ਮੁੰਬਈ (ਭਾਸ਼ਾ)– ਅਸ਼ਲੀਲ ਫ਼ਿਲਮਾਂ ਬਣਾਉਣ ਨਾਲ ਜੁੜੇ ਮਾਮਲੇ ’ਚ ਕਾਰੋਬਾਰੀ ਰਾਜ ਕੁੰਦਰਾ ਤੇ ਉਨ੍ਹਾਂ ਦੇ ਸਹਿਯੋਗੀ ਰੇਯਾਨ ਥੋਰਪੇ ਨੇ ਜ਼ਮਾਨਤ ਲਈ ਵੀਰਵਾਰ ਨੂੰ ਇਥੇ ਇਕ ਸੈਸ਼ਨ ਕੋਰਟ ’ਚ ਪਟੀਸ਼ਨ ਦਾਇਰ ਕੀਤੀ। ਇਸ ਤੋਂ ਪਹਿਲਾਂ ਮੈਜਿਸਟ੍ਰੇਟ ਅਦਾਲਤ ਨੇ ਬੀਤੀ 28 ਜੁਲਾਈ ਨੂੰ ਦੋਵਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਐਡੀਸ਼ਨਲ ਸੈਸ਼ਨ ਜੱਜ ਸੋਨਾਲੀ ਅਗਰਵਾਲ ਦੇ ਸਾਹਮਣੇ ਇਹ ਮਾਮਲਾ ਅੱਜ ਸੁਣਵਾਈ ਲਈ ਆਇਆ, ਜਿਨ੍ਹਾਂ ਨੇ ਇਸਤਗਾਸਾ ਪੱਖ ਨੂੰ ਜਵਾਬ ਦਾਖ਼ਲ ਕਰਨ ਦਾ ਹੁਕਮ ਦਿੱਤਾ। ਇਸ ਮਾਮਲੇ ’ਚ ਹੁਣ 10 ਅਗਸਤ ਨੂੰ ਅੱਗੇ ਦੀ ਸੁਣਵਾਈ ਹੋਵੇਗੀ। ਮੁੰਬਈ ਪੁਲਸ ਨੇ ਸਬੰਧਤ ਮਾਮਲੇ ’ਚ ਬੀਤੀ 19 ਜੁਲਾਈ ਨੂੰ ਕੁੰਦਰਾ ਤੇ ਥੋਰਪੇ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਹੁਣ ਨਿਅਾਇਕ ਹਿਰਾਸਤ ’ਚ ਹਨ।
ਇਹ ਖ਼ਬਰ ਵੀ ਪੜ੍ਹੋ : ਸ਼ੋਅ ਦੌਰਾਨ ਭਾਵੁਕ ਹੋ ਕੇ ਰੋਣ ਲੱਗੇ ਦਲੇਰ ਮਹਿੰਦੀ, ਭਰਾ ਮੀਕਾ ਸਿੰਘ ਨੇ ਕਰਾਇਆ ਚੁੱਪ (ਵੀਡੀਓ)
ਦੱਸ ਦੇਈਏ ਕਿ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਤੇ ਬਿਜ਼ਨੈੱਸਮੈਨ ਰਾਜ ਕੁੰਦਰਾ ਨੂੰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਅਸ਼ਲੀਲ ਫ਼ਿਲਮਾਂ ਬਣਾਉਣ ਤੇ ਉਨ੍ਹਾਂ ਨੂੰ ਕੁਝ ਐਪਸ ਦੇ ਰਾਹੀਂ ਪ੍ਰਸਾਰਿਤ ਕਰਨ ਦੇ ਮਾਮਲੇ ’ਚ 19 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਸ ਤੋਂ ਬਾਅਦ ਰਾਜ ਕੁੰਦਰਾ ਨੂੰ 23 ਜੁਲਾਈ ਤੇ ਫਿਰ 27 ਜੁਲਾਈ ਤੱਕ ਹਿਰਾਸਤ ’ਚ ਭੇਜਿਆ ਗਿਆ। ਇਸ ਤੋਂ ਬਾਅਦ ਕੋਰਟ ਨੇ ਰਾਜ ਦੀ ਹਿਰਾਸਤ ਮਿਆਦ ਹੋਰ 14 ਦਿਨ ਤੱਕ ਵਧਾ ਦਿੱਤੀ ਸੀ। ਸ਼ਿਲਪਾ ਸ਼ੈੱਟੀ ਦੇ ਪਤੀ ਹੁਣ 10 ਅਗਸਤ ਤੱਕ ਜੇਲ੍ਹ ’ਚ ਰਹਿਣਗੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸ਼ੋਅ ਦੌਰਾਨ ਭਾਵੁਕ ਹੋ ਕੇ ਰੋਣ ਲੱਗੇ ਦਲੇਰ ਮਹਿੰਦੀ, ਭਰਾ ਮੀਕਾ ਸਿੰਘ ਨੇ ਕਰਾਇਆ ਚੁੱਪ (ਵੀਡੀਓ)
NEXT STORY