ਜਲੰਧਰ (ਬਿਊਰੋ) : 'ਛੱਲਾ', 'ਇੱਕ ਤੇਰੀ ਇੱਕ ਮੇਰੀ', 'ਕੋਸ਼ਿਸ਼' ਵਰਗੇ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ਉਤੇ ਛਾਅ ਜਾਣ ਵਾਲੇ ਗਾਇਕ ਸਾਰਥੀ ਕੇ ਇਸ ਸਮੇਂ ਆਪਣੀ ਸਿਹਤ ਨੂੰ ਲੈ ਕੇ ਸੁਰਖ਼ੀਆਂ ਬਟੋਰ ਰਹੇ ਹਨ। ਦਰਅਸਲ, ਬੀਤੇ ਸ਼ਨੀਵਾਰ ਗਾਇਕ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਆਰਟ ਅਟੈਕ ਆ ਗਿਆ ਸੀ, ਜਿਸ ਕਾਰਨ ਉਸ ਨੂੰ ਹਸਪਤਾਲ 'ਚ ਭਰਤੀ ਹੋਣਾ ਪਿਆ। ਹਾਲਾਂਕਿ ਹੁਣ ਗਾਇਕ ਦੀ ਸਿਹਤ 'ਚ ਸੁਧਾਰ ਹੈ।
ਹਾਲ ਹੀ 'ਚ ਗਾਇਕ ਵਲੋਂ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਉਸ ਨੇ ਲਿਖਿਆ- ''ਜ਼ਿੰਦਗੀ ਤੇ ਮੌਤ ਦੀ ਲੜਾਈ ਲੜਨ ਲਈ 2 ਵੱਡੇ ਹਥਿਆਰ ਹੋਣੇ ਬਹੁਤ ਜ਼ਰੂਰੀ ਆ... ਇਕ ਹੌਂਸਲਾ ਤੇ ਦੂਜਾ ਦੁਆ ਤੇ ਇਹ ਦੋਵੇਂ ਹੀ ਮੇਰੇ ਕੋਲ ਤੁਹਾਡੇ ਪਿਆਰ ਸਦਕਾ ਉਸ ਮਾਲਕ ਦੀ ਕਿਰਪਾ ਨਾਲ ਰੱਜ ਕੇ ਸੀ, ਜੋ ਮੈਨੂੰ ਇਹ ਲੜਾਈ ਜਿੱਤਾਂਗੇ। ਦਿਲੋਂ ਧੰਨਵਾਦ ਤੁਹਾਡੇ ਸਾਰਿਆਂ ਦਾ। ਮਾਲਕ ਤੁਹਾਡੀ ਸਭ ਦੀ ਸਿਹਤ ਤੰਦਰੁਸਤ ਰੱਖੇ। ਤੁਹਾਡਾ ਕਰਜਦਾਰ ਸਾਰਥੀ ਕੇ...।''
ਇਹ ਖ਼ਬਰ ਵੀ ਪੜ੍ਹੋ - ਕੋਲਕਾਤਾ ਰੇਪ ਕੇਸ 'ਤੇ ਕਰਨ ਔਜਲਾ ਦਾ ਫੁੱਟਿਆ ਗੁੱਸਾ, ਕਿਹਾ- ਬਲਾਤਕਾਰੀ 'ਤੇ ਕੋਈ ਰਹਿਮ ਨਹੀਂ...
ਇਸ ਤੋਂ ਪਹਿਲਾ ਵੀ ਸਾਰਥੀ ਕੇ ਨੇ ਹਸਪਤਾਲ ਤੋਂ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ਦੀ ਕੈਪਸ਼ਨ 'ਚ ਲਿਖਿਆ ਸੀ, 'ਸਤਿ ਸ੍ਰੀ ਅਕਾਲ ਜੀ, ਹੌਂਸਲਾ ਬਹੁਤ ਵੱਡੀ ਚੀਜ਼ ਹੁੰਦੀ ਹੈ ਅਤੇ ਦੁਆਵਾਂ ਉਸ ਤੋਂ ਵੀ ਵੱਡੀ ਚੀਜ਼ ਹੁੰਦੀਆਂ ਨੇ। ਮੈਂ ਬਹੁਤ ਖੁਸ਼ਨਸੀਬ ਹਾਂ ਕਿ ਇਹ ਦੋਵੇਂ ਚੀਜ਼ਾਂ ਰੱਜ ਕੇ ਮੇਰੇ ਹਿੱਸੇ ਆਈਆਂ। ਤੁਸੀਂ ਸਾਰਿਆਂ ਨੇ ਦਿਨ ਰਾਤ ਫੋਨ, ਮੈਸੇਜ ਕਰਕੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬਹੁਤ ਹੌਂਸਲਾ ਅਤੇ ਦੁਆਵਾਂ ਦਿੱਤੀਆਂ। ਉਸ ਮਾਲਕ ਦੀ ਕਿਰਪਾ ਦੇ ਨਾਲ ਹੁਣ ਮੈਂ ਬਹੁਤ ਠੀਕ ਮਹਿਸੂਸ ਕਰ ਰਿਹਾ ਹਾਂ ਅਤੇ ਜਲਦੀ ਹੀ ਸਟੇਜ ਉਤੇ ਅਖਾੜੇ ਲਾਉਂਦਾ ਨਜ਼ਰ ਆਵਾਂਗਾ। ਹੋ ਸਕਦਾ ਹੈ ਕਿ ਅਖਾੜੇ ਥੋੜ੍ਹੇ ਟਾਈਮ ਲਈ ਇਸ ਹਸਪਤਾਲ ਦੀ ਜਗ੍ਹਾਂ 'ਤੇ ਬੁੱਕ ਹੋਏ ਹੋਣ। ਉਹ ਮਾਲਕ ਜਾਣਦਾ ਬਾਕੀ ਸਭ। ਮੈਂ ਹਰ ਰੋਜ਼ ਆਪਣੀ ਅਪਡੇਟ ਸਾਰਿਆਂ ਨਾਲ ਸਾਂਝੀ ਕਰਦਾ ਰਹੂਗਾ। ਪਿਆਰ ਕਰਨ ਵਾਲਿਆਂ ਅਤੇ ਚਾਹੁੰਣ ਵਾਲਿਆਂ ਨੂੰ ਦਿਲੋਂ ਸਤਿਕਾਰ। ਤੁਸੀਂ ਸਾਰੇ ਜਣੇ ਅਪਣੀ ਸਿਹਤ ਦਾ ਖਿਆਲ ਰੱਖੋ। ਮਾਲਕ ਸਭ ਨੂੰ ਸਿਹਤਮੰਦ ਰੱਖੇ। ਸਾਰਥੀ ਕੇ ਹਮੇਸ਼ਾ ਤੁਹਾਡਾ ਕਰਜ਼ਦਾਰ ਰਹੂਗਾ...ਸ਼ੁਕਰ ਸ਼ੁਕਰ ਸ਼ੁਕਰ।'
ਇਹ ਖ਼ਬਰ ਵੀ ਪੜ੍ਹੋ - ਕੋਲਕਾਤਾ ਰੇਪ ਕੇਸ 'ਤੇ ਫੁੱਟਿਆ ਪੰਜਾਬੀ ਕਲਾਕਾਰਾਂ ਦਾ ਗੁੱਸਾ, ਬੋਲੇ- ਭਾਰਤ 'ਚ ਕੁੜੀਆਂ ਸੁਰੱਖਿਅਤ ਨਹੀਂ....
ਦੱਸਣਯੋਗ ਹੈ ਕਿ ਰਿਪੋਰਟਾਂ ਮੁਤਾਬਕ ਸਾਰਥੀ ਕੇ ਕੈਨੇਡਾ ਦੇ ਮਿਸੀਸਾਗਾ 'ਚ ਸਨ, ਜਦੋਂ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪਿਆ। ਉਸ ਨੂੰ ਤੁਰੰਤ ਇੱਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਫਿਲਹਾਲ ਇਲਾਜ ਚੱਲ ਰਿਹਾ ਹੈ। ਗਾਇਕ ਅਨੁਸਾਰ ਹੁਣ ਉਨ੍ਹਾਂ ਦੀ ਹਾਲਤ 'ਚ ਸੁਧਾਰ ਹੋ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸ਼ੇਰ ਦੀ ਗਰਜ ਨਾਲ ਸ਼ੁਰੂ ਹੋਇਆ 'ਛਾਵਾ' ਦਾ ਟੀਜ਼ਰ, ਦੁਸ਼ਮਣ ਨੂੰ ਟੱਕਰ ਦੇਣ ਮੈਦਾਨ 'ਚ ਉਤਰੇ ਵਿੱਕੀ ਕੌਸ਼ਲ
NEXT STORY