ਮੁੰਬਈ: ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਪਤੀ ਰਾਜ ਕੁੰਦਰਾ ਅਸ਼ਲੀਲ ਵੀਡੀਓ ਮਾਮਲੇ ’ਚ ਅਜੇ ਵੀ ਜੇਲ੍ਹ ’ਚ ਬੰਦ ਹੈ। ਉਸ ਨੂੰ 19 ਜੁਲਾਈ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਪਹਿਲਾਂ ਉਸ ਨੂੰ 27 ਜੁਲਾਈ ਤੱਕ ਪੁਲਸ ਰਿਮਾਂਡ ’ਚ ਰੱਖਿਆ ਗਿਆ, ਬਾਅਦ ’ਚ ਕਿਲ੍ਹਾ ਕੋਰਟ ਨੇ ਉਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ। ਇਸ ਕੇਸ ’ਚ ਤਮਾਮ ਲੋਕਾਂ ਤੋਂ ਪੁੱਛਗਿੱਛ ਦਾ ਦੌਰ ਜਾਰੀ ਹੈ। ਇਸ ਕੜੀ ’ਚ ਹੁਣ ਮਾਡਲ ਅਤੇ ਅਦਾਕਾਰਾ ਸਾਗਰਿਕਾ ਸੋਨਾ ਸੁਮਨ ਅਤੇ ਆਰਮਸ ਪ੍ਰਾਈਮ ਮੀਡੀਆ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟ ਸ਼ੌਰਭ ਕੁਸ਼ਵਾਹਾ ਨੂੰ ਸੰਮਨ ਭੇਜਿਆ ਗਿਆ ਹੈ।

ਪ੍ਰਾਪਰਟੀ ਸੇਲ ਨੇ ਅੰਦੇਸ਼ਾ ਜਤਾਇਆ ਹੈ ਕਿ ਸ਼ੌਰਭ ਅਤੇ ਉਨ੍ਹਾਂ ਦੀ ਕੰਪਨੀ ਅਸ਼ਲੀਲ ਫ਼ਿਲਮਾਂ ਬਣਾਉਣ ਅਤੇ ਉਨ੍ਹਾਂ ਨੂੰ ਵੇਚਣ ਦੇ ਕੰਮ ’ਚ ਸ਼ਾਮਲ ਹਨ। ਪੁਲਸ ਇਸ ਮਾਮਲੇ ’ਚ ਜ਼ਿਆਦਾ ਤੋਂ ਜ਼ਿਆਦਾ ਸਬੂਤ ਜੁਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਦੋਸ਼ੀਆਂ ਦੇ ਖ਼ਿਲਾਫ਼ ਕੋਰਟ ’ਚ ਸਖ਼ਤ ਕਾਰਵਾਈ ਲਈ ਅਪੀਲ ਕੀਤੀ ਜਾ ਸਕੇ।

ਇਸ ਮਾਮਲੇ ’ਚ ਸ਼ੌਰਭ ਕੁਸ਼ਵਾਹਾ ਤੋਂ ਬੁੱਧਵਾਰ ਨੂੰ ਪੁੱਛਗਿੱਛ ਹੋਣੀ ਹੈ। ਉੱਧਰ ਰਾਜ ਕੁੰਦਰਾ ਕੇਸ ’ਚ ਸ਼ਿਲਪਾ ਦੇ ਪਤੀ ਦੇ ਵਕੀਲ ਨੇ ਉਨ੍ਹਾਂ ਦੀ ਗਿ੍ਰਫ਼ਤਾਰੀ ਨੂੰ ਅਵੈਧ ਦੱਸਿਆ ਹੈ ਅਤੇ ਬੰਬਈ ਹਾਈ ਕੋਰਟ ’ਚ ਜ਼ਮਾਨਤ ਲਈ ਅਰਜ਼ੀ ਦਿੱਤੀ ਹੈ ਜਿਸ ਦੀ ਅਗਲੀ ਸੁਣਵਾਈ 7 ਅਗਸਤ ਤੋਂ ਹੋਵੇਗੀ।
ਪਤੀ ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਿਲਪਾ ਸ਼ੈੱਟੀ ਨੂੰ ਵੱਡਾ ਝਟਕਾ
NEXT STORY