ਮੁੰਬਈ- ਬਾਲੀਵੁੱਡ ਅਭਿਨੇਤਾ ਆਰ. ਮਾਧਵਨ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫ਼ੀ ਸੁਰਖੀਆਂ ਬਟੋਰ ਰਹੇ ਹਨ, ਇੱਕ ਤਾਂ ਉਨ੍ਹਾਂ ਦੇ ਪ੍ਰੋਫੈਸ਼ਨਲ ਕੰਮ ਕਾਰਨ ਅਤੇ ਦੂਜਾ ਇੱਕ ਵਾਇਰਲ ਵੀਡੀਓ ਕਾਰਨ। ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਮੁੰਬਈ ਦੀ ਲੋਕਲ ਟਰੇਨ ਵਿੱਚ ਸਫ਼ਰ ਕਰ ਰਿਹਾ ਇੱਕ ਵਿਅਕਤੀ ਬਿਲਕੁਲ ਆਰ. ਮਾਧਵਨ ਦੀ ਤਰ੍ਹਾਂ ਨਜ਼ਰ ਆਇਆ। ਲੋਕਾਂ ਨੇ ਵੀਡੀਓ ਨੂੰ ਦੇਖ ਕੇ ਦੁਬਾਰਾ ਸਕ੍ਰੀਨ 'ਤੇ ਅੱਖਾਂ ਗੱਡ ਦਿੱਤੀਆਂ ਕਿਉਂਕਿ ਉਸਦੀ ਸ਼ਕਲ, ਹੇਅਰ ਸਟਾਈਲ ਅਤੇ ਮੁਸਕਾਨ ਸਭ ਕੁਝ ਹੂਬਹੂ 'ਮੈਡੀ' (ਮਾਧਵਨ) ਵਰਗਾ ਲੱਗ ਰਿਹਾ ਸੀ। ਇਸ ਵਿਅਕਤੀ ਦੇ ਚਿਹਰੇ ਨੂੰ ਦੇਖ ਕੇ ਲੋਕਾਂ ਨੂੰ ਫਿਲਮ 3 ਇਡੀਅਟਸ ਦਾ ‘ਫ਼ਰਹਾਨ’ ਯਾਦ ਆ ਗਿਆ।
ਫੈਨਜ਼ ਦੇ ਮਜ਼ੇਦਾਰ ਰਿਐਕਸ਼ਨ: ਇਸ ਵਾਇਰਲ ਵੀਡੀਓ 'ਤੇ ਕਈ ਯੂਜ਼ਰਸ ਨੇ ਮਜ਼ੇਦਾਰ ਟਿੱਪਣੀਆਂ ਕੀਤੀਆਂ: ਇੱਕ ਯੂਜ਼ਰ ਨੇ ਮਜ਼ਾਕ ਕਰਦਿਆਂ ਲਿਖਿਆ, "ਲੱਗਦਾ ਹੈ ਅੱਬੂ ਮਾਨ ਗਏ"। ਇੱਕ ਹੋਰ ਯੂਜ਼ਰ ਨੇ ਲਿਖਿਆ, “ਸ਼ਾਇਦ ਇਹ ਵਾਈਲਡਲਾਈਫ ਫੋਟੋਗ੍ਰਾਫੀ ਹੀ ਦੇਖ ਰਿਹਾ ਹੈ”। ਇੱਕ ਹੋਰ ਯੂਜ਼ਰ ਨੇ ਮਜ਼ਾਕ ਕਰਦਿਆਂ ਕਿਹਾ, "ਲੱਗਦਾ ਹੈ ਬੈਗ ਵਿੱਚ ਕੈਮਰਾ ਹੀ ਹੈ"।
ਆਰ. ਮਾਧਵਨ ਦਾ ਵਰਕਫਰੰਟ:
ਆਰ. ਮਾਧਵਨ ਲਗਾਤਾਰ ਵੱਡੇ ਪ੍ਰੋਜੈਕਟਾਂ ਦਾ ਹਿੱਸਾ ਬਣੇ ਹੋਏ ਹਨ। ਉਹ ਹਾਲ ਹੀ ਵਿੱਚ ਅਜੇ ਦੇਵਗਨ ਅਤੇ ਰਕੁਲ ਪ੍ਰੀਤ ਸਿੰਘ ਦੇ ਨਾਲ ਫਿਲਮ ‘ਦੇ ਦੇ ਪਿਆਰ ਦੇ 2’ ਵਿੱਚ ਨਜ਼ਰ ਆਏ। ਇਹ ਫਿਲਮ ਬਾਕਸ ਆਫਿਸ 'ਤੇ ਸਥਿਰ ਕਮਾਈ ਕਰ ਰਹੀ ਹੈ ਅਤੇ ਦਰਸ਼ਕ ਮਾਧਵਨ ਦੇ ਕਾਮਿਕ ਅੰਦਾਜ਼ ਦੀ ਤਾਰੀਫ਼ ਕਰ ਰਹੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਦਾ ਅਗਲਾ ਵੱਡਾ ਪ੍ਰੋਜੈਕਟ ‘ਧੁਰੰਧਰ’ ਹੈ, ਜਿਸ ਦਾ ਨਿਰਦੇਸ਼ਨ ਆਦਿਤਿਆ ਧਰ ਕਰ ਰਹੇ ਹਨ। ਇਸ ਫਿਲਮ ਵਿੱਚ ਰਣਵੀਰ ਸਿੰਘ, ਅਕਸ਼ੈ ਖੰਨਾ, ਅਰਜੁਨ ਰਾਮਪਾਲ ਅਤੇ ਸੰਜੇ ਦੱਤ ਵਰਗੇ ਸਿਤਾਰੇ ਹਨ ਅਤੇ ਇਹ 5 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।
15 ਮਿੰਟ ਦਾ MMS ਵੀਡੀਓ ਵਾਇਰਲ ਹੋਣ ਮਗਰੋਂ ਮਸ਼ਹੂਰ Influencer ਨੇ ਤੋੜੀ ਚੁੱਪੀ; ਲੋਕਾਂ ਨੂੰ ਕਰ'ਤੀ ਇਹ ਅਪੀਲ
NEXT STORY