ ਪਿਓ-ਧੀ ਦੀ ਪਿਆਰੀ ਬੌਂਡਿੰਗ ਦੇਖਣ ਨੂੰ ਮਿਲ ਰਹੀ ਹੈ। ਇਹ ਤਸਵੀਰਾਂ ਫੈਨਜ਼ ਦਾ ਦਿਲ ਜਿੱਤ ਰਹੀਆਂ ਹਨ ਪਰ ਹਮੇਸ਼ਾ ਦੀ ਤਰ੍ਹਾਂ ਪਰਮੀਸ਼ ਨੇ ਧੀ ਦੇ ਚਿਹਰੇ ਦਾ ਦੀਦਾਰ ਨਹੀਂ ਕਰਵਾਇਆ ਹੈ। ਉਨ੍ਹਾਂ ਨੇ ਸਦਾ ਦੇ ਚਿਹਰੇ 'ਤੇ ਦਿਲ ਵਾਲੀ ਇਮੋਜੀ ਲਗਾਈ ਹੈ।

ਦੱਸ ਦਈਏ ਕਿ ਪਰਮੀਸ਼ ਵਰਮਾ ਨੇ ਸਾਲ 2021 'ਚ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਗੀਤ ਗਰੇਵਾਲ ਨਾਲ ਵਿਆਹ ਕਰਵਾਇਆ ਸੀ। 30 ਸਤੰਬਰ 2022 ਨੂੰ ਉਨ੍ਹਾਂ ਦੇ ਘਰ ਪਿਆਰੀ ਧੀ ਨੇ ਜਨਮ ਲਿਆ ਸੀ। ਪਰਮੀਸ਼ ਅਕਸਰ ਹੀ ਧੀ ਸਦਾ ਕੌਰ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ਪਰ ਹਾਲੇ ਤੱਕ ਪਰਮੀਸ਼ ਨੇ ਆਪਣੀ ਧੀ ਦਾ ਚਿਹਰਾ ਪ੍ਰਸ਼ੰਸਕਾਂ ਸਾਹਮਣੇ ਨਹੀਂ ਲਿਆਂਦਾ ਹੈ।

ਦੱਸਣਯੋਗ ਹੈ ਕਿ ਹਾਲ ਹੀ 'ਚ ਪਰਮੀਸ਼ ਵਰਮਾ ਦਾ ਗੀਤ 'ਨੋ ਰੀਜ਼ਨ' ਰਿਲੀਜ਼ ਹੋਇਆ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪਰਮੀਸ਼ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਯੂਟਿਊਬ ਨਾਲ ਨਾਰਾਜ਼ਗੀ ਜਤਾਈ ਹੈ।

ਦਰਅਸਲ, ਪਰਮੀਸ਼ ਤੇ ਲਾਡੀ ਚਾਹਲ ਦੇ ਗੀਤ 'ਨਾ ਜੱਟਾ ਨਾ', ਜੋ ਕਿ ਉਨ੍ਹਾਂ ਨੇ ਕਿਸਾਨਾਂ ਲਈ ਗਾਇਆ ਹੈ। ਇਸ ਗੀਤ ਨੂੰ ਯੂਟਿਊਬ ਨੇ ਹਿੰਸਕ ਤੇ ਸੁਸਾਈਡ ਲਈ ਉਕਸਾਉਣ ਵਾਲਾ ਦੱਸਿਆ ਹੈ। ਇਸ 'ਤੇ ਪਰਮੀਸ਼ ਵਰਮਾ ਕਾਫੀ ਨਾਰਾਜ਼ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਸ ਬਾਰੇ ਪੋਸਟ ਪਾ ਕੇ ਭੜਾਸ ਕੱਢੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮੂਸੇਵਾਲਾ ਦੇ ਅਕਾਊਂਟ ਤੋਂ ਨਵੀਂ ਪੋਸਟ ਵਾਇਰਲ, ਲਿਖਿਆ- ਅਜਿਹਾ ਗੁਲਾਬ, ਜੋ ਪੱਕੀ ਜ਼ਮੀਨ ਦਾ ਸੀਨਾ ਪਾੜ ਕੇ ਉੱਗਿਆ
NEXT STORY