ਮੁੰਬਈ (ਏਜੰਸੀ): ਬਾਲੀਵੁੱਡ ਦੀ ਮਸ਼ਹੂਰ ਜੋੜੀ ਰਾਜਕੁਮਾਰ ਰਾਓ ਅਤੇ ਪਤਰਲੇਖਾ ਨੇ ਮਾਤਾ-ਪਿਤਾ ਦੇ ਰੂਪ ਵਿਚ ਆਪਣੇ ਜੀਵਨ ਦੇ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਸਬੰਧੀ ਖੁਸ਼ਖਬਰੀ ਸਾਂਝੀ ਕੀਤੀ ਹੈ। ਦੋਹਾਂ ਨੇ ਸੋਸ਼ਲ ਮੀਡੀਆ 'ਤੇ ਇਕਠੇ ਪੋਸਟ ਕਰਕੇ ਆਪਣੇ ਜਲਦ ਹੀ ਮਾਂ-ਬਾਪ ਬਣਨ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ: ਦਿਲਜੀਤ ਦੇ ਹੱਥੋਂ ਨਿਕਲੀ ਬਾਲੀਵੁੱਡ ਦੀ ਫ਼ਿਲਮ ? ਖ਼ੁਦ ਵੀਡੀਓ ਸ਼ੇਅਰ ਕਰ ਦੱਸੀ ਪੂਰੀ ਕਹਾਣੀ

ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਗਈ ਪੋਸਟ ਵਿੱਚ ਇਕ ਗ੍ਰਾਫਿਕ ਤਸਵੀਰ ਦਿਖਾਈ ਗਈ, ਜਿਸ ਵਿੱਚ ਇਕ ਪਾਲਣਾ (cradle) ਹੈ ਅਤੇ ਉੱਤੇ ਲਿਖਿਆ ਹੈ "Baby on the way"। ਪੋਸਟ ਦੀ ਕੈਪਸ਼ਨ ਵਿੱਚ ਜੋੜੇ ਨੇ ਸਿਰਫ਼ ਇੱਕ ਸ਼ਬਦ ਲਿਖਿਆ: “Elated” (ਬਹੁਤ ਉਤਸ਼ਾਹਤ)।
ਇਹ ਵੀ ਪੜ੍ਹੋ: ਸਿਰਫ ਇਹ '4 ਸ਼ਬਦ' ਤੇ ਸਿਰਦਰਦ ਗ਼ਾਇਬ ! ਬਾਲੀਵੁੱਡ ਦੀ ਹਸੀਨਾ ਨੇ ਦੱਸਿਆ ਇਹ ਅਨੋਖ਼ਾ ਇਲਾਜ
ਰਾਜਕੁਮਾਰ ਅਤੇ ਪਤਰਲੇਖਾ ਨੇ 15 ਨਵੰਬਰ 2021 ਨੂੰ ਚੰਡੀਗੜ੍ਹ ਵਿੱਚ ਇਕ ਨਿੱਜੀ ਸਮਾਗਮ ਵਿੱਚ ਵਿਆਹ ਕੀਤਾ ਸੀ। ਇਹ ਜੋੜਾ ਪਹਿਲੀ ਵਾਰੀ 2014 ਦੀ ਫਿਲਮ ‘ਸਿਟੀਲਾਈਟਸ’ ਵਿੱਚ ਇਕੱਠੇ ਕੰਮ ਕਰਦੇ ਦਿਖਾਈ ਦਿੱਤਾ ਸੀ।
ਇਹ ਵੀ ਪੜ੍ਹੋ: 6 ਵਾਰ ਫੇਲ੍ਹ ਹੋਇਆ IVF, ਪੂਰੀ ਤਰ੍ਹਾਂ ਟੁੱਟ ਗਈ ਸੀ ਸਟਾਰ, ਆਮਿਰ ਖ਼ਾਨ ਇੰਝ ਬਣੇ 'ਮਸੀਹਾ'
ਕੁਝ ਸਮਾਂ ਪਹਿਲਾਂ, ਦੋਹਾਂ ਨੇ ਆਪਣਾ ਨਵਾਂ ਪ੍ਰੋਡਕਸ਼ਨ ਹਾਊਸ 'KAMPA Films' ਵੀ ਲਾਂਚ ਕੀਤਾ ਸੀ। ਇਹ ਨਾਮ ਉਨ੍ਹਾਂ ਦੀਆਂ ਮਾਵਾਂ ਦੇ ਨਾਮਾਂ ਦੇ ਅੱਖਰਾਂ ਨੂੰ ਜੋੜ ਕੇ ਬਣਾਇਆ ਗਿਆ ਹੈ, ਜਿਸ ਰਾਹੀਂ ਉਨ੍ਹਾਂ ਨੇ ਆਪਣੀ ਮਾਂਵਾਂ ਨੂੰ ਸ਼ਰਧਾਂਜਲੀ ਦਿੱਤੀ। ਪਤਰਲੇਖਾ ਨੇ ਕਿਹਾ, 'KAMPA ਰਾਹੀਂ ਅਸੀਂ ਆਪਣੀਆਂ ਮਨਪਸੰਦ ਕਹਾਣੀਆਂ ਦੁਨੀਆ ਤੱਕ ਪਹੁੰਚਾਉਣ ਲਈ ਉਤਸ਼ਾਹਤ ਹਾਂ।"
ਇਹ ਵੀ ਪੜ੍ਹੋ: ਹਿਨਾ ਖਾਨ ਨੇ ਫਲਾਂਟ ਕੀਤਾ ਬੇਬੀ ਬੰਪ, ਜਾਣੋ ਵਾਇਰਲ ਤਸਵੀਰਾਂ ਦੀ ਸੱਚਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿਲਜੀਤ ਦੇ ਹੱਥੋਂ ਨਿਕਲੀ ਬਾਲੀਵੁੱਡ ਦੀ ਫ਼ਿਲਮ ? ਖ਼ੁਦ ਵੀਡੀਓ ਸ਼ੇਅਰ ਕਰ ਦੱਸੀ ਪੂਰੀ ਕਹਾਣੀ
NEXT STORY