ਬਰੇਟਾ (ਬਾਂਸਲ) : ਹਰ ਇਨਸਾਨ ਦਾ ਸੁਪਨਾ ਹੁੰਦਾ ਹੈ ਕਿ ਉਹ ਉਚਾਈਆਂ ਨੂੰ ਛੂਵੇ ਪਰ ਉਚਾਈਆਂ ਛੂਹਣ ਨਾਲ ਕਈ ਇਨਸਾਨ ਆਪਣੀ ਧਰਤੀ ਤੋਂ ਪੈੜ ਛੱਡ ਜਾਂਦੇ ਹਨ ਭਾਵ ਔਕਾਤ ਭੁੱਲ ਜਾਂਦੇ ਹਨ, ਪਰ ਕੁਝ ਲੋਕ ਅਜਿਹੇ ਹੁੰਦੇ ਹਨ ਭਾਵੇਂ ਅਸਮਾਨ ਦੇ ਸ਼ਿਖਰਾਂ ਨੂੰ ਛੂਹ ਲੈਣ ਪਰ ਉਹ ਆਪਣੇ ਪਿਛੋਕੜ ਨੂੰ ਕਦੇ ਨਹੀਂ ਭੁੱਲਦੇ ਇਸ ਤਰ੍ਹਾਂ ਦਾ ਹੀ ਸੁਭਾਵਿਕ ਪ੍ਰਵਰਤੀ ਦਾ ਮਾਲਕ ਹੈ ਜ਼ਿਲ੍ਹਾ ਮਾਨਸਾ ਦੇ ਕਸਬਾ ਬਰੇਟਾ ਦੇ ਲਾਗੇ ਪਿੰਡ ਧਰਮਪੁਰਾ ਦਾ ਵਸਨੀਕ ਅਤੇ ਪੰਜਾਬ ਦਾ ਮਸ਼ਹੂਰ ਗਾਇਕ ਆਰ ਨੇਤ, ਜੋ ਕਿ ਅੱਜ-ਕੱਲ ਲਗਾਤਾਰ ਟ੍ਰੈਂਡਿੰਗ ਵਿੱਚ ਚੱਲ ਰਿਹਾ ਹੈ ਅਤੇ ਉਸ ਵੱਲੋਂ ਕੀਤੇ ਜਾਣ ਵਾਲੇ ਸਮਾਜਿਕ ਕੰਮ ਬਹੁਤ ਹੀ ਸਲਾਗਾਯੋਗ ਹਨ।
ਲੰਘੇ ਸਮੇਂ ਦੌਰਾਨ ਆਪਣੇ ਜਨਮਦਿਨ ਦੇ ਸ਼ੁਭ ਮੌਕੇ ਉਸ ਵੱਲੋਂ ਗਰੀਬ ਕੁੜੀਆਂ ਦੇ ਕੀਤੇ ਜਾਣ ਵਾਲੇ ਵਿਆਹ ਕਾਰਜ ਸੰਬੰਧੀ ਲੋਕ ਉਸਦੀ ਬਹੁਤ ਸ਼ਲਾਘਾ ਕਰਦੇ ਹਨ ਅਤੇ ਉਸ ਨਾਲ ਗੱਲਬਾਤ ਕਰਨ ਦੇ ਦੌਰਾਨ ਪਤਾ ਲੱਗਦਾ ਹੈ ਕਿ ਉਹ ਡਾਊਨ ਟੂ ਅਰਥ ਦੀ ਪ੍ਰਵਿਰਤੀ ਵਾਲਾ ਇਨਸਾਨ ਹੈ ਜੋ ਹਮੇਸ਼ਾ ਹਰ ਇਨਸਾਨ ਨੂੰ ਬਹੁਤ ਹੀ ਸਤਿਕਾਰ ਨਾਲ ਮਿਲਦਾ ਹੈ। ਅੱਜ ਰੈਡੀਮੇਡ ਦੀ ਦੁਕਾਨ ਤੇ ਆਰ ਨੇਤ ਨੇ ਪਹੁੰਚ ਕੇ ਇੱਕ ਲੋੜਵੰਦ ਧੀ ਨੂੰ ਸਰਦੀਆਂ ਦੇ ਕੱਪੜਿਆਂ ਦੀ ਖਰੀਦਦਾਰੀ ਕਰਵਾਈ।
ਆਰ ਨੇਤ ਸਾਡੇ ਬਰੇਟਾ ਮੰਡੀ ਦੇ ਨਾਲ ਨਾਲ ਪੂਰੇ ਪੰਜਾਬ ਦਾ ਹਰਮਨ ਪਿਆਰਾ ਕਲਾਕਾਰ ਹੈ ਕਿਉਂਕਿ ਆਰ ਨੇਤ ਵੱਲੋਂ ਗਾਏ ਗਏ ਹੁਣ ਤੱਕ ਦੇ ਸਾਰੇ ਗੀਤ ਪਰਿਵਾਰਕ ਮਾਹੌਲ ਵਿੱਚ ਬੈਠ ਕੇ ਸੁਣਨ ਵਾਲੇ ਗੀਤਾਂ ਦੇ ਨਾਲ-ਨਾਲ ਕੋਈ ਨਾ ਕੋਈ ਆਪਣੇਪਣ ਦਾ ਸੁਨੇਹਾ ਵੀ ਦਿੰਦੇ ਹਨ।
ਪਿਤਾ ਧਰਮਿੰਦਰ ਦੀ ਸ਼ਰਟ ਪਹਿਨ ਕੇ 'ਇੱਕੀਸ' ਦੀ ਸਕ੍ਰੀਨਿੰਗ 'ਚ ਪਹੁੰਚੇ ਬੌਬੀ ਦਿਓਲ, ਦੇਖੋ ਪ੍ਰਸ਼ੰਸਕ ਹੋਏ ਭਾਵੁਕ
NEXT STORY