ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਸਾਹਮਣੇ ਆਏ ਭਤੀਜਾਵਾਦ ਦੇ ਮੁੱਦੇ 'ਤੇ ਕਈ ਫ਼ਿਲਮੀ ਸਿਤਾਰੇ ਖੁੱਲ੍ਹ ਕੇ ਬੋਲ ਰਹੇ ਹਨ। ਇਸ ਸਭ ਦੇ ਚਲਦੇ ਹੁਣ ਮਸ਼ਹੂਰ ਰੈਪਰ ਰਫ਼ਤਾਰ ਨੇ ਭਤੀਜਾਵਾਦ ਬਾਰੇ ਕਈ ਖ਼ੁਲਾਸੇ ਕੀਤੇ ਹਨ। ਰੈਪਰ ਰਫ਼ਤਾਰ ਨੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਜਦੋਂ ਇੱਕ ਵਿਅਕਤੀ ਸਾਰੀ ਉਮਰ ਇੱਕ ਹੀ ਇੰਡਸਟਰੀ 'ਚ ਕੰਮ ਕਰਦਾ ਹੈ ਤਾਂ ਉਹ ਆਪਣੇ ਪਰਿਵਾਰ ਨੂੰ ਉਥੇ ਜਗ੍ਹਾ ਬਣਾਉਣ ਦਾ ਮੌਕਾ ਦਿੰਦਾ ਹੈ।

ਉਨ੍ਹਾਂ ਕਿਹਾ ਕਿ ਇੰਡਸਟਰੀ 'ਚ ਭਤੀਜਾਵਾਦ ਹੋਣਾ ਆਮ ਗੱਲ ਹੈ ਪਰ ਗਲਤੀ ਜਨਤਾ ਦੁਆਰਾ ਕੀਤੀ ਜਾਂਦੀ ਹੈ, ਜੋ ਇਸ ਨੂੰ ਉਤਸ਼ਾਹਤ ਕਰਦੀ ਹੈ। ਸਟਾਰਕਿੱਡ ਦੀ ਫ਼ਿਲਮ ਦੇਖਣ ਲਈ ਲੱਖਾਂ ਲੋਕ ਜਾਣਗੇ ਪਰ ਕੋਈ ਵੀ ਆਮ ਕਲਾਕਾਰਾਂ ਬਾਰੇ ਨਹੀਂ ਸੋਚਦਾ। ਰਫ਼ਤਾਰ ਕਿਹਾ ਕਿ ਸੁਸ਼ਾਂਤ ਦੀ ਖ਼ੁਦਕੁਸ਼ੀ ਤੋਂ ਬਾਅਦ ਅੱਜ ਲੋਕ ਉਸ ਬਾਰੇ ਹੰਗਾਮਾ ਕਰ ਰਹੇ ਹਨ, ਜਦੋਂ ਉਹ ਜ਼ਿੰਦਾ/ਜਿਊਂਦਾ ਸੀ, ਕਿਸੇ ਨੇ ਉਸ ਦੀ ਪਰਵਾਹ ਨਹੀਂ ਸੀ ਕੀਤੀ।

ਜੇਕਰ ਸੁਸ਼ਾਂਤ ਦੀਆਂ ਫ਼ਿਲਮਾਂ ਨੂੰ ਵੀ ਸਟਾਰਕਿੱਡ ਦੀਆਂ ਫ਼ਿਲਮਾਂ ਵਰਗਾ ਪਿਆਰ ਮਿਲ ਜਾਂਦਾ ਤਾਂ ਇਹ ਨਾ ਹੋਇਆ ਹੁੰਦਾ। ਉਹ ਕਹਿੰਦਾ ਹੈ ਕਿ ਹਰ ਕੋਈ ਸੁਸ਼ਾਂਤ ਦੀ ਆਖ਼ਰੀ ਫ਼ਿਲਮ ਨੂੰ ਡਿਜੀਟਲ ਪਲੇਟਫਾਰਮ 'ਤੇ ਹਰ ਕੋਈ ਵੇਖ ਸਕਦਾ ਹੈ। ਸੁਸ਼ਾਂਤ ਅਕਸਰ ਹੀ ਲੋਕਾਂ ਨੂੰ ਆਪਣੀਆਂ ਫ਼ਿਲਮਾਂ ਦੇਖਣ ਲਈ ਇੰਸਟਾਗ੍ਰਾਮ 'ਤੇ ਕਹਿੰਦੇ ਸੀ।

ਪਿਤਾ ਦੀ ਮੌਤ ਨਾਲ ਸਦਮੇ 'ਚ ਜਾਵੇਦ ਜਾਫਰੀ, ਅੱਜ ਮੁੰਬਈ 'ਚ ਜਗਦੀਪ ਨੂੰ ਕੀਤਾ ਜਾਵੇਗਾ ਸਪੁਰਦ-ਏ-ਖ਼ਾਕ
NEXT STORY