ਐਂਟਰਟੇਨਮੈਂਟ ਡੈਸਕ - ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ 9ਵਾਂ ਗੀਤ ‘LOCK’ ਬੀਤੇ ਕੁਝ ਦਿਨ ਪਹਿਲਾਂ ਹੀ ਰਿਲੀਜ ਹੋਇਆ ਹੈ, ਜਿਸ ਨੂੰ 4-5 ਘੰਟਿਆਂ 'ਚ ਹੀ ਮਿਲੀਅਨ ਵਿਊਜ਼ ਪਾਰ ਕਰ ਲਏ ਸਨ। ਇਸ ਗੀਤ 'ਚ ਸਿੱਧੂ ਮੂਸੇਵਾਲਾ ਦੀ ਲਿਖਤ ਦੀ ਕਾਫੀ ਤਾਰੀਫ਼ ਹੋ ਰਹੀ ਹੈ। ਇਸ ਗੀਤ ਦੀ ਇਕ ਲਾਈਨ 'ਚ ਮੂਸੇਵਾਲਾ ਨੇ 'P O' ਸ਼ਬਦ ਵਰਤਿਆ ਹੈ। ਗੱਲ ਕਰਾਂਗੇ ਕੀ ਆਖਿਰ P O ਕੀ ਹੁੰਦਾ ਹੈ।
ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ 'ਚ ਛਾਇਆ ਮਾਤਮ, ਮਸ਼ਹੂਰ ਅਦਾਕਾਰਾ ਦਾ ਹੋਇਆ ਦਿਹਾਂਤ
ਜਦੋਂ ਪੁਲਸ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਉਹ ਆਪਣੀ ਜਗ੍ਹਾ ਤੋਂ ਫਰਾਰ ਹੈ ਅਤੇ ਫਿਰ ਪੁਲਸ ਉਸ ਨੂੰ ਅਦਾਲਤ ਵੱਲੋਂ ਭਗੌੜਾ ਐਲਾਨ ਦਿੰਦੀ ਹੈ। ਜੇਕਰ ਅਦਾਲਤ ਵੱਲੋਂ ਕਿਸੇ ਦੋਸ਼ੀ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਜਾਂਦਾ ਹੈ ਅਤੇ ਕਈ ਨੋਟਿਸ ਅਤੇ ਸੰਮਨ ਪ੍ਰਾਪਤ ਕਰਨ ਤੋਂ ਬਾਅਦ ਵੀ, ਜੇਕਰ ਦੋਸ਼ੀ ਅਦਾਲਤ 'ਚ ਜਾਂ ਪੁਲਸ ਸਾਹਮਣੇ ਆਤਮ ਸਮਰਪਣ ਨਹੀਂ ਕਰਦਾ ਹੈ ਤਾਂ ਦੋਸ਼ੀ ਨੂੰ ਸੀ. ਆਰ. ਪੀ. ਸੀ. ਦੀ ਧਾਰਾ 82 ਦੇ ਤਹਿਤ ਭਗੌੜਾ ਘੋਸ਼ਿਤ ਕੀਤਾ ਜਾਂਦਾ ਹੈ। ਇਸ ਨੂੰ ਕਾਨੂੰਨ ਦੀ ਭਾਸ਼ਾ ਵਿਚ P O ਭਾਵ ਪ੍ਰੌਕਲੇਮਡ ਔਫੈਂਡਰ ਕਿਹਾ ਜਾਂਦਾ ਹੈ। ਅਜਿਹੇ ਮਾਮਲਿਆਂ 'ਚ ਜੇਕਰ ਦੋਸ਼ੀ ਦੇਸ਼ ਛੱਡ ਕੇ ਭੱਜ ਜਾਂਦਾ ਹੈ ਜਾਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਨੂੰ ਪ੍ਰੌਕਲੇਮਡ ਔਫੈਂਡਰ- P O ਘੋਸ਼ਿਤ ਕੀਤਾ ਜਾਂਦਾ ਹੈ। ਸੀ. ਆਰ. ਪੀ. ਸੀ. ਦੀ ਧਾਰਾ 82 ਦੀ ਉਪ-ਧਾਰਾ 2 ਉਸ ਪ੍ਰਕਿਰਿਆ ਨਾਲ ਸੰਬੰਧਿਤ ਹੈ, ਜਿਸ ਦੁਆਰਾ ਘੋਸ਼ਣਾ ਜਾਰੀ ਕੀਤੀ ਜਾਂਦੀ ਹੈ। ਇੱਕ ਲਿਖਤੀ ਘੋਸ਼ਣਾ ਰਾਹੀਂ, ਅਦਾਲਤ ਦੋਸ਼ੀ ਨੂੰ ਇੱਕ ਖਾਸ ਜਗ੍ਹਾ ਅਤੇ ਇੱਕ ਖਾਸ ਸਮੇਂ ‘ਤੇ ਪੇਸ਼ ਹੋਣ ਦਾ ਹੁਕਮ ਦਿੰਦੀ ਹੈ। ਇਹ ਘੋਸ਼ਣਾ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਤੋਂ ਘੱਟ ਨਹੀਂ ਹੋਣਾ ਚਾਹੀਦਾ।
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ Influencer ਨੇ ਨੀਰੂ ਬਾਜਵਾ ਨੂੰ ਕਿਹਾ- 'ਇਹ ਨੀ ਹੁੰਦੀ ਬੁੱਢੀ...'
ਸਿੱਧੂ ਮੂਸੇਵਾਲਾ ਦਾ ਇਹ ਗੀਤ ਸਾਲ 2025 ਦਾ ਪਹਿਲਾ ਗੀਤ ਹੈ ਅਤੇ ਮੂਸੇਵਾਲਾ ਦੀ ਮੌਤ ਤੋਂ ਬਾਅਦ 8 ਗਾਣੇ ਰਿਲੀਜ਼ ਹੋ ਚੁੱਕੇ ਹਨ ਤੇ 'ਲਾਕ' ਉਨ੍ਹਾਂ ਦਾ 9ਵਾਂ ਗਾਣਾ ਹੈ। ਇਹ ਗਾਣਾ ਦਿ ਕਿਡ ਕੰਪਨੀ ਦੁਆਰਾ ਤਿਆਰ ਕੀਤਾ ਗਿਆ ਹੈ, ਜੋ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੇ ਕਈ ਗੀਤ ਤਿਆਰ ਕਰ ਚੁੱਕਾ ਹੈ, ਜਦੋਂ ਕਿ ਵੀਡੀਓ ਨਵਕਰਨ ਬਰਾੜ ਨੇ ਬਣਾਈ ਹੈ।
ਇਹ ਖ਼ਬਰ ਵੀ ਪੜ੍ਹੋ - ਕੈਂਸਰ ਨੇ ਹਿਨਾ ਖ਼ਾਨ ਦਾ ਕੀਤਾ ਅਜਿਹਾ ਹਾਲ, ਤਸਵੀਰਾਂ ਵੇਖ ਫੈਨਜ਼ ਵੀ ਹੋ ਗਏ ਪਰੇਸ਼ਾਨ
ਦੱਸਣਯੋਗ ਹੈ ਕਿ 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਅਗਲੇ ਹੀ ਮਹੀਨੇ, 23 ਜੂਨ, 2022 ਨੂੰ, ਉਸ ਦਾ ਪਹਿਲਾ ਸਿੰਗਲ 'SYL' ਰਿਲੀਜ਼ ਹੋਇਆ। ਉਸ ਦਾ ਦੂਜਾ ਗੀਤ 'ਵਾਰ' 8 ਨਵੰਬਰ 2022 ਨੂੰ ਰਿਲੀਜ਼ ਹੋਇਆ ਸੀ। ਤੀਜਾ ਗੀਤ 'ਮੇਰਾ ਨਾ' 7 ਅਪ੍ਰੈਲ 2023 ਨੂੰ ਰਿਲੀਜ਼ ਹੋਇਆ ਸੀ। ਮੂਸੇਵਾਲਾ ਦੇ ਚੌਥੇ ਗੀਤ ਦਾ ਨਾਮ 'ਚੋਰਨੀ' ਸੀ, ਜੋ 7 ਜੁਲਾਈ 2023 ਨੂੰ ਰਿਲੀਜ਼ ਹੋਇਆ ਸੀ। ਉਸ ਦਾ ਪੰਜਵਾਂ ਗੀਤ 'ਵਾਚਆਊਟ' ਸੀ। ਇਹ 12 ਨਵੰਬਰ, 2023 ਨੂੰ ਰਿਲੀਜ਼ ਹੋਇਆ ਸੀ। ਸਿੱਧੂ ਦਾ ਛੇਵਾਂ ਗੀਤ 'ਡ੍ਰਿਪੀ' 2 ਫਰਵਰੀ 2024 ਨੂੰ, ਸੱਤਵਾਂ ਗੀਤ '410' 11 ਅਪ੍ਰੈਲ 2024 ਨੂੰ ਅਤੇ ਅੱਠਵਾਂ ਗੀਤ 'ਅਟੈਚ' 30 ਅਗਸਤ 2024 ਨੂੰ ਰਿਲੀਜ਼ ਹੋਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੈਫ 'ਤੇ ਹਮਲੇ ਦੇ ਮਾਮਲੇ 'ਚ ਕਾਰਵਾਈ ਤੇਜ਼, ਪੱਛਮੀ ਬੰਗਾਲ ਤੋਂ ਔਰਤ ਗ੍ਰਿਫ਼ਤਾਰ
NEXT STORY