ਨਵੀਂ ਦਿੱਲੀ: ਸਿਨੇਮਾ ਪ੍ਰੇਮੀਆਂ ਦੇ ਕ੍ਰੇਜ਼ ਨੇ ਮਲਟੀਪਲੈਕਸ ਦਿੱਗਜ PVR INOX ਦੀ ਚਾਂਦੀ ਕਰ ਦਿੱਤੀ ਹੈ। ਕੰਪਨੀ ਨੇ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ (ਅਕਤੂਬਰ-ਦਸੰਬਰ) ਦੇ ਨਤੀਜੇ ਘੋਸ਼ਿਤ ਕੀਤੇ ਹਨ, ਜਿਸ ਵਿੱਚ ਸ਼ਾਨਦਾਰ ਵਾਧਾ ਦੇਖਣ ਨੂੰ ਮਿਲਿਆ ਹੈ। ਕੰਪਨੀ ਦਾ ਸ਼ੁੱਧ ਮੁਨਾਫ਼ਾ ਸਾਲਾਨਾ ਆਧਾਰ 'ਤੇ ਦੁੱਗਣੇ ਤੋਂ ਵੀ ਵੱਧ ਹੋ ਕੇ 95.4 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ।
ਕਮਾਈ ਵਿੱਚ ਜ਼ੋਰਦਾਰ ਉਛਾਲ
ਰੈਗੂਲੇਟਰੀ ਫਾਈਲਿੰਗ ਅਨੁਸਾਰ, ਪਿਛਲੇ ਸਾਲ ਇਸੇ ਤਿਮਾਹੀ ਵਿੱਚ ਕੰਪਨੀ ਨੇ 35.5 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ ਸੀ। ਇਸ ਵਾਰ ਕੰਪਨੀ ਦੀ ਕੁੱਲ ਆਮਦਨ 9.5 ਫੀਸਦੀ ਵਧ ਕੇ 1,879.8 ਕਰੋੜ ਰੁਪਏ ਹੋ ਗਈ ਹੈ, ਜੋ ਪਿਛਲੇ ਸਾਲ 1,717.3 ਕਰੋੜ ਰੁਪਏ ਸੀ।
ਸਿਨੇਮਾਘਰਾਂ 'ਚ ਪਰਤੀਆਂ ਰੌਣਕਾਂ
ਫੁੱਟਫਾਲ (Footfalls): ਇਸ ਤਿਮਾਹੀ ਦੌਰਾਨ 4 ਕਰੋੜ ਤੋਂ ਵੱਧ ਲੋਕ ਫਿਲਮਾਂ ਦੇਖਣ ਪਹੁੰਚੇ, ਜੋ ਪਿਛਲੇ ਸਾਲ ਦੇ ਮੁਕਾਬਲੇ 8.6 ਫੀਸਦੀ ਜ਼ਿਆਦਾ ਹੈ।
ਟਿਕਟ ਦੀ ਕੀਮਤ: ਔਸਤ ਟਿਕਟ ਦੀ ਕੀਮਤ 293 ਰੁਪਏ ਰਹੀ, ਜਿਸ ਵਿੱਚ 4.1 ਫੀਸਦੀ ਦਾ ਵਾਧਾ ਹੋਇਆ ਹੈ।
ਖਾਣ-ਪੀਣ 'ਤੇ ਖਰਚ: ਸਿਨੇਮਾਘਰਾਂ ਵਿੱਚ ਖਾਣ-ਪੀਣ ਦੀਆਂ ਵਸਤੂਆਂ (F&B) 'ਤੇ ਪ੍ਰਤੀ ਵਿਅਕਤੀ ਖਰਚਾ 146 ਰੁਪਏ ਰਿਹਾ।
ਨਵੇਂ ਸਿਨੇਮਾਘਰਾਂ ਦਾ ਜਾਲ ਵਿਛਾਏਗੀ ਕੰਪਨੀ
ਕੰਪਨੀ ਨੇ ਦੱਸਿਆ ਕਿ ਇਸ ਤਿਮਾਹੀ ਦੌਰਾਨ 20 ਨਵੀਆਂ ਸਕਰੀਨਾਂ ਜੋੜੀਆਂ ਗਈਆਂ ਹਨ। PVR INOX ਦੀ ਯੋਜਨਾ ਵਿੱਤੀ ਸਾਲ 2026 ਤੱਕ 90 ਤੋਂ 100 ਨਵੀਆਂ ਸਕਰੀਨਾਂ ਖੋਲ੍ਹਣ ਦੀ ਹੈ। ਕੰਪਨੀ ਹੁਣ ਘੱਟ ਖਰਚੇ ਵਾਲੇ 'ਕੈਪੀਟਲ-ਲਾਈਟ' ਮਾਡਲ 'ਤੇ ਧਿਆਨ ਦੇ ਰਹੀ ਹੈ।
ਆਉਣ ਵਾਲੀਆਂ ਫਿਲਮਾਂ ਤੋਂ ਵੱਡੀਆਂ ਉਮੀਦਾਂ
ਮੈਨੇਜਿੰਗ ਡਾਇਰੈਕਟਰ ਅਜੇ ਬਿਜਲੀ ਨੇ ਕਿਹਾ ਕਿ ਆਉਣ ਵਾਲਾ ਸਮਾਂ ਸਿਨੇਮਾ ਉਦਯੋਗ ਲਈ ਬਹੁਤ ਮਜ਼ਬੂਤ ਹੈ। ਸਾਲ 2026 ਵਿੱਚ 'ਰਾਮਾਇਣ (ਪਾਰਟ 1)', 'ਦ੍ਰਿਸ਼ਯਮ 3', 'ਕਿੰਗ', 'ਵੈਲਕਮ ਟੂ ਦ ਜੰਗਲ', 'ਧਮਾਲ 4' ਅਤੇ 'ਦ ਕੇਰਲਾ ਸਟੋਰੀ 2' ਵਰਗੀਆਂ ਵੱਡੀਆਂ ਫਿਲਮਾਂ ਰਿਲੀਜ਼ ਹੋਣ ਲਈ ਤਿਆਰ ਹਨ, ਜਿਸ ਨਾਲ ਕੰਪਨੀ ਦੀ ਕਮਾਈ ਵਿੱਚ ਹੋਰ ਵੱਡਾ ਉਛਾਲ ਆਉਣ ਦੀ ਉਮੀਦ ਹੈ
120 ਕਰੋੜ 'ਚ ਵਿਕੀ ਯਸ਼ ਦੀ 'ਟੌਕਸਿਕ'! ਰਿਲੀਜ਼ ਤੋਂ ਪਹਿਲਾਂ ਹੀ ਬਣ ਗਈ ਬਲਾਕਬਸਟਰ
NEXT STORY