ਮੁੰਬਈ (ਬਿਊਰੋ) – ਅਦਾਕਾਰਾ ਦੇਲਬਰ ਆਰੀਆ ਤੇ ਪੰਜਾਬੀ ਗਾਇਕ ਤੇ ਅਦਾਕਾਰ ਸਿੰਗਾ ਦੀ ਕੈਮਿਸਟਰੀ ਨੇ ਇਕ ਵਾਰ ਮੁੜ ਲੋਕਾਂ ਦਾ ਧਿਆਨ ਖਿੱਚਿਆ ਹੈ। ਡੇਲਬਰ, ਜੋ ਜਲਦ ਹੀ ਸਿੰਗਾ ਦੇ ਨਾਲ ਚਿਰਾਂ ਤੋਂ ਉਡੀਕੀ ਜਾ ਰਹੀ ਮਿਊਜ਼ਿਕ ਵੀਡੀਓ ‘ਸ਼ੈਡੋ 2’ ’ਚ ਨਜ਼ਰ ਆਉਣ ਵਾਲੀ ਹੈ, ਨੂੰ ਹਾਲ ਹੀ ’ਚ ਸਿੰਗਾ ਦੇ ਪ੍ਰੋਡਕਸ਼ਨ ਹਾਊਸ ਦੇ ਸ਼ਾਨਦਾਰ ਲਾਂਚ ’ਚ ਦੇਖਿਆ ਗਿਆ ਸੀ।

ਅਦਾਕਾਰ ਤੋਂ ਨਿਰਮਾਤਾ ਬਣੇ ਸਿੰਗਾ ਨੇ ਸਭ ਨੂੰ ਹੈਰਾਨ ਕਰ ਦਿੱਤਾ, ਜਦੋਂ ਉਸ ਨੇ ਡੇਲਬਰ ਦੇ ਨਾਲ ਇਕ ਆਉਣ ਵਾਲੀ ਫ਼ਿਲਮ ਵੱਲ ਇਸ਼ਾਰਾ ਕੀਤਾ ਪਰ ਜਿਹੜੀ ਗੱਲ ਸੁਰਖ਼ੀਆਂ ਬਣਾ ਰਹੀ ਹੈ, ਉਹ ਇਹ ਹੈ ਕਿ ਇਨ੍ਹਾਂ ਦੋਵਾਂ ਵਿਚਕਾਰ ਸਹਿ-ਸਿਤਾਰਿਆਂ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਚੱਲ ਰਿਹਾ ਹੈ ਕਿਉਂਕਿ ਡੇਲਬਰ ਸਿੰਗਾ ਨੂੰ ਸੁਪੋਰਟ ਕਰਨ ਤੇ ਉਸ ਦਾ ਉਤਸ਼ਾਹ ਵਧਾਉਣ ਲਈ ਲਾਂਚ ਈਵੈਂਟ ’ਚ ਖ਼ਾਸ ਤੌਰ ’ਤੇ ਮੌਜੂਦ ਸੀ।

ਪ੍ਰਸ਼ੰਸਕਾਂ ਨੇ ਤੁਰੰਤ ਦੇਖਿਆ ਕਿ ਡੇਲਬਰ ਲਾਂਚ ਈਵੈਂਟ ’ਤੇ ਸਿੰਗਾ ਦਾ ਰੱਜ ਕੇ ਸਾਥ ਦੇ ਰਹੀ ਸੀ ਤੇ ਇਹ ਜੋੜਾ ਸੋਸ਼ਲ ਮੀਡੀਆ ’ਤੇ ਇਕ-ਦੂਜੇ ਦੀਆਂ ਪੋਸਟਾਂ ’ਤੇ ਫਲਰਟੀ ਲਾਈਕਸ ਤੇ ਕੁਮੈਂਟਸ ਦਾ ਆਦਾਨ-ਪ੍ਰਦਾਨ ਕਰਦੇ ਦੇਖਿਆ ਗਿਆ ਸੀ। ਇਹ ਅਫ਼ਵਾਹਾਂ ਉਦੋਂ ਹੋਰ ਤੇਜ਼ ਹੋ ਗਈਆਂ, ਜਦੋਂ ਪ੍ਰਸ਼ੰਸਕਾਂ ਨੇ ਉਨ੍ਹਾਂ ਲਈ ਵਿਸ਼ੇਸ਼ ਫੈਨ ਪੇਜ ਵੀ ਬਣਾਏ, ਜਿਸ ’ਚ ਉਨ੍ਹਾਂ ਨੂੰ ਪਾਲੀਵੁੱਡ ਦੀ ਨਵੀਂ ਸੰਭਾਵੀ ਜੋੜੀ ਵਜੋਂ ਐਲਾਨਿਆ ਜਾ ਰਿਹਾ ਹੈ। ਕੀ ਡੇਲਬਰ ਆਰੀਆ ਤੇ ਸਿੰਗਾ ਪਾਲੀਵੁੱਡ ਦੀ ਅਗਲੀ ਪਾਵਰ ਜੋੜੀ ਬਣ ਸਕਦੇ ਹਨ?

ਇਨ੍ਹਾਂ ਅਫਵਾਹਾਂ ਨੂੰ ਹੋਰ ਵਧਾਉਂਦਿਆਂ ਇਕ ਨਜ਼ਦੀਕੀ ਸੂਤਰ ਨੇ ਖ਼ੁਲਾਸਾ ਕੀਤਾ ਕਿ ਡੇਲਬਰ ਤੇ ਸਿੰਗਾ ਪਿਛਲੇ ਇਕ ਸਾਲ ਤੋਂ ਨਜ਼ਦੀਕੀ ਰਿਸ਼ਤੇ ’ਚ ਹਨ। ਉਹ ਬਹੁਤ ਨਜ਼ਦੀਕ ਹਨ, ਉਹ ਆਪਣੇ ਗੀਤ ‘ਸ਼ੈਡੋ 2’ ਦੀ ਸ਼ੂਟਿੰਗ ਦੌਰਾਨ ਮਿਲੇ ਸਨ ਤੇ ਉਦੋਂ ਤੋਂ ਹੀ ਇਕ-ਦੂਜੇ ਪ੍ਰਤੀ ਲਗਾਅ ਰੱਖਦੇ ਹਨ। ਉਹ ਆਪਣੇ ਨਵੇਂ ਪ੍ਰੋਜੈਕਟਾਂ ’ਚ ਇਕ-ਦੂਜੇ ਦਾ ਸਮਰਥਨ ਕਰਦੇ ਰਹਿੰਦੇ ਹਨ ਪਰ ਜਦੋਂ ਸਮਾਂ ਸਹੀ ਹੋਵੇਗਾ, ਉਹ ਇਸ ਨੂੰ ਜਲਦ ਹੀ ਜਨਤਕ ਕਰਨਗੇ।

ਹਾਲਾਂਕਿ ਦੋਵੇਂ ਸਿਤਾਰੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਚੁੱਪ ਹਨ ਪਰ ਸਿੰਗਾ ਦੇ ਲਾਂਚ ਮੌਕੇ ਡੇਲਬਰ ਦੀ ਮੌਜੂਦਗੀ ਤੇ ਸਮਰਥਨ ਤੋਂ ਬਾਅਦ ਕਿਆਸ ਅਰਾਈਆਂ ਤੇਜ਼ ਹੋ ਗਈਆਂ ਹਨ। ਜੇਕਰ ਇਹ ਅਫਵਾਹਾਂ ਸੱਚ ਹਨ ਤਾਂ ਡੇਲਬਰ ਆਰੀਆ ਤੇ ਸਿੰਗਾ ਪਾਲੀਵੁੱਡ ਦੀ ਸਭ ਤੋਂ ਹੌਟ ਜੋੜੀ ਬਣ ਸਕਦੇ ਹਨ।

ਬਾਣੀ ਸੰਧੂ ਨੇ ਭਾਬੀ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ
NEXT STORY